ਕਸਬਾ ਬਰਗਾੜੀ ਦੇ ਬੀ.ਐਲ.ਓਜ਼ ਨੇ ਵੋਟਾਂ ਸੰਬੰਧੀ ਲਗਾਇਆ ਕੈਂਪ
ਬਰਗਾੜੀ, 22 ਨਵੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਸਮੂਹ ਬੀ. ਐਲ.
ਬਰਗਾੜੀ, 22 ਨਵੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਸਮੂਹ ਬੀ.ਐਲ.ਓਜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੈਂਪ ਲਗਾ ਕੇ ਵੋਟਰਾਂ ਦੀਆਂ ਵੋਟਾਂ ਦਾ ਨਿਰੀਖਣ ਕਰਵਾਇਆ ਅਤੇ ਵੋਟਾਂ ਵਿਚ ਸੋਧ ਲਈ ਵੋਟਰਾਂ ਤੋਂ ਸਬੂਤ ਪ੍ਰਾਪਤ ਕੀਤੇ। ਬੀ.ਐਲ.ਓਜ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਵੋਟਰਾਂ ਦੀਆਂ ਵੋਟਾਂ ਬਣ ਚੁੱਕੀਆਂ ਹਨ ਅਤੇ ਰਹਿੰਦੇ ਵੋਟਰ ਆਪਣੀਆਂ ਵੋਟਾਂ ਬਣਵਾਉਣ ਲਈ ਬੀ.ਐਲ.ਓਜ ਨਾਲ ਸੰਪਰਕ ਕਰ ਰਹੇ ਹਨ। ਜਿਨ੍ਹਾਂ ਵੋਟਰਾਂ ਦੇ ਨਾਂਅ , ਐਡਰੈਸ, ਫੋਟੋ ਆਦਿ ਗਲਤ ਹਨ ਉਨ੍ਹਾਂ ਦੇ ਸਬੂਤ ਲੈ ਕੇ ਦਰੁਸਤੀ ਕੀਤੀ ਜਾ ਰਹੀ ਹੈ। ਬੀ ਐਲ ਓਜ ਨੇ ਦੱਸਿਆ ਕਿ ਵੋਟਾਂ ਸਬੰਧੀ ਅਗਲਾ ਕੈਂਪ 6 ਦਸੰਬਰ ਨੂੰ ਇਸੇ ਸਥਾਨ ’ਤੇ ਲਗਾਇਆ ਜਾਵੇਗਾ ਅਤੇ ਵੋਟਾਂ ਦੀ ਸੁਧਾਈ ਤੋਂ ਇਲਾਵਾ ਜਿੰਨ੍ਹਾਂ ਵੋਟਰਾਂ ਦੇ ਵੋਟਰ ਕਾਰਡ ਬਣ ਕੇ ਆ ਗਏ ਹਨ ਉਨ੍ਹਾਂ ਨੂੰ ਵੋਟਰ ਕਾਰਡ ਵੀ ਦਿੱਤੇ ਜਾਣਗੇ। ਇਸ ਮੌਕੇ ਸੁਪਰਵਾਈਜਰ ਅਮਰਿੰਦਰ ਸਿੰਘ ਸੰਧੂ, ਬੀ.ਐਲ.ਓਜ ਕਸ਼ਮੀਰ ਸਿੰਘ, ਰਾਮਦਾਸ, ਹਰਨੇਕ ਸਿੰਘ, ਮਨਿੰਦਰ ਸ਼ਰਮਾ , ਜਗਮੋਹਨ ਢਿੱਲੋਂ, ਰਜਿੰਦਰ ਸਿੰਘ ਬਰਾੜ, ਜਗਸੀਰ ਸਿੰਘ ਆਦਿ ਹਾਜ਼ਰ ਸਨ।