ਸ਼ਹਿਣਾ, 1 ਜਨਵਰੀ (ਸੁਰੇਸ਼ ਗੋਗੀ)ਚੜ੍ਹਦੀ ਕਲਾ ਯੂਥ ਕਲੱਬ ਸ਼ਹਿਣਾ ਵਲੋਂ ਉੱਪਲ ਪੱਤੀ ਬਾਹਰਲੀ ਬਸਤੀ ਵਾਰਡ ਨੰਬਰ ਇਕ ਦੀ ਧਰਮਸ਼ਾਲਾ ਵਿਖੇ ਚਮਕੌਰ ਗੜ੍ਹੀ ਦੇ ਸਮੂਹ ਸ਼ਹੀਦਾਂ ਅਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਰਾਗੀ ਭਾਈ ਲਖਵੀਰ ਸਿੰਘ ਖ਼ਾਲਸਾ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ | ਸਮਾਗਮ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੜ੍ਹਦੀ ਕਲਾ ਯੂਥ ਕਲੱਬ ਸ਼ਹਿਣਾ ਦੇ ਪ੍ਰਧਾਨ ਸੁਖਬੀਰ ਸਿੰਘ ਸੁੱਖੀ, ਰਿੰਕੂ, ਇਕਬਾਲ ਸਿੰਘ, ਲੱਖੀ ਸਿੰਘ, ਸੀਰਾ, ਕਾਲਾ, ਸੁੱਖ, ਕਰਮੀ ਸਿੰਘ, ਕਾਲੂ, ਸੋਨੀ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸ਼ਹਿਣਾ ਦੇ ਗ੍ਰੰਥੀ ਭਾਈ ਨਿਰਮਲ ਸਿੰਘ, ਅੰਮਿ੍ਤਪਾਲ ਸਿੰਘ ਖ਼ਾਲਸਾ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਧਾਲੀਵਾਲ ਸੀਨੀਅਰ ਕਾਂਗਰਸੀ ਆਗੂ, ਮਲਕੀਤ ਸਿੰਘ ਪੰਧੇਰ, ਗੁਰਵਿੰਦਰ ਸਿੰਘ ਨਾਮਧਾਰੀ, ਪੰਚ ਰਾਣੀ ਕੌਰ, ਗੁਰਮੁੱਖ ਸਿੰਘ, ਭੁੱਲਰ ਸਿੰਘ, ਨਛੱਤਰ ਸਿੰਘ ਖ਼ਾਲਸਾ, ਜਗਤਾਰ ਸਿੰਘ ਖ਼ਾਲਸਾ, ਹਰਜੀਤ ਸਿੰਘ ਪਟਵਾਰੀ, ਗੁਲਾਬ ਸਿੰਘ, ਰਣਜੀਤ ਸਿੰਘ, ਜੱਗਾ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ |