ਆਪ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਸਾਬਤ ਹੋਈ-ਕਾਲੇਕੇ, ਲੰਗੇਆਣਾ
ਨੱਥੂਵਾਲਾ, 30 ਅਕਤੂਬਰ (ਨਵਦੀਪ ਸਿੰਘ)-ਪੰਜਾਬ ਵਿਚ ਗੱਪਾਂ ਦੇ ਸਹਾਰੇ ਬਣੀ ਆਪ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਵਿਚ ਗੁੰਡਾ ਰਾਜ ਚੱਲ ਰਿਹਾ ਹੈ ਅਤੇ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਪੰਜਾਬ ਵਿਚ ਗੋਲੀਬਾਰੀ ਨਾ ਹੋਈ ਹੋਵੇ ਅਤੇ ਸਰਕਾਰ ਦੇ ਹੱਥੋਂ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੋ ਗਈ ਹੈ। ਹਰ ਰੋਜ ਸੋਸ਼ਲ ਮੀਡੀਆ ’ਤੇ ਸ਼ਰੇਆਮ ਵਿਕਦੇ ਨਸ਼ੇ ਦੀਆਂ ਵੀਡੀਓ ਵਾਇਰਲ ਹੋਣਾ ਆਮ ਗੱਲ ਬਣ ਗਈ ਹੈ।
ਨੱਥੂਵਾਲਾ, 30 ਅਕਤੂਬਰ (ਨਵਦੀਪ ਸਿੰਘ)-ਪੰਜਾਬ ਵਿਚ ਗੱਪਾਂ ਦੇ ਸਹਾਰੇ ਬਣੀ ਆਪ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਵਿਚ ਗੁੰਡਾ ਰਾਜ ਚੱਲ ਰਿਹਾ ਹੈ ਅਤੇ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਪੰਜਾਬ ਵਿਚ ਗੋਲੀਬਾਰੀ ਨਾ ਹੋਈ ਹੋਵੇ ਅਤੇ ਸਰਕਾਰ ਦੇ ਹੱਥੋਂ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੋ ਗਈ ਹੈ। ਹਰ ਰੋਜ ਸੋਸ਼ਲ ਮੀਡੀਆ ’ਤੇ ਸ਼ਰੇਆਮ ਵਿਕਦੇ ਨਸ਼ੇ ਦੀਆਂ ਵੀਡੀਓ ਵਾਇਰਲ ਹੋਣਾ ਆਮ ਗੱਲ ਬਣ ਗਈ ਹੈ। ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮਾਮਲਾ ਸੁਲਝਿਆ ਨਹੀਂ ਤੇ ਮੋਗਾ ਵਿਚ ਸ਼ਰ੍ਹੇਆਮ ਚਚੇਰੇ ਭਰਾ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜਿਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਗਲਤ ਅਨਸਰਾਂ ਦੇ ਹੌਸਲੇ ਏਨੇ ਵਧ ਗਏ ਹਨ ਕਿ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸੀਨੀ ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ ਅਤੇ ਸੁਖਪ੍ਰੀਤ ਸਿੰਘ ਸੁੱਖਾ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਖ਼ਤਮ ਕਰਨ ਦੀ ਬਜਾਏ ਨੌਜਵਾਨਾਂ ਨੂੰ ਨਸ਼ੇ ਅਤੇ ਗੋਲੀਆਂ ਚਲਾ ਕੇ ਮਾਰਿਆ ਜਾ ਰਿਹਾ ਤੇ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ। ਕਾਲੇਕੇ ਨੇ ਕਿਹਾ ਕਿ ਉਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਨ ਕਿ ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਬੇਹੱਦ ਲਾਜ਼ਮੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਗਗਨ ਸਰਪੰਚ ਨਿਗਾਹਾ, ਸ਼ਸ਼ੀ ਗਰਗ ਪ੍ਰਧਾਨ ਵਪਾਰ ਮੰਡਲ ਕਾਂਗਰਸ, ਦੀਪਾ ਅਰੋੜਾ ਸਾਬਕਾ ਸ਼ਹਿਰੀ ਪ੍ਰਧਾਨ ਕਾਂਗਰਸ, ਕਾਕਾ ਆਲਮ ਵਾਲਾ, ਗੁਰਲਾਭ ਸਿੰਘ ਠੱਠੀ ਭਾਈ ਬਲਾਕ ਪ੍ਰਧਾਨ ਕਿਸਾਨ ਸੈਲ, ਕਰਨਜੀਤ ਸਿੰਘ ਵਾਂਦਰ ਚੇਅਰਮੈਨ ਲੈਂਡਮਾਰਕ ਬੈਂਕ, ਜਗਸੀਰ ਸਿੰਘ ਜੱਗਾ ਸਾਬਕਾ ਐਮ.ਸੀ., ਗੁਰਮੁਖ ਸਿੰਘ ਸਾਬਕਾ ਐਮ ਸੀ, ਹਰਪ੍ਰੀਤ ਸਿੰਘ ਘੋਟੂ, ਜਸਪਾਲ ਸਿੰਘ ਆਲਮਵਾਲਾ ਬਲਾਕ ਪ੍ਰਧਾਨ ਕਿਸਾਨ ਸੈਲ, ਮਨਿੰਦਰ ਸਿੰਘ ਰਾਜੇਆਣਾ ਵਾਈਸ ਪ੍ਰਧਾਨ ਯੂਥ ਵਿੰਗ ਹਲਕਾ ਬਾਘਾ ਪੁਰਾਣਾ, ਨਵਜੋਤ ਸਿੰਘ ਚੰਦ ਨਵਾਂ ਪੀ.ਏ., ਗੁਰਤੇਜ ਸਿੰਘ ਨੱਥੂਵਾਲਾ ਬਲਾਕ ਪ੍ਰਧਾਨ ਕਾਂਗਰਸ, ਸੰਦੀਪ ਸਿੰਘ ਰਾਜੇਆਣਾ ਆਦਿ ਹਾਜ਼ਰ ਸਨ।