17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

22 ਗ੍ਰਾਮ ਹੈਰੋਇਨ, 15 ਗੁੱਟ ਚਾਈਨਾ ਡੋਰ ਤੇ 11 ਬੋਤਲਾਂ ਸ਼ਰਾਬ ਬਰਾਮਦ <br/>

Ad Position 21
No active advertisement
ਅਜੀਤ ਡੈਸਕ 02-01-2026
ਸੁਨਾਮ ਊਧਮ ਸਿੰਘ ਵਾਲਾ, 1 ਜਨਵਰੀ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਗਈ ਮੁਹਿੰਮ ਤਹਿਤ ਸਬ-ਡਵੀਜਨ ਪੁਲਿਸ ਸੁਨਾਮ ਵਲੋਂ 22 ਗ੍ਰਾਮ ਹੈਰੋਇਨ/ਚਿੱਟਾ, 15 ਗੁੱਟ ਚਾਈਨਾ ਡੋਰ ਅਤੇ 11 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐਸ.ਪੀ. ਸੁਨਾਮ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਤਾ ਨੇ ਦੱਸਿਆ ਕਿ ਨਸ਼ਾ ਤਸਕਰੀ ਕਰਨ ਸਮਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਸਬ ਡਵੀਜ਼ਨ ਸੁਨਾਮ ਦੇ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ, ਲੌਂਗੋਵਾਲ ਅਤੇ ਚੀਮਾ ਦੇ ਇਲਾਕੇ 'ਚ ਨਸ਼ਾ ਤਸਕਰਾਂ ਖ਼ਿਲਾਫ਼ ਮਿਤੀ 25 ਤੋਂ ਮਿਤੀ 31 ਦਸੰਬਰ ਤੱਕ 3 ਮੁਕੱਦਮੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰ ਕੇ 5 ਦੋਸੀਆਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 22 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ ਹੈ ਜਦੋਂ ਕਿ ਆਬਕਾਰੀ ਐਕਟ ਤਹਿਤ 1 ਮੁਕੱਦਮਾ ਦਰਜ ਕਰ ਕੇ 1 ਦੋਸ਼ੀ ਨੂੰ ਗਿ੍ਫ਼ਤਾਰ ਕਰ ਕੇ 11 ਬੋਤਲਾਂ ਸੌਫੀਆ ਹਰਿਆਣਾ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਇਸ ਤੋਂ ਇਲਾਵਾ ਮਨੁੱਖੀ ਜਾਨਾਂ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਸੰਥੈਟਿਕ/ਪਲਾਸਟਿਕ ਚਾਈਨਾ ਡੋਰ ਤਹਿਤ ਕਾਰਵਾਈ ਕਰਦਿਆਂ 1 ਦੋਸ਼ੀ ਗਿ੍ਫ਼ਤਾਰ ਕਰ ਕੇ ਉਕਤ ਪਾਸੋਂ 15 ਗੁੱਟ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਉਪਰੰਤ ਸ਼ਨਾਖ਼ਤ ਨੂੰ ਗੁਪਤ ਰੱਖਦੇ ਹੋਏ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਦੇ ਮੰਤਵ ਹੁਣ ਤੱਕ 2 ਵਿਅਕਤੀਆਂ ਨੂੰ ਸਰਕਾਰ ਵਲੋਂ ਚਲਾਏ ਜਾ ਰਹੇ ਡੀ-ਐਡੀਕੇਸ਼ਨ ਸੈਂਟਰ ਵਿਚ ਰਜਿਸਟਰੇਸ਼ਨ ਕਰਵਾ ਕੇ ਦਵਾਈ ਦਿਵਾਈ ਗਈ ਹੈ | ਇਸ ਤੋ ਇਲਾਵਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 112 ਵਾਹਨਾਂ ਦੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਤਹਿਤ 120 ਟਰੈਫ਼ਿਕ ਚਲਾਨ ਵੀ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ ਡਰੱਗ ਮਨੀ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੇ ਵਿਰੋਧ 'ਚ ਪ੍ਰਸ਼ਾਸਨ ਦੀਆਂ ਅਰਥੀਆਂ ਸਾੜੀਆਂ <br/>
Ad Position 24