14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਫਾਰਮੇਸੀ ਪ੍ਰੈਕਟਿਸ ਦੇ ਵਿਦਿਆਰਥੀ ਮੁਹੰਮਦ ਇਲਤੋ ਨੂੰ ਕਾਨਫ਼ਰੰਸ ’ਚ ਕੀਤਾ ਸਨਮਾਨਿਤ

ਮੋਗਾ, 13 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 14-10-2026
ਮੋਗਾ, 13 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਐਮ.ਫਾਰਮ ਫਾਰਮੇਸੀ ਪ੍ਰੈਕਟਿਸ ਦੇ ਵਿਦਿਆਰਥੀ ਮੁਹੰਮਦ ਇਲਤੋ ਯੂਸਿਫ ਹਨੀਫ਼ ਨੇ ਹਾਲ ਹੀ ਵਿਚ ਸੀ.ਟੀ. ਯੂਨੀਵਰਸਿਟੀ ਵਲੋਂ ਕਰਵਾਈ ਗਈ ਫਾਰਮਾਕੋਵਿਜੀਲੈਂਸ ਕਾਨਫ਼ਰੰਸ ਵਿਚ ਪੋਸਟਰ ਪ੍ਰੈਜ਼ੈਂਟੇਸ਼ਨ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸੰਸਥਾ ਦਾ ਮਾਣ ਵਧਾਇਆ ਹੈ। ਮੁਹੰਮਦ ਇਲਤੋ ਡਾ. ਖੜਗ ਰਾਜ ਆਰੀਅਨ ਦੀ ਦੇਖ-ਰੇਖ ਹੇਠ ਆਪਣੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਖੋਜ ਅਤੇ ਪ੍ਰੈਕਟੀਕਲ ਸਿਖਲਾਈ ਲਈ ਸੰਸਥਾ ਹਮੇਸ਼ਾ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਦੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਫਾਰਮਾਕੋਵਿਜੀਲੈਂਸ, ਮੈਟੀਰੀਓਵਿਜੀਲੈਂਸ ਅਤੇ ਕਲੀਨੀਕਲ ਰਿਸਰਚ ਦੇ ਖੇਤਰਾਂ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਪ੍ਰਾਪਤੀ ‘ਤੇ ਡਾ. ਖੜਗ ਰਾਜ ਅਤੇ ਵਿਦਿਆਰਥੀ ਮੁਹੰਮਦ ਇਲਤੋ ਨੂੰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਫਾਰਮ.ਡੀ. ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ, ਆਈ.ਕਿਊ.ਏ.ਸੀ. ਦੇ ਡੀਨ ਡਾ. ਸਿਧਾਰਥ ਮਹਿਨ ਅਤੇ ਸਮੂਹ ਫੈਕਲਟੀ ਮੈਂਬਰਾਂ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਰਿਵਾਰ ਸਮੇਤ ਮਾਤਾ ਵਿੱਦਿਆ ਕੌਰ ਦੀਆਂ ਅਸਥੀਆਂ ਕੀਤੀਆਂ ਜਲ ਪ੍ਰਵਾਹ ਸ੍ਰੀ ਕੀਰਤਪੁਰ... ਅਗਲੀ ਖ਼ਬਰ ਜਗਤ ਸੇਵਕ ਖ਼ਾਲਸਾ ਸਕੂਲ ਮਹਿਣਾ ਦੇ ਐਥਲੈਟਿਕਸ ‘ਚ ਮੱਲਾਂ ਮਾਰਨ ਵਾਲੇ ਖਿਡਾਰੀ ਜਗਤ ਸੇਵਕ ਖ਼ਾਲਸਾ ਸਕੂਲ ਮਹਿਣਾ ਅੰਡਰ 11 ਦ...
Ad Position 24