16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਹਲਕਾ ਸੁਨਾਮ ਨੂੰ 55 ਕਰੋੜ ਰੁਪਏ ਦਾ ਤੋਹਫ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਸੁਨਾਮ ਊਧਮ ਸਿੰਘ ਵਾਲਾ, 1 ਜਨਵਰੀ (ਸੱਗੂ, ਧਾਲੀਵਾਲ, ਭੁੱਲਰ) - ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਲ 2026 ਦੇ ਪਹਿਲੇ ਦਿਨ ਆਪਣੇ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਨੂੰ 54.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ ਦਿੱਤਾ | ਇਨ੍ਹਾਂ ਵਿਕਾਸ ਕਾਰਜਾਂ ਵਿਚ ਸ਼ਹੀਦ ਊਧਮ ਸਿੰਘ ਸ਼ਹੀਦੀ ਯਾਦਗਾਰ ਦਾ ਨਵੀਨੀਕਰਨ, ਦੋ ਸ਼ਹੀਦੀ ਗੇਟ, ਸੁਨਾਮ ਸ਼ਹਿਰ ਦੇ 3500 ਦੇ ਕਰੀਬ ਘਰਾਂ ਨੂੰ ਸੀਵਰੇਜ ਸਹੂਲਤ ਨਾਲ ਜੋੜਨ ਤੋਂ ਇਲਾਵਾ ਹੋਰ ਕਈ ਵਿਕਾਸ ਕਾਰਜ ਸ਼ਾਮਿਲ ਹਨ | ਇਸ ਮੌਕੇ ਐਸ.ਡੀ.ਐਮ. ਸ਼੍ਰੀ ਪ੍ਰਮੋਦ ਸਿੰਗਲਾ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਅਧਿਕਾਰੀ ਵੀ ਹਾਜ਼ਰ ਸਨ | ਸ਼ਹੀਦ ਊਧਮ ਸਿੰਘ ਸ਼ਹੀਦੀ ਯਾਦਗਾਰ ਵਿਖੇ ਸ਼ਹੀਦ ਊਧਮ ਸਿੰਘ ਨੂੰ ਨਤਮਸਤਕ ਹੋਣ ਅਤੇ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦੀ ਯਾਦਗਾਰ ਦੀ ਮੁਕੰਮਲ ਕਾਇਆ ਕਲਪ ਕੀਤੀ ਜਾਣੀ ਹੈ | ਜਿਸ ਉੱਤੇ 21.17 ਕਰੋੜ ਰੁਪਏ ਦੀ ਲਾਗਤ ਆਵੇਗੀ | ਇਸ ਤੋਂ ਇਲਾਵਾ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿਚ ਇਲਾਕੇ ਵਿਚ ਦੋ ਵਿਸ਼ਾਲ ਗੇਟ ਉਸਾਰੇ ਜਾਣਗੇ | ਸ਼ਹੀਦੀ ਯਾਦਗਾਰ ਦੇ ਨਵੀਨੀਕਰਨ ਤਹਿਤ ਜਿੱਥੇ ਇਸ ਵਿਚ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ ਉਥੇ ਹੀ ਮੁਕੰਮਲ ਸੁੰਦਰੀਕਰਨ ਵੀ ਕੀਤਾ ਜਾਵੇਗਾ | ਇਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਦੋ ਵਿਸ਼ਾਲ ਗੇਟ ਲੋਕਾਂ ਦੀ ਇੱਛਾ ਅਨੁਸਾਰ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਚੇਤਿਆਂ ਵਿਚ ਰੱਖਣ ਦੇ ਨਾਲ ਨਾਲ ਸਮਝਣ ਅਤੇ ਮਹਿਸੂਸ ਕਰਨ | ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਬਰਤਾਨੀਆ ਵਿਚ ਪਈਆਂ ਆਖ਼ਰੀ ਵਸਤਾਂ/ਨਿਸ਼ਾਨੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਸ ਬਾਰੇ ਬਰਤਾਨੀਆ ਸਰਕਾਰ ਨਾਲ ਗੱਲ ਕੀਤੀ ਜਾਵੇ | ਉਹ ਹੁਣ ਫੇਰ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਇਨ੍ਹਾਂ ਵਸਤਾਂ/ਨਿਸ਼ਾਨੀਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਦੇ ਚਲਦਿਆਂ ਅੱਜ ਵੀ ਸੁਨਾਮ ਸ਼ਹਿਰ ਦੇ 3500 ਦੇ ਕਰੀਬ ਘਰਾਂ ਕੋਲ ਸੀਵਰੇਜ ਦੀ ਸਹੂਲਤ ਨਹੀਂ ਹੈ | ਉਨ੍ਹਾਂ ਕਿਹਾ ਕਿ ਅੱਜ ਇਹਨਾਂ ਬਾਕੀ ਰਹਿੰਦੇ 3500 ਘਰਾਂ ਨੂੰ ਜਲਦ ਹੀ ਸੀਵਰੇਜ ਦੀ ਸਹੂਲਤ ਨਾਲ ਜੋੜਨ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ | ਇਸ ਪ੍ਰੋਜੈਕਟ ਤਹਿਤ 29.54 ਕਰੋੜ ਰੁਪਏ ਦੀ ਲਾਗਤ ਨਾਲ 30 ਕਿੱਲੋਮੀਟਰ ਪਾਈਪ ਲਾਈਨ ਪਾਈ ਜਾਵੇਗੀ | ਜਿਸ ਉਪਰੰਤ ਪੂਰਾ ਸ਼ਹਿਰ ਸੀਵਰੇਜ ਦੀ ਸਹੂਲਤ ਨਾਲ ਜੁੜ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਲਕੇ ਵਿਚ 85 ਕਰੋੜ ਰੁਪਏ ਦੇ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸਾਰੇ ਵਿਕਾਸ ਕੰਮ, ਜੋ ਕਿ 140 ਕਰੋੜ ਰੁਪਏ ਦੇ ਬਣਦੇ ਹਨ, 31 ਜੁਲਾਈ, 2026 ਤੱਕ ਮੁਕੰਮਲ ਕਰਨ ਦਾ ਟੀਚਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿਚ ਕਰੀਬ 5 ਕਰੋੜ ਰੁਪਏ ਦੇ ਹੋਰ ਵੀ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ | ਇਹਨਾਂ ਕਾਰਜਾਂ ਵਿਚ ਸਤੀ ਸ਼ਿਵਾਲਾ ਮੰਦਿਰ ਜਖੇਪਲ ਰੋਡ ਵਿਖੇ ਕਮਰਿਆਂ ਦਾ ਉਦਘਾਟਨ, ਫਤਿਹ ਨਗਰ ਬਖਸ਼ੀਵਾਲਾ ਮੋੜ ਵਿਖੇ ਨਵੇਂ ਕੰਮਾਂ ਦੀ ਸ਼ੁਰੂਆਤ, ਪੀਰ ਬੰਨਾ ਬਨੋਈ ਰੋਡ ਨੇੜੇ ਐੱਚ 9 ਹੋਟਲ ਵਿਖੇ ਨਵੇਂ ਕੰਮਾਂ ਦੀ ਸ਼ੁਰੂਆਤ, ਰੇਗਰ ਧਰਮਸ਼ਾਲਾ ਵਿਖੇ ਨਵੇਂ ਕੰਮਾਂ ਦੀ ਸ਼ੁਰੂਆਤ, ਗੀਤਾ ਭਵਨ ਰੋਡ 'ਤੇ ਗੇਟ ਦਾ ਨੀਂਹ ਪੱਥਰ ਅਤੇ ਚੌਕ ਮਹੰਤਾਂ ਦਾ ਡੇਰਾ ਨਵੇਂ ਕੰਮਾਂ ਦੀ ਸ਼ੁਰੂਆਤ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਾਅਦੇ ਪੂਰੇ ਕਰਨ 'ਚ ਰਹੀ ਅਸਫਲ-ਸੋਨੂੰ <br/> ਅਗਲੀ ਖ਼ਬਰ ਮੁੱਖ ਮੰਤਰੀ ਦਾ ਪੁਤਲਾ ਫੂਕਦਿਆਂ ਬੇਰੁਜ਼ਗਾਰ ਸਾਂਝਾ ਮੋਰਚੇ ਨੇ ਅੱਧੀ ਰਾਤ ਨੂੰ ਮਨਾਇਆ ਨਵਾਂ ਸਾਲ <br/>
Ad Position 24