ਹੁਸ਼ਿਆਰਪੁਰ, 1 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ 'ਸਾਂਝੀ ਰਸੋਈ' ਪ੍ਰਾਜੈਕਟ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 450 ਤੋਂ 500 ਗ਼ਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਤਿ੍ਸ਼ਲਾ ਜੈਨ ਪਤਨੀ ਅਸ਼ੋਕ ਕੁਮਾਰ ਜੈਨ ਵਲੋਂ ਆਪਣੇ ਪੱਤਰ ਲੇਟ ਅਜੀਤ ਕੁਮਾਰ ਜੈਨ ਦੀ ਯਾਦ ਵਿਚ 5100 ਰੁਪਏ ਦੀ ਰਾਸ਼ੀ ਅਤੇ ਰਮਨ ਵਾਲੀਆ ਵਲੋਂ ਆਪਣੀ ਮਾਤਾ ਲੇਟ ਕਾਂਤਾ ਦੇਵੀ ਜੀ ਦੀ ਯਾਦ 'ਚ 5100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਵਿਖੇ ਦਿੱਤੀ ਗਈ ਹੈ | ਇਸ ਮੌਕੇ ਅਮੀਸ਼ ਵਾਲੀਆ, ਰਮਨ ਵਾਲੀਆ, ਭੁਮਿਕਾ ਵਾਲੀਆ, ਵੰਦਨਾ ਵਾਲੀਆ, ਨਵਿਯਾ ਵਾਲੀਆ, ਜਸਦੀਪ ਕੌਰ, ਰਾਜ ਕੁਮਾਰ ਵਾਲੀਆ, ਰਾਜੀਵ ਬਜਾਜ, ਸਰਬਜੀਤ ਵੀ ਮੌਜੂਦ ਸਨ |