18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਿਗਿਆਨਕ ਕਲੱਬ ਵਲੋਂ ਨੇਤਰਦਾਨੀ ਛੋਟਾ ਸਿੰਘ ਦੇ ਪਰਿਵਾਰ ਦਾ ਸਨਮਾਨ <br/>

Ad Position 21
No active advertisement
ਨੇਤਰਦਾਨੀ ਛੋਟਾ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਵਿਗਿਆਨਕ ਤੇ ਵੈੱਲਫੇਅਰ ਕਲੱਬ ਦੇ ਅਹੁਦੇਦਾਰ | ਤਸਵੀਰ: ਜਤਿੰਦਰ ਮੰਨਵੀ <br/> 01-01-2026
ਅਮਰਗੜ੍ਹ, 31 ਦਸੰਬਰ (ਜਤਿੰਦਰ ਮੰਨਵੀ)-ਜਿਉਂਦੇ ਜੀਅ ਖ਼ੂਨਦਾਨ, ਮਰਨ ਉਪਰੰਤ ਨੇਤਰਦਾਨ ਦੇ ਨਾਅਰੇ ਹੇਠ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਸਮਾਜ ਸੇਵੀ ਸੰਸਥਾ ਵਿਗਿਆਨਕ ਅਤੇ ਵੈੱਲਫੇਅਰ ਕਲੱਬ ਅਮਰਗੜ੍ਹ ਵਲੋਂ ਨੇਤਰਦਾਨੀ ਛੋਟਾ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਦੇ ਪੁੱਤਰ ਅਤੇ ਕਲੱਬ ਦੇ ਸੋਸ਼ਲ ਮੀਡੀਆ ਇੰਚਾਰਜ ਗੁਰਜੀਤ ਸਿੰਘ ਬੁਰਜ, ਨੰੂਹ ਜਸਵਿੰਦਰ ਕੌਰ, ਧੀਆਂ ਪਰਮਜੀਤ ਕੌਰ, ਗੁਰਮੀਤ ਕੌਰ, ਮਨਪ੍ਰੀਤ ਕੌਰ, ਹਰਸ਼ਦੀਪ ਕੌਰ, ਨਾਲ ਹੀ ਜਸਦੀਪ ਸਿੰਘ, ਦਰਸ਼ਨ ਸਿੰਘ, ਦਲਜੀਤ ਸਿੰਘ ਅਤੇ ਵਿੱਕੀ ਵਲੋਂ ਪ੍ਰਾਪਤ ਕੀਤਾ ਗਿਆ | ਕਲੱਬ ਦੇ ਪ੍ਰਧਾਨ ਡਾ. ਪਵਿੱਤਰ ਸਿੰਘ ਨੇ ਨੇਤਰਦਾਨੀ ਛੋਟਾ ਸਿੰਘ ਦੇ ਪਰਿਵਾਰ ਵਲੋਂ ਕੀਤੇ ਇਸ ਉੱਚੇ ਕਾਰਜ ਨੂੰ ਸਮਾਜ ਲਈ ਵੱਡੀ ਦੇਣ ਦੱਸਦਿਆਂ ਹੋਰ ਲੋਕਾਂ ਨੂੰ ਵੀ ਨੇਤਰਦਾਨ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ, ਕਿਸਾਨ ਆਗੂ ਭੁਪਿੰਦਰ ਸਿੰਘ ਬਨਭੌਰਾ, ਕੌਂਸਲਰ ਜਸਵਿੰਦਰ ਸਿੰਘ ਦੱਦੀ, ਮਨਜਿੰਦਰ ਸਿੰਘ ਗੋਗੀ ਦਿਆਲਪੁਰ ਛੰਨਾ, ਸਰਪੰਚ ਮੇਵਾ ਸਿੰਘ ਬੁਰਜ, ਸੁਖਵਿੰਦਰ ਸਿੰਘ ਸ਼ਾਹੀ ਸਰਪੰਚ ਝੱਲ, ਰਨਵੀਰ ਸਿੰਘ ਰਾਣਾ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਡੇਢ ਦਰਜਨ ਪਿੰਡਾਂ 'ਚ ਕੀਤਾ ਮੋਟਰਸਾਈਕਲ... ਅਗਲੀ ਖ਼ਬਰ ਡੀ.ਸੀ. ਮਲੇਰਕੋਟਲਾ ਦੀ ਅਗਵਾਈ ਹੇਠ ਨਾਰਕੋ ਕੋਆਰਡੀਨੇਸ਼ਨ ਸੈਂਟਰ ਕਮੇਟੀ ਦੀ ਅਹਿਮ ਮੀਟਿੰਗ <br/>
Ad Position 24