29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਾਕਿਯੂ ਏਕਤਾ ਉਗਰਾਹਾਂ ਵਲੋਂ ਚੜਿੱਕ ਥਾਣੇ ਦਾ ਘਿਰਾਓ

ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਚੜਿੱਕ ਥਾਣੇ ਦਾ ਘਿਰਾਓ ਕੀਤਾ ਗਿਆ। ਥਾਣੇ ਦੇ ਮੂਹਰੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ, ਬਲਾਕ ਮੋਗਾ-1 ਦੇ ਵਿੱਤ ਸਕੱਤਰ ਲਖਬੀਰ ਸਿੰਘ ਚੜਿੱਕ, ਬਲਾਕ ਬਾਘਾ ਪੁਰਾਣਾ ਦੇ ਆਗੂ ਹਰਮੇਲ ਸਿੰਘ ਘਾਲੀ ਸਮਾਲਸਰ ਨੇ ਕਿਹਾ ਕਿ ਜੋ ਕੱਲ੍ਹ ਮਾਨਸਾ ਵਿਚ ਭੰਮੇ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਨਸ਼ੇ ਦੀ ਭੇਟ ਚੜ ਗਿਆ, ਨੌਜਵਾਨ ਦੀ ਲਾਸ਼ ਪੁਲਿਸ ਅਧਿਕਾਰੀ ਪ੍ਰਦਰਸ਼ਨ ਕਰ ਰਹੇ ਲੋਕਾਂ ਤੋਂ ਜ਼ਬਰਦਸਤੀ ਖੋਹ ਕੇ ਲੈ ਗਏ ਅਤੇ ਉੱਥੋਂ ਕੁਝ ਸੰਘਰਸ਼ ਕਰ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਸਾਡੀ ਸਰਕਾਰ ਪਾਸੋਂ ਮੰਗ ਹੈ ਕਿ ਲਾਸ ਉਸ ਦੇ ਪਰਿਵਾਰ ਨੂੰ ਸੌਂਪੀ ਜਾਵੇ।

Ad Position 21
No active advertisement
ਅਜੀਤ ਡੈਸਕ 29-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਚੜਿੱਕ ਥਾਣੇ ਦਾ ਘਿਰਾਓ ਕੀਤਾ ਗਿਆ। ਥਾਣੇ ਦੇ ਮੂਹਰੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ, ਬਲਾਕ ਮੋਗਾ-1 ਦੇ ਵਿੱਤ ਸਕੱਤਰ ਲਖਬੀਰ ਸਿੰਘ ਚੜਿੱਕ, ਬਲਾਕ ਬਾਘਾ ਪੁਰਾਣਾ ਦੇ ਆਗੂ ਹਰਮੇਲ ਸਿੰਘ ਘਾਲੀ ਸਮਾਲਸਰ ਨੇ ਕਿਹਾ ਕਿ ਜੋ ਕੱਲ੍ਹ ਮਾਨਸਾ ਵਿਚ ਭੰਮੇ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਨਸ਼ੇ ਦੀ ਭੇਟ ਚੜ ਗਿਆ, ਨੌਜਵਾਨ ਦੀ ਲਾਸ਼ ਪੁਲਿਸ ਅਧਿਕਾਰੀ ਪ੍ਰਦਰਸ਼ਨ ਕਰ ਰਹੇ ਲੋਕਾਂ ਤੋਂ ਜ਼ਬਰਦਸਤੀ ਖੋਹ ਕੇ ਲੈ ਗਏ ਅਤੇ ਉੱਥੋਂ ਕੁਝ ਸੰਘਰਸ਼ ਕਰ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ, ਸਾਡੀ ਸਰਕਾਰ ਪਾਸੋਂ ਮੰਗ ਹੈ ਕਿ ਲਾਸ ਉਸ ਦੇ ਪਰਿਵਾਰ ਨੂੰ ਸੌਂਪੀ ਜਾਵੇ। ਪ੍ਰਦਰਸ਼ਨ ਕਰ ਰਹੇ ਗ੍ਰਿਫ਼ਤਾਰ ਕੀਤੇ ਪ੍ਰਦਰਸ਼ਨਕਾਰੀਆਂ ਨੂੰ ਰਿਹਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਨਾਲ ਸਰਕਾਰ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਕਰੇ। ਆਗੂਆਂ ਨੇ ਕਿਹਾ ਕਿ ਜੇ ਮਾਨਸਾ ਬਣੀ ਇਨਸਾਫ਼ ਕਮੇਟੀ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆਂ ਜਾਵੇ । ਅੱਜ ਦੇ ਧਰਨੇ ਨੂੰ ਉਪਰੋਕਤ ਤੋਂ ਬਿਨਾਂ ਹਰਭਜਨ ਸਿੰਘ ਗਿਰ, ਗੁਰਦੇਵ ਸਿੰਘ ਚੜਿੱਕ, ਕਪਤਾਨ ਸਿੰਘ ਦੁੱਨੇਕੇ, ਸੁਰਜੀਤ ਸਿੰਘ ਕਿਲੀ ਚਾਹਲਾਂ, ਜਸਵਿੰਦਰ ਸਿੰਘ ਘੱਲ ਕਲਾਂ, ਲਖਵੀਰ ਸਿੰਘ ਸਿੰਘਾਂਵਾਲਾ ਮਜ਼ਦੂਰ ਆਗੂ ਅਤੇ ਹੋਰ ਕਈਆਂ ਸਾਥੀਆਂ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੀ ਕਾਰਵਾਈ ਨੇ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ-ਰਵੀ ਗਰੇਵਾਲ ਅਗਲੀ ਖ਼ਬਰ ਅਜੀਤਵਾਲ ਕਾਲਜ ਦੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਨਤੀਜੇ ਸ਼ਾਨਦਾਰ
Ad Position 24