11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਡੇਰਾ ਝਿੜੀ ਚੂਹੜਚੱਕ ਵਿਖੇ ਤਿੰਨ ਦਿਨਾ ਧਾਰਮਿਕ ਸਮਾਗਮ ਹੋਏ

ਅਜੀਤਵਾਲ, 11 ਨਵੰਬਰ (ਹਰਦੇਵ ਸਿੰਘ ਮਾਨ)- ਡੇਰਾ ਝਿੜੀ ਪਿੰਡ ਚੂਹੜਚੱਕ ਵਿਖੇ ਅਸਥਾਨ ਦੇ ਮਹਾਂਪੁਰਸ਼ ਸੰਤ ਬਾਬਾ ਤੋਤਾ ਰਾਮ ਦੀ ਬਰਸੀ, ਸੰਤ ਯਮੁਨਾ ਦਾਸ ਦੀ 26ਵੀਂ, ਸੰਤ ਬਾਬਾ ਅਰਜਨ ਮੁਨੀ ਦੀ 23ਵੀਂ, ਸੰਤ ਮਨੋਹਰ ਮੁਨੀ ਦੀ 10ਵੀਂ ਬਰਸੀ ਸਬੰਧੀ ਤਿੰਨ ਦਿਨਾਂ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਨਿਰਵਾਣ ਸ਼ੁੱਧ ਮੁਨੀ ਵਲੋਂ ਕਰਵਾਏ ਗਏ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ।

Ad Position 21
No active advertisement
ਡੇਰਾ ਝਿੜੀ ਚੂਹੜਚੱਕ ਵਿਖੇ ਬਰਸੀ ਸਮਾਗਮ ਦੌਰਾਨ ਅਰਦਾਸ ਬੇਨਤੀ ਸਮੇਂ ਮਹੰਤ ਨਿਰਵਾਣ ਸ਼ੁੱਧ ਮੁਨੀ ਨਾਲ ਧਾਰਮਿਕ ਸ਼ਖ਼ਸੀਅਤਾਂ, ਸੰਤ-ਮਹਾਂਪੁਰਸ਼ ਅਤੇ ਵੱਡੀ ਗਿਣਤੀ ਸੰਗਤਾਂ। ਤਸਵੀਰ: ਹਰਦੇਵ ਸਿੰਘ ਮਾਨ 12-11-2026
ਅਜੀਤਵਾਲ, 11 ਨਵੰਬਰ (ਹਰਦੇਵ ਸਿੰਘ ਮਾਨ)- ਡੇਰਾ ਝਿੜੀ ਪਿੰਡ ਚੂਹੜਚੱਕ ਵਿਖੇ ਅਸਥਾਨ ਦੇ ਮਹਾਂਪੁਰਸ਼ ਸੰਤ ਬਾਬਾ ਤੋਤਾ ਰਾਮ ਦੀ ਬਰਸੀ, ਸੰਤ ਯਮੁਨਾ ਦਾਸ ਦੀ 26ਵੀਂ, ਸੰਤ ਬਾਬਾ ਅਰਜਨ ਮੁਨੀ ਦੀ 23ਵੀਂ, ਸੰਤ ਮਨੋਹਰ ਮੁਨੀ ਦੀ 10ਵੀਂ ਬਰਸੀ ਸਬੰਧੀ ਤਿੰਨ ਦਿਨਾਂ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਨਿਰਵਾਣ ਸ਼ੁੱਧ ਮੁਨੀ ਵਲੋਂ ਕਰਵਾਏ ਗਏ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਉਪਰੰਤ ਵਿਸ਼ਾਲ ਸੰਤ ਸਮਾਗਮ ਹੋਇਆ| ਸਮਾਗਮਾਂ ਦੌਰਾਨ ਰਾਤਰੀ ਦੀਵਾਨ ਭਾਈ ਰਜਿੰਦਰ ਸਿੰਘ ਨੇ ਆਪਣੇ ਜਥੇ ਸਮੇਤ ਸਜਾਏ ਤੇ ਮਨੋਹਰ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਮਸ਼ਹੂਰ ਕਵੀਸ਼ਰ ਪੰਡਤ ਸੋਮ ਨਾਥ ਰੋਡਿਆਂ ਵਾਲੇ ਦੇ ਜਥੇ ਸਮੇਤ ਹੋਰ ਰਾਗੀ ਢਾਡੀ ਜਥਿਆਂ ਨੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਮੌਕੇ ਪਹੁੰਚੀਆਂ ਧਾਰਮਿਕ ਸ਼ਖਸੀਅਤਾਂ ਵਿਚ ਗਿਆਨੀ ਹਰਭਜਨ ਸਿੰਘ ਉੱਚਾ ਡੇਰਾ ਢੁੱਡੀਕੇ ਦਾ ਜਥਾ, ਮਹੰਤ ਰਜਿੰਦਰ ਸਿੰਘ ਗੁਰੂ ਕੀ ਮਟੀਲੀ, ਮਹੰਤ ਰਾਮ ਨਰਾਇਣ ਗਿਰੀ ਰਾਮਪੁਰਾ ਫੂਲ, ਮਹੰਤ ਗੰਗਾ ਦਾਸ ਕੋਠਾ ਗੁਰੂ, ਮਹੰਤ ਸ਼ੰਕਰ ਦਾਸ ਢੁੱਡੀਕੇ, ਮਹੰਤ ਹਰੀ ਦਾਸ ਬੱਲੋਵਾਲ, ਮਹੰਤ ਭਿਰਗੂ ਦਾਸ, ਮਹੰਤ ਕਮਲ ਮੁਨੀ, ਰਾਗੀ ਗ੍ਰੰਥੀ ਸਭਾ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਪਾਲ ਸਿੰਘ, ਜਥੇਦਾਰ ਕੁਲਦੀਪ ਸਿੰਘ ਚੂਹੜਚੱਕ, ਮਹੰਤ ਗੋਵਰਧਨ ਦਾਸ, ਮਹੰਤ ਗੋਪੀ ਦਾਸ, ਮਹੰਤ ਸਤਨਾਮ ਸਿੰਘ ਕਪੂਰੇ, ਦੁੱਨੇਵਾਲ, ਮਹੰਤ ਸਿਕੰਦਰ ਗਿਰੀ, ਮਹੰਤ ਬਲਦੇਵ ਦਾਸ ਮਲੂਕਾ, ਮਹੰਤ ਲਛਮਣ ਦਾਸ ਰਾਊਕੇ, ਮਹੰਤ ਸੁਖਦੇਵ ਮੁਨੀ ਗਾਲਿਬ, ਮਹੰਤ ਕ੍ਰਿਸ਼ਨ ਦਾਸ ਸਮੇਤ ਜਗਰਾਉਂ, ਖੋਸਾ ਕੋਟਲਾ, ਮੀਨੀਆ, ਸਲੀਣਾਂ, ਰਾੳੂਕੇ ਕਲਾਂ, ਬੀੜ ਰਾਊਕੇ ਕਲਾਂ, ਬੀੜ ਬੱਧਨੀ, ਢੁੱਡੀਕੇ, ਚੂਹੜਚੱਕ ਨਗਰ ਦੀਆਂ ਵੱਡੀ ਗਿਣਤੀ ਸੰਗਤਾਂ, ਪੰਚਾਇਤੀ ਸ਼ਖਸੀਅਤਾਂ ਨੇ ਹਾਜ਼ਰੀਆਂ ਲਗਵਾਈਆਂ। ਸਟੇਜ ਦੀ ਸੇਵਾ ਸੂਬੇਦਾਰ ਗੁਰਚਰਨ ਸਿੰਘ ਬੀੜ ਰਾਊਕੇ ਨੇ ਨਿਭਾਈ। ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਨਿਰਵਾਣ ਸੁੱਧ ਮੁਨੀ ਵਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਡਾਕ ਵਿਭਾਗ ਰਾਹੀਂ ਮਿਲਣ ਵਾਲੀਆਂ ਸਕੀਮਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸਰਕਾਰੀ ਗਰਲਜ਼ ਸਕੂਲ ਘੱਲ ਕਲਾਂ ਵਿਖੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਾਰਟ ਮੁਕਾਬਲਾ ਕਰਵਾਇਆ
Ad Position 24