ਪਿੰਡ ਲਾਲਬਾਈ ਵਿਖੇ 600 ਲਾਭਪਾਤਰੀਆਂ ਨੂੰ ਘਰਾਂ ਦੀ ਮਾਲਕੀ ਦੇ ਦਸਤਾਵੇਜ਼ ਵੰਡੇ ਪੰਜਾਬ ਸਰਕਾਰ ਨੇ ਸੂਬੇ ਅੰਦਰ ਇਤਿਹਾਸਕ ਕੰਮ ਕੀਤੇ-ਗੁਰਮੀਤ ਸਿੰਘ ਖੁੱਡੀਆਂ
ਲੰਬੀ, 7 ਨਵੰਬਰ (ਮੇਵਾ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਲਾਲਬਾਈ ਵਿਖੇ ਆਪਣੇ ਦੌਰੇ ਦੌਰਾਨ ਲੋਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਕਰੀਬ 80 ਸਾਲਾਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲਗਪਗ ਸਾਢੇ ਚਾਰ ਸਾਲਾਂ ਵਿਚ ਪੰਜਾਬ ਅੰਦਰ ਇਤਿਹਾਸਕ ਤੇ ਵੱਡੇ ਕੰਮ ਕੀਤੇ ਹਨ।
ਲੰਬੀ, 7 ਨਵੰਬਰ (ਮੇਵਾ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਲਾਲਬਾਈ ਵਿਖੇ ਆਪਣੇ ਦੌਰੇ ਦੌਰਾਨ ਲੋਕਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਕਰੀਬ 80 ਸਾਲਾਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲਗਪਗ ਸਾਢੇ ਚਾਰ ਸਾਲਾਂ ਵਿਚ ਪੰਜਾਬ ਅੰਦਰ ਇਤਿਹਾਸਕ ਤੇ ਵੱਡੇ ਕੰਮ ਕੀਤੇ ਹਨ। ਇਕ ਹੋਰ ਕੰਮ ਜਿਹੜਾ ਅੱਜ ਤੱਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਣੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ, ਉਹ ਇਹ ਕਿ ਲਾਲ ਲਕੀਰ ਅੰਦਰ ਬਣੇ ਮਕਾਨਾਂ ਦੇ ਮਾਲਕੀ ਹੱਕ ਹੁਣ ਤੱਕ ਲੋਕਾਂ ਕੋਲ ਨਹੀਂ ਸਨ, ਉਹ ਮਾਲਕੀ ਹੱਕ ਲੋਕਾਂ ਨੂੰ ਦਿਵਾ ਕੇ ਪੰਜਾਬ ਦੀ ਸਰਕਾਰ ਨੇ ਮੀਲ ਪੱਥਰ ਦਾ ਕੰਮ ਕੀਤਾ ਹੈ। ਹੁਣ ਇਨ੍ਹਾਂ ਮਕਾਨਾਂ ਦੇ ਮਾਲਕੀ ਦਸਤਾਵੇਜ਼ਾਂ ਨੂੰ ਕਿਸੇ ਘਰੇਲੂ ਕੰਮ ਲਈ ਬੈਂਕਾਂ ਤੋਂ ਕਰਜ਼ਾ ਲੈਣ ਵਿਚ ਵੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਕਰੀਬ 600 ਲਾਭਪਾਤਰੀਆਂ ਨੂੰ ਮਕਾਨ ਮਾਲਕੀ ਦੇ ਦਸਤਾਵੇਜ਼ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਪੰਜਾਬ ਵਿਚ ਏਸ਼ੀਆ ਹਾਕੀ ਕੱਪ ਕਰਵਾਇਆ, ਜੋ ਕਿ ਪੰਜਾਬ ਤੇ ਪੰਜਾਬੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਅਤੇ ਹੁਣ ਹਾਕੀ ਦਾ ਵਿਸ਼ਵ ਕੱਪ ਵੀ ਪੰਜਾਬ ਵਿਚ ਕਰਵਾਉਣ ਦੀ ਮੰਗ ਰੱਖੀ ਗਈ ਹੈ। ਦਿੱਲੀ ’ਚ ਫ਼ੈਲੇ ਪ੍ਰਦੂਸ਼ਣ ਨੂੰ ਪੰਜਾਬ ਦੀ ਪਰਾਲੀ ਦੇ ਧੂੰਏਂ ਦਾ ਕਾਰਨ ਦੱਸਣ ਦੇ ਕੇਂਦਰ ਦੀ ਭਾਜਪਾ ਸਰਕਾਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਨੇ ਅਜਿਹੀ ਐਨਕ ਲਾਈ ਹੋਈ ਹੈ, ਜਿਸ ਵਿਚ ਉਸ ਨੂੰ ਪੰਜਾਬ ਸਰਕਾਰ ਦੇ ਵਿਰੋਧ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਦਿਸਦਾ, ਜਦੋਂ ਕਿ ਦਿੱਲੀ ਪੰਜਾਬ ਦੇ ਸਿਰ ’ਤੇ ਹੀ ਜਿਉਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੀਬ 95 ਫ਼ੀਸਦੀ ਝੋਨੇ ਦੀ ਪਰਾਲੀ ਸਾੜਨ ’ਤੇ ਕੰਟਰੋਲ ਕਰ ਲਿਆ ਹੈ ਅਤੇ ਸਰਕਾਰ ਨੇ 1150 ਕਰੋੜ ਦੀ ਸਬਸਿਡੀ ਬੇਲਰਾਂ, ਸੁਪਰ ਸੀਡਰਾਂ ਤੇ ਹੋਰ ਮਸ਼ੀਨਰੀ ਲਈ ਵੰਡੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ 40 ਪ੍ਰਤੀਸ਼ਤ ਪਰਾਲੀ ਤਾਂ ਹੁਣ ਭੱਠਿਆਂ ਤੇ ਹੋਰ ਵੱਖ-ਵੱਖ ਕੰਮਾਂ ਵਿਚ ਆ ਰਹੀ ਹੈ। ਉਨ੍ਹਾਂ ਆਖ਼ਰ ਵਿਚ ਕਿਹਾ ਕਿ ਕੇਂਦਰ ਸਰਕਾਰ ਤਾਂ ਬੱਸ ਵਿਰੋਧ ਕਰਨ ਦਾ ਬਹਾਨਾ ਭਾਲਦੀ ਹੈ, ਜਦੋਂ ਕਿ ਦੇਸ਼ ਅੰਦਰ ਅੰਨ ਭੰਡਾਰਾਂ ਦੀ ਕਮੀ ਨੂੰ ਪੰਜਾਬ ਹੀ ਪੂਰਾ ਕਰਦਾ ਆ ਰਿਹਾ। ਕੈਬਨਿਟ ਮੰਤਰੀ ਨੇ ਕਿਹਾ ਦੇਸ਼ ਦੀ ਆਜ਼ਾਦੀ ਵਿਚ ਵੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਅਤੇ ਸਰਹੱ ਦ ’ਤੇ ਪੰਜਾਬ ਦੇ ਨੌਜਵਾਨ ਸ਼ਹੀਦੀਆਂ ਦੇ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ। ਇਸ ਮੌਕੇ ਸਰਬਜੀਤ ਸਿੰਘ ਸਰਬਾ, ਮੇਵਾ ਸਿੰਘ ਸਰਪੰਚ, ਅਵਤਾਰ ਸਿੰਘ ਮਾਨ, ਬੌਬੀ ਮਾਨ, ਗੁਰਦਾਸ ਸਿੰਘ ਪੰਚਾਇਤ ਸਕੱਤਰ, ਕਰਨਪਾਲ ਸਿੰਘ ਪ੍ਰਿੰਸੀਪਲ, ਤਰਸੇਮ ਚੇਅਰਮੈਨ, ਗੁਰਬਾਜ ਸਿੰਘ ਪੀ. ਏ. ਆਦਿ ਮੌਜੂਦ ਸਨ।