ਕਿੰਗਜ਼ਵੇ ਗਲੋਬਲ ਸਕੂਲ ਵਿਖੇ ‘ਹਿਊਜ਼ ਆਫ਼ ਸਪ੍ਰਿੰਗ’ ਮੁਕਾਬਲੇ ਕਰਵਾਏ
ਕਿਸ਼ਨਪੁਰਾ ਕਲਾਂ, 5 ਨਵੰਬਰ (ਅਮੋਲਕ ਸਿੰਘ ਕਲਸੀ)-ਕਿੰਗਜ਼ਵੇ ਗਲੋਬਲ ਸਕੂਲ ਕਿਸ਼ਨਪੁਰਾ ਖ਼ੁਰਦ ਵਿਖੇ ‘ਹਿਊਜ਼ ਆਫ਼ ਸਪ੍ਰਿੰਗ’ ਨਾਮਕ ਪ੍ਰਤਿਭਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦੌਰਾਨ ਮੁੱਖ ਤੌਰ ‘ਤੇ ਡਰਾਇੰਗ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਪਨਾਤਮਿਕ ਸ਼ਕਤੀ ਅਤੇ ਰਚਨਾਤਮਿਕ ਸੋਚ ਨੂੰ ਰੰਗਾਂ ਰਾਹੀਂ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ।
ਕ
ਕਿੰਗਜਵੇ ਗਲੋਬਲ ਸਕੂਲ ਵਿਖੇ ਹੋਏ ਮੁਕਾਬਲਿਆਂ ਦੌਰਾਨ ਬਾਬਾ ਅਜੀਤ ਸਿੰਘ ਖੋਸੇ ਕੋਟਲੇ ਵਾਲਿਆਂ ਦਾ ਸਨਮਾਨ ਦਾ ਦ੍ਰਿਸ਼। ਤਸਵੀਰ : ਅਮੋਲਕ ਸਿੰਘ ਕਲਸੀ
06-11-2026
ਕਿਸ਼ਨਪੁਰਾ ਕਲਾਂ, 5 ਨਵੰਬਰ (ਅਮੋਲਕ ਸਿੰਘ ਕਲਸੀ)-ਕਿੰਗਜ਼ਵੇ ਗਲੋਬਲ ਸਕੂਲ ਕਿਸ਼ਨਪੁਰਾ ਖ਼ੁਰਦ ਵਿਖੇ ‘ਹਿਊਜ਼ ਆਫ਼ ਸਪ੍ਰਿੰਗ’ ਨਾਮਕ ਪ੍ਰਤਿਭਾ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦੌਰਾਨ ਮੁੱਖ ਤੌਰ ‘ਤੇ ਡਰਾਇੰਗ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਕਲਪਨਾਤਮਿਕ ਸ਼ਕਤੀ ਅਤੇ ਰਚਨਾਤਮਿਕ ਸੋਚ ਨੂੰ ਰੰਗਾਂ ਰਾਹੀਂ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਇਸ ਤੋਂ ਇਲਾਵਾ ਹੈਂਡ ਰਾਈਟਿੰਗ ਮੁਕਾਬਲੇ ਵਿਚ ਵੀ ਕਈ ਵਿਦਿਆਰਥੀਆਂ ਨੇ ਹਿੱਸਾ ਲਿਆ। ਸੋਲੋ ਡਾਂਸ ਮੁਕਾਬਲੇ ਨੇ ਸਮਾਗਮ ਵਿਚ ਰੌਣਕਾਂ ਲਗਾ ਦਿੱਤੀਆਂ। ਛੋਟੇ-ਛੋਟੇ ਬੱਚਿਆਂ ਨੇ ਵੀ ਵੱਖ-ਵੱਖ ਭਾਸ਼ਾਵਾਂ ਵਿਚ ਕਵਿਤਾਵਾਂ ਸੁਣਾ ਕੇ ਆਪਣੀ ਮਾਸੂਮ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਬਾ ਅਜੀਤ ਸਿੰਘ ਖੋਸੇ ਕੋਟਲੇ ਵਾਲੇ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੁਕਾਬਲਿਆਂ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਐਕਸੀਲੈਂਸ ਸਰਟੀਫਿਕੇਟ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਸਿਲਵਰ ਮੈਡਲ ਪ੍ਰਦਾਨ ਕੀਤੇ ਗਏ, ਜਦ ਕਿ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਤਸ਼ਾਹ ਅਤੇ ਭਾਗੀਦਾਰੀ ਦੀ ਹੌਸਲਾ ਅਫਜਾਈ ਕਰਦਿਆਂ ਪਾਰਟੀਸੀਪੇਸ਼ਨ ਸਰਟੀਫਿਕੇਟ ਅਤੇ ਬ੍ਰਾਂਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਾਣੀ ਕੰਠ, ਧਾਰਮਿਕ ਗੀਤ ਅਤੇ ਪਾਠ ਦੇ ਮੁਕਾਬਲਿਆਂ ਦਾ ਸੁਚੱਜਾ ਸੰਚਾਲਨ ਕਰਨ ਲਈ ਭਾਈ ਰਾਮਨਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੀਡੀਆ ਕਵਰੇਜ ਦੀ ਜ਼ਿੰਮੇਵਾਰੀ ਕਿੰਗਜ਼ਵੇ ਗਲੋਬਲ ਸਕੂਲ ਵਲੋਂ ਬਬਲਪ੍ਰੀਤ ਕੌਰ ਨੇ ਨਿਭਾਈ। ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਅਧਿਆਪਕਾਂ ਮਿਸ ਸੁਖਜੀਤ ਕੌਰ, ਮਿਸਟਰ ਨਿਰਮੋਲਕ ਸਿੰਘ, ਮਿਸ ਚਾਂਦਨੀ ਵਰਮਾ, ਮਿਸ ਇੰਦਰਜੀਤ ਕੌਰ, ਮਿਸਟਰ ਜੀਜੋ ਐਮ.ਕੇ. ਅਤੇ ਮਿਸਟਰ ਮੁਨੀਸ਼ ਪਾਬੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਸਮੀਨਾ ਅਰੋੜਾ ਨੇ ਸਮਾਗਮ ਦੌਰਾਨ ਅਨੁਸ਼ਾਸਨ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। ਸਮੁੱਚੇ ਤੌਰ ‘ਤੇ ‘ਹਿਊਜ਼ ਆਫ਼ ਸਪ੍ਰਿੰਗ’ ਸਮਾਗਮ ਵਿਦਿਆਰਥੀਆਂ ਦੀ ਕਲਾ, ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਨੂੰ ਨਿਖਾਰਨ ਲਈ ਇਕ ਬੇਹੱਦ ਯਾਦਗਾਰ ਅਤੇ ਪ੍ਰੇਰਨਾਦਾਇਕ ਉਪਰਾਲਾ ਸਾਬਤ ਹੋਇਆ। ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਪ੍ਰਬੰਧਕ ਹਾਜ਼ਰ ਸਨ।