ਮੋਗਾ ਦੀਆਂ ਦੋ ਧੀਆਂ ਦੀ ਪੰਜਾਬ ਮਹਿਲਾ ਅੰਡਰ-19 ਵਨਡੇ ਪ੍ਰੋਬੇਬਲਜ਼ ਕੈਂਪ ਲਈ ਚੋਣ
ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਲਈ ਇਹ ਬੇਹੱਦ ਮਾਣ ਦਾ ਮੌਕਾ ਹੈ ਕਿ ਜ਼ਿਲ੍ਹੇ ਦੀਆਂ ਦੋ ਹੋਣਹਾਰ ਮਹਿਲਾ ਕ੍ਰਿਕਟਰਾਂ ਗਗਨਪ੍ਰੀਤ ਕੌਰ ਅਤੇ ਗੁਰਕਮਲ ਕੌਰ ਗਿੱਲ ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਮਹਿਲਾ ਅੰਡਰ-19 ਵਨਡੇ ਪ੍ਰੋਬੇਬਲਜ਼ ਕੈਂਪ ਲਈ ਚੋਣ ਹੋਈ ਹੈ । ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮਹਿਲਾ ਚੋਣ ਕਮੇਟੀ ਵਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਅਨੁਸਾਰ ਮੋਗਾ ਦੀਆਂ ਦੋਵੇਂ ਖਿਡਾਰਨਾਂ ਨੇ ਪੰਜਾਬ ਭਰ ਵਿਚੋਂ ਚੁਣੀਆਂ ਗਈਆਂ 40 ਸੰਭਾਵੀ ਖਿਡਾਰਨਾਂ ਵਿਚ ਆਪਣੀ ਜਗ੍ਹਾ ਬਣਾਈ ਹੈ।
ਖ
ਖਿਡਾਰਨਾਂ ਦੀਆਂ ਤਸਵੀਰਾਂ।
23-11-2026
ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਲਈ ਇਹ ਬੇਹੱਦ ਮਾਣ ਦਾ ਮੌਕਾ ਹੈ ਕਿ ਜ਼ਿਲ੍ਹੇ ਦੀਆਂ ਦੋ ਹੋਣਹਾਰ ਮਹਿਲਾ ਕ੍ਰਿਕਟਰਾਂ ਗਗਨਪ੍ਰੀਤ ਕੌਰ ਅਤੇ ਗੁਰਕਮਲ ਕੌਰ ਗਿੱਲ ਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਮਹਿਲਾ ਅੰਡਰ-19 ਵਨਡੇ ਪ੍ਰੋਬੇਬਲਜ਼ ਕੈਂਪ ਲਈ ਚੋਣ ਹੋਈ ਹੈ । ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮਹਿਲਾ ਚੋਣ ਕਮੇਟੀ ਵਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਅਨੁਸਾਰ ਮੋਗਾ ਦੀਆਂ ਦੋਵੇਂ ਖਿਡਾਰਨਾਂ ਨੇ ਪੰਜਾਬ ਭਰ ਵਿਚੋਂ ਚੁਣੀਆਂ ਗਈਆਂ 40 ਸੰਭਾਵੀ ਖਿਡਾਰਨਾਂ ਵਿਚ ਆਪਣੀ ਜਗ੍ਹਾ ਬਣਾਈ ਹੈ। ਇਹ ਕੈਂਪ ਅੱਜ ਤੋਂ 27 ਨਵੰਬਰ 2026 ਤੱਕ ਆਈ.ਐਸ. ਬਿੰਦਰਾ ਕ੍ਰਿਕਟ ਸਟੇਡੀਅਮ ਪੀ.ਸੀ.ਏ. ਮੋਹਾਲੀ ਵਿਖੇ ਲਗਾਇਆ ਜਾ ਰਿਹਾ ਹੈ। ਚੁਣੀਆਂ ਗਈਆਂ ਖਿਡਾਰਨਾਂ ਨੂੰ 22 ਨਵੰਬਰ ਨੂੰ ਸ਼ਾਮ 4 ਵਜੇ ਤੱਕ ਪੀ.ਸੀ.ਏ. ਮੋਹਾਲੀ ਵਿਖੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਂਪ ਦੌਰਾਨ ਖਿਡਾਰਨਾਂ ਦੇ ਰਹਿਣ ਲਈ ਪਲੇਅਰਜ਼ ਹੋਸਟਲ ਵਿਖੇ ਪ੍ਰਬੰਧ ਕੀਤਾ ਗਿਆ ਹੈ। ਇਹ ਸ਼ਾਨਦਾਰ ਪ੍ਰਾਪਤੀ ਦੋਵੇਂ ਖਿਡਾਰਨਾਂ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਅਤੇ ਕ੍ਰਿਕਟ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਸ਼ਾ ਨਦਾਰ ਪ੍ਰਾਪਤੀ ‘ਤੇ ਪ੍ਰਧਾਨ ਰਵਿੰਦਰ ਸਿੰਘ, ਸੀਨੀਅਰ ਕ੍ਰਿਕਟ ਕਲੱਬ ਦੇ ਚੇਅਰਮੈਨ ਆਰ.ਕੇ. ਜਿੰਦਲ, ਸੀਨੀਅਰ ਕ੍ਰਿਕਟ ਕਲੱਬ ਦੇ ਸਕੱਤਰ ਸ਼ਮਸ਼ੇਰ ਸਿੰਘ ਸਿੱਧੂ, ਮੈਂਬਰ ਸਨੀ ਮਨਚੰਦਾ ਅਤੇ ਪ੍ਰਦੀਪ ਮੋਂਗਾ ਨੇ ਦੋਵੇਂ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰਨਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।