16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੈਡੀਕਲ ਸਟੋਰ ਦੇ ਮਾਲਕ ਅਤੇ ਨੌਕਰ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਧੂਰੀ, 1 ਜਨਵਰੀ (ਲਖਵੀਰ ਸਿੰਘ ਧਾਂਦਰਾ) - ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸ. ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਧੂਰੀ ਦੀ ਟੀਮ ਵਲੋ ਸ਼ਹਿਰ ਧੂਰੀ ਵਿਖੇ ਇੱਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਨਜਾਇਜ਼ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਸਮੇਤ ਉਸ ਦੇ ਨੌਕਰ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਥਾਣਾ ਸਿਟੀ ਧੂਰੀ ਨੂੰ ਇਤਲਾਹ ਮਿਲੀ ਕਿ ਤਰਸੇਮ ਚੰਦ ਧੂਰੀ ਨੇ ਸਿਵਲ ਹਸਪਤਾਲ ਧੂਰੀ ਦੇ ਸਾਹਮਣੇ ਆਪਣੀ ਅਗਰਵਾਲ ਮੈਡੀਕਲ ਦੇ ਨਾਮ 'ਤੇ ਦੁਕਾਨ ਕੀਤੀ ਹੋਈ ਹੈ ਅਤੇ ਰਤਨ ਲਾਲ ਨੂੰ ਆਪਣੀ ਦੁਕਾਨ 'ਤੇ ਨੌਕਰ ਰੱਖਿਆ ਹੋਇਆ ਹੈ | ਜੋ ਦੋਵੇਂ ਜਾਣੇ ਮਿਲ ਕੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ | ਜਿਸ 'ਤੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੇ ਕਬਜ਼ਾ ਵਿਚੋਂ ਕਮਰਸ਼ੀਅਲ ਮਾਤਰਾ ਵਿਚ 8300 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾ ਕੇ ਦੋਸੀਆਨ ਤਰਸੇਮ ਲਾਲ ਅਤੇ ਰਤਨ ਲਾਲ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਪਾਸੋਂ ਹੋਰ ਵੀ ਡੰੁਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਪੁਤਲਾ ਫੂਕਦਿਆਂ ਬੇਰੁਜ਼ਗਾਰ ਸਾਂਝਾ ਮੋਰਚੇ ਨੇ ਅੱਧੀ ਰਾਤ ਨੂੰ ਮਨਾਇਆ ਨਵਾਂ ਸਾਲ <br/> ਅਗਲੀ ਖ਼ਬਰ ਤਿ੍ਸ਼ਲਾ ਜੈਨ ਤੇ ਰਮਨ ਵਾਲੀਆ ਵਲੋਂ ਸਾਂਝੀ ਰਸੋਈ ਲਈ ਰਾਸ਼ੀ ਭੇਟ
Ad Position 24