01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਮੁੜ ਉਮੀਦਵਾਰ ਐਲਾਨਣ ’ਤੇ ਵਰਕਰ ਬਾਗੋ ਬਾਗ

ਕੋਟ ਈਸੇ ਖਾਂ, 31 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਕਾਰਗੁਜ਼ਾਰੀ ’ਤੇ ਵਿਸ਼ਵਾਸ ਜਿਤਾਉਂਦੇ ਹੋਏ ਹਾਈਕਮਾਂਡ ਵਲੋਂ ਮੁੜ ਉਮੀਦਵਾਰ ਐਲਾਨਿਆ ਗਿਆ ਹੈ ਜਿਸ ਨੂੰ ਲੈ ਕੇ ਪਾਰਟੀ ਦੇ ਵੱਖ-ਵੱਖ ਆਗੂਆਂ ਅਤੇ ਵਰਕਰਾਂ ਵਲੋਂ ਭਾਰੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਹੈ। ਵੱਖ-ਵੱਖ ਆਗੂਆਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜਿੱਥੇ ਹਲਕਾ ਵਾਸੀਆਂ ਨਾਲ ਕੀਤੇ ਵਾਅਦਿਆਂ ’ਤੇ ਖਰੇ ਉੱਤਰੇ ਹਨ ਉੱਥੇ ਹੀ ਪਾਰਟੀ ਦੀ ਸ਼ਾਖ ਨੂੰ ਹੋਰ ਮਜ਼ਬੂਤ ਕਰਨ ਵਿਚ ਸਫਲ ਰਹੇ ਹਨ।

Ad Position 21
No active advertisement
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ| 01-11-2026
ਕੋਟ ਈਸੇ ਖਾਂ, 31 ਅਕਤੂਬਰ (ਗੁਰਮੀਤ ਸਿੰਘ ਖਾਲਸਾ)-ਆਗਾਮੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਕਾਰਗੁਜ਼ਾਰੀ ’ਤੇ ਵਿਸ਼ਵਾਸ ਜਿਤਾਉਂਦੇ ਹੋਏ ਹਾਈਕਮਾਂਡ ਵਲੋਂ ਮੁੜ ਉਮੀਦਵਾਰ ਐਲਾਨਿਆ ਗਿਆ ਹੈ ਜਿਸ ਨੂੰ ਲੈ ਕੇ ਪਾਰਟੀ ਦੇ ਵੱਖ-ਵੱਖ ਆਗੂਆਂ ਅਤੇ ਵਰਕਰਾਂ ਵਲੋਂ ਭਾਰੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਹੈ। ਵੱਖ-ਵੱਖ ਆਗੂਆਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜਿੱਥੇ ਹਲਕਾ ਵਾਸੀਆਂ ਨਾਲ ਕੀਤੇ ਵਾਅਦਿਆਂ ’ਤੇ ਖਰੇ ਉੱਤਰੇ ਹਨ ਉੱਥੇ ਹੀ ਪਾਰਟੀ ਦੀ ਸ਼ਾਖ ਨੂੰ ਹੋਰ ਮਜ਼ਬੂਤ ਕਰਨ ਵਿਚ ਸਫਲ ਰਹੇ ਹਨ। ਖੁਸ਼ੀ ਦਾ ਇਜ਼ਹਾਰ ਕਰਨ ਵਾਲੇ ਆਗੂਆਂ ਵਿਚ ਸਰਪੰਚ ਸਤਵੀਰ ਸਿੰਘ ਸੱਤੀ ਜਲਾਲਾਬਾਦ, ਚੇਅਰਮੈਨ ਵਿਜੇ ਕੁਮਾਰ ਧੀਰ, ਅਮਰਿੰਦਰ ਸਿੰਘ ਅਮਨ ਸਰਪੰਚ ਕਾਦਰਵਾਲਾ, ਚਰਨਜੀਤ ਸਿੰਘ ਭੋਲਾ ਘਲੋਟੀ, ਜਗਜੀਵਨ ਸਿੰਘ ਗਿੱਲ ਸਰਪੰਚ ਲੁਹਾਰਾ, ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਸਿਮਰਨਜੀਤ ਸੋਨਾ ਯੂਥ ਪ੍ਰਧਾਨ ਹਲਕਾ ਧਰਮਕੋਟ, ਪਰਮਿੰਦਰ ਸਿੰਘ ਸਰਪੰਚ ਜਨੇਰ, ਮਿਸਤਰੀ ਦਰਸ਼ਨ ਸਿੰਘ ਜਨੇਰ, ਚੇਅਰਮੈਨ ਸਤਨਾਮ ਸਿੰਘ ਭੁੱਲਰ, ਮਲੂਕ ਸਿੰਘ ਜੋਧੂ ਸਰਪੰਚ ਮਸਤੇਵਾਲਾ, ਰਮਨਦੀਪ ਰਿੰਪੀ ਸਰਪੰਚ ਖੋਸਾ ਰਣਧੀਰ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਸੁਮੀਤ ਬਿੱਟੂ ਮਲਹੋਤਰਾ ਸਾਬਕਾ ਵਾਈਸ ਪ੍ਰਧਾਨ ਨਗਰ ਪੰਚਾਇਤ, ਸਰਪੰਚ ਸੋਨੂੰ ਨਿਹਾਲਗੜ੍ਹ, ਸਰਪੰਚ ਸ਼ਿਵਰਾਜ ਢਿੱਲੋਂ ਘਲੋਟੀ, ਜਗੀਰ ਛਾਬੜਾ ਵਾਈਸ ਪ੍ਰਧਾਨ ਆੜ੍ਹਤੀ ਯੂਨੀਅਨ, ਗੁਰਜੀਤ ਸਿੰਘ ਪ੍ਰਿੰਸ ਸਦਿਓੜਾ, ਰਣਜੀਤ ਮਣੀ ਛਾਬੜਾ, ਗੋਪੀ ਮਾਨ ਦਾਤੇਵਾਲ, ਕੌਂਸਲਰ ਕਪਿਲ ਮਹਿਤਾ, ਪਰਮਿੰਦਰ ਸਿੰਘ ਸਰਪੰਚ ਮਨਾਵਾਂ, ਜਗਰਾਜ ਸਿੰਘ ਪ੍ਰਧਾਨ ਸਹਿਕਾਰੀ ਸਭਾ ਮਨਾਵਾਂ, ਸਰਪੰਚ ਸਤਵੰਤ ਸਿੰਘ ਭੋਲਾ, ਪੰਕਜ ਛਾਬੜਾ, ਆੜ੍ਹਤੀ ਮੇਜਰ ਸਿੰਘ ਸ਼ਾਦੀਵਾਲਾ, ਸਾਬਕਾ ਕੌਂਸਲਰ ਰਾਜਨ ਵਰਮਾ, ਬਲਵੀਰ ਬੱਲੀ ਸਰਪੰਚ ਗਗੜਾ, ਮਦਨ ਲਾਲ ਸੀਕਰੀ, ਅਮਨ ਸਰਪੰਚ ਬਹਿਰਾਮ ਕੇ, ਗੁਰਪ੍ਰੀਤ ਸਿੰਘ ਸਰਪੰਚ ਕਿਸ਼ਨਪੁਰਾ ਸੈਦ, ਇਕੱਤਰ ਸਿੰਘ ਘਲੋਟੀ ਮੈਂਬਰ ਬਲਾਕ ਸੰਮਤੀ, ਗੁਰਮੀਤ ਰੰਡਿਆਲਾ ਮੈਂਬਰ ਬਲਾਕ ਸੰਮਤੀ ਤੋਂ ਇਲਾਵਾ ਹੋਰ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ. ਮੋਗਾ ਵਲੋਂ ਇਨਸਾਫ਼ ਲਈ ਆਵਾਜ਼ ਬੁਲੰਦ, ਜੈਸਮੀਨ ਗਿੱਲ ਦੇ ਕਤਲ ਖ਼ਿਲਾਫ਼ ਰੋਹ ਅਗਲੀ ਖ਼ਬਰ ਡਾ. ਅਮਨਦੀਪ ਕੌਰ ਅਰੋੜਾ ਨੂੰ ਮੁੜ ਮਿਲੀ ਆਮ ਆਦਮੀ ਪਾਰਟੀ ਦੀ ਟਿਕਟ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ
Ad Position 24