ਹੋਸਟਲ ਦੀਆਂ ਵਿਦਿਆਰਥਣਾਂ ਨੂੰ ਮੰਜੇ, ਚਾਦਰਾਂ ਅਤੇ ਗੱਦੇ ਦਿੱਤੇ
ਰੁਪਾਣਾ, 7 ਨਵੰਬਰ (ਜਗਜੀਤ ਸਿੰਘ)-ਪੀ. ਐਮ.
ਰੁਪਾਣਾ, 7 ਨਵੰਬਰ (ਜਗਜੀਤ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਅੰਦਰ ਚੱਲ ਰਹੇ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਸਕੂਲ ਇੰਚਾਰਜ ਮਨੋਜ ਕੁਮਾਰ ਦੀ ਅਗਵਾਈ ਵਿਚ ਬੈਡ ਚਾਦਰਾਂ, ਮੰਜੇ, ਸਿਰਾਣੇ ਤੇ ਗੱਦੇ ਆਦਿ ਵੰਡੇ ਗਏ। ਇਨ੍ਹਾਂ ਨੂੰ ਵੰਡਣ ਦੀ ਰਸਮ ਸਕੂਲ ਕਮੇਟੀ ਚੇਅਰਮੈਨ ਗੁਰਮੀਤ ਸਿੰਘ, ਪੰਚ ਧਰਮਿੰਦਰ ਸਿੰਘ ਹੁੰਦਲ ਵਲੋਂ ਨਿਭਾਈ ਗਈ। ਸਕੂਲ ਇੰਚਾਰਜ ਮਨੋਜ ਕੁਮਾਰ ਨੇ ਕਮੇਟੀ ਮੈਂਬਰਾਂ ਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਆਈ ਗ੍ਰਾਂਟ ਨਾਲ 6ਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਮੰਗ ’ਤੇ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਜੁਗੇਸ਼ ਸਿੰਘ, ਗੁਰਮਿੰਦਰ ਕੌਰ, ਜਸਦੀਪ ਕੌਰ, ਹੋਸਟਲ ਵਾਰਡਨ ਪਰਮਜੀਤ ਕੌਰ, ਕਿਰਨਦੀਪ ਕੌਰ ਆਦਿ ਹੋਸਟਲ ਸਟਾਫ਼ ਹਾਜ਼ਰ ਸੀ।