17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤਿਰੰਗਾ ਯਾਤਰਾ ਦਾ ਮੁੱਖ ਮਕਸਦ ਨੌਜਵਾਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ - ਪ੍ਰੋ. ਓਕਾਰ ਸਿੱਧੂ

ਧੂਰੀ, 17 ਅਗਸਤ (ਲਖਵੀਰ ਸਿੰਘ ਧਾਂਦਰਾ) - ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਧੂਰੀ ਮੰਡਲ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਭਾਜਪਾ ਆਗੂ ਪ੍ਰੋ.

Ad Position 21
No active advertisement
ਅਜੀਤ ਡੈਸਕ 18-08-2026
ਧੂਰੀ, 17 ਅਗਸਤ (ਲਖਵੀਰ ਸਿੰਘ ਧਾਂਦਰਾ) - ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਧੂਰੀ ਮੰਡਲ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਭਾਜਪਾ ਆਗੂ ਪ੍ਰੋ. ਓਂਕਾਰ ਸਿੰਘ ਸਿੱਧੂ ਅਤੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਕੱਢੀ ਇਹ ਯਾਤਰਾ ਸ਼ਿਸ਼ੂ ਵਾਟਿਕਾ ਨੇੜਿਓਂ ਸ਼ੁਰੂ ਹੋ ਕੇ ਤ੍ਰਿਵੈਣੀ ਚੌਂਕ ਵਿਖੇ ਸਮਾਪਤ ਹੋਈ। ਇਸ ਮੌਕੇ ਪ੍ਰੋ. ਓਂਕਾਰ ਸਿੰਘ ਸਿੱਧੂ ਨੇ ਕਿਹਾ ਕਿ ਤਿਰੰਗਾ ਯਾਤਰਾ ਦਾ ਮੁੱਖ ਮਕਸਦ ਨੌਜਵਾਨਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਕਾਨੂੰਨ ਦੀ ਪਾਲਣਾ ਕਰਨ ਦੇ ਨਾਲ-ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਅਹਿਦ ਲੈਣਾ ਚਾਹੀਦਾ ਹੈ। ਇਸ ਮੌਕੇ ਅਮ੍ਰਿਤ ਬਰਾੜ, ਹਮੀਰ ਸਿੰਘ, ਵਿੱਕੀ ਪਰੋਚਾ , ਅਜੇ ਪਰੋਚਾ, ਪ੍ਰਦੀਪ ਗਰਗ, ਭੁਪੇਸ਼ ਜਿੰਦਲ, ਆਰੁਣ ਆਰੀਆ, ਬ੍ਰਜੇਸ਼ਵਰ ਗੋਇਲ, ਅਸ਼ਵਨੀ ਮਿੱਠੂ, ਅਸ਼ੀਸ਼ ਗਰਗ, ਪਰਮਜੀਤ ਸਿੰਘ ਭਿੰਦੀ, ਸੋਨੀ ਬਾਂਗਰੂ, ਗੁਰਦੀਪ ਸਿੰਘ ਸਾਬਕਾ ਸਰਪੰਚ, ਜੱਸਾ ਢਢੋਗਲ ਅਤੇ ਨਰਪਿੰਦਰ ਗੋਰਾ ਸਮੇਤ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰਾਜਯੋਗੀ ਓਮਕਾਰ ਨੇ “ਤਣਾਅ ਮੁਕਤ ਅਤੇ ਖੁਸ਼ਹਾਲ ਜੀਵਨ” ਜਿਊਣ ਦੇ ਦੱਸੇ ਨੁਕਤੇ ਅਗਲੀ ਖ਼ਬਰ ਵਿਧਾਇਕ ਤੇ ਚੇਅਰਮੈਨ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ
Ad Position 24