18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੇਰੁਜ਼ਗਾਰ 11 ਨੂੰ ਮੁੱਖ ਮੰਤਰੀ ਦੇ ਗੇਟ ਤੋਂ ਮੰਗਣਗੇ ਰੁਜ਼ਗਾਰ ਦੀ ਲੋਹੜੀ <br/>

Ad Position 21
No active advertisement
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨਾਲ ਮੀਟਿੰਗ ਮੌਜੂਦ ਜਥੇਬੰਦੀ ਦੇ ਆਗੂ ਅਤੇ ਪੁਲਿਸ ਅਧਿਕਾਰੀ | ਤਸਵੀਰ: ਮੁਕੇਸ਼ ਕੁਮਾਰ <br/> 02-01-2026
ਸੰਗਰੂਰ, 1 ਜਨਵਰੀ (ਦਮਨਜੀਤ ਸਿੰਘ) - ਰੁਜ਼ਗਾਰ ਮੰਗਦੇ ਬੇਰੁਜ਼ਗਾਰ 11 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਨਿੱਜੀ ਕਾਲੋਨੀ ਵਿਚਲੀ ਰਿਹਾਇਸ਼ ਅੱਗੇ ਜਾ ਕੇ ਰੁਜ਼ਗਾਰ ਦੀ ਲੋਹੜੀ ਦੀ ਮੰਗ ਕਰਨਗੇ | ਉਕਤ ਫੈਸਲਾ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਉੱਤੇ ਚੱਲ ਰਹੇ ਬੇਰੁਜ਼ਗਾਰਾਂ ਦੇ ਪੱਕੇ ਮੋਰਚੇ ਉੱਤੇ ਹੋਈ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਵਿਚ ਹੋਇਆ | ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਅਮਨ ਸ਼ੇਖ਼ਾ ਨੇ ਦੱਸਿਆ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਰੁਜ਼ਗਾਰ ਪ੍ਰਾਪਤੀ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪੱਕਾ ਧਰਨਾ 25 ਦਸੰਬਰ ਤੋਂ ਜਾਰੀ ਹੈ ਜਿਸ ਵਿਚ ਸਮੂਹ ਭਰਾਤਰੀ ਜਥੇਬੰਦੀਆਂ ਦੀ ਸਹਿਮਤੀ ਨਾਲ ਫੈਸਲਾ ਹੋਇਆ ਕਿ ਪੰਜਾਬ ਸਰਕਾਰ ਦੇ ਭਰਤੀ ਕੈਲੰਡਰ ਲਾਗੂ ਕਰਨ ਦੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਲੋਹੜੀ ਮੌਕੇ ਸੰਘਰਸ਼ੀ ਲੋਹੜੀ ਮਨਾ ਕੇ 'ਰੁਜ਼ਗਾਰ ਦੀ ਲੋਹੜੀ' ਮੰਗੀ ਜਾਵੇਗੀ | ਇਸ ਮੌਕੇ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਤੋ ਸੂਬਾ ਪ੍ਰਧਾਨ ਵਿਕਰਮ ਦੇਵ, ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ (ਦਿਗਵਿਜੇ) ਤੋਂ ਦਾਤਾ ਸਿੰਘ, ਮਜ਼ਦੂਰ ਆਗੂ ਲਖਵੀਰ ਲੌਂਗੋਵਾਲ, 1158 ਸਹਾਇਕ ਪ੍ਰੋਫ਼ੈਸਰ ਯੂਨੀਅਨ ਤੋਂ ਨਿਰਭੈ ਸਿੰਘ, ਨਵਜੀਤ ਸਿੰਘ ਨੌਜਵਾਨ ਭਾਰਤ ਸਭਾ, 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਤੋ ਸੂਬਾ ਪ੍ਰਧਾਨ ਸੰਦੀਪ ਗਿੱਲ, 3704 ਮਾਸਟਰ ਕੇਡਰ ਅਧਿਆਪਕ ਯੂਨੀਅਨ ਪੰਜਾਬ, ਮਜ਼ਦੂਰ ਆਗੂ ਬਹਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਤੋ ਕੁਲਵਿੰਦਰ ਮਧੇਵੀ ਅਤੇ ਭੁਪਿੰਦਰ ਸਿੰਘ ਨੇ ਬੇਰੁਜ਼ਗਾਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਰੁਜ਼ਗਾਰ ਮੰਗਣ ਦੇ ਐਲਾਨ ਦੀ ਪੋ੍ਰੜ੍ਹਤਾ ਕੀਤੀ | ਉੱਧਰ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਨੂੰ ਦਫ਼ਤਰ ਵਿਚ ਸੱਦ ਕੇ ਮੀਟਿੰਗ ਕੀਤੀ | ਉਨ੍ਹਾਂ ਬੇਰੁਜ਼ਗਾਰਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੱਕ ਭੇਜਣ ਦਾ ਵਾਅਦਾ ਕੀਤਾ | ਇਸ ਮੌਕੇ ਬੇਰੁਜ਼ਗਾਰ ਆਗੂਆਂ ਨੇ ਐਲਾਨ ਕੀਤਾ ਕਿ 11 ਜਨਵਰੀ ਦੇ ਪ੍ਰਦਰਸ਼ਨ ਦੀ ਸਫਲਤਾ ਲਈ ਜਨਤਕ ਲਾਮਬੰਦੀ ਵਿੱਢੀ ਜਾਵੇਗੀ ਜਿਸ ਤਹਿਤ ਨੇੜਲੇ ਪਿੰਡਾਂ ਅਤੇ ਸਥਾਨਕ ਸ਼ਹਿਰ ਅੰਦਰ ਨਾਅਰੇ ਲਿਖਣ ਅਤੇ ਅਰਥੀਆਂ ਫੂਕਣ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ | ਇਸ ਮੌਕੇ ਰਾਮਵੀਰ ਸਿੰਘ ਪੰਜਾਬ ਸਟੂਡੈਂਟਸ ਯੂਨੀਅਨ, ਬਲਕਾਰ ਸਿੰਘ ਮਘਾਣੀਆਂ, ਰਣਜੀਤ ਕੋਟੜਾ, ਬਲਵੀਰ ਚੰਦ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਤੋ ਬਸ਼ੇਸ਼ਰ ਰਾਮ, ਡਾਕਟਰ ਜੁਗਰਾਜ ਸਿੰਘ ਟੱਲੇਵਾਲ, ਅਮਨ ਵਸ਼ਿਸ਼ਟ, ਮੇਘ ਰਾਜ, ਦੀਨਾ ਨਾਥ, ਕਮਲ ਬਨਭੌਰ, ਮਨੋਜ ਲਹਿਰ, ਬਿਪਨ, ਕਰਮਜੀਤ ਨਦਾਮਪੁਰ, ਮਨਜੀਤ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਵਿਕਰਮਜੀਤ ਸਿੰਘ ਬਾਲੀਆਂ 3704, ਜਗਦੀਪ ਸਿੰਘ ਕੋਟੜਾ, ਗੁਰਪਰੀਤ ਸਿੰਘ ਧੂਰੀ, ਅਮਨਦੀਪ ਕੌਰ, ਪਰਮਜੀਤ ਕੌਰ, ਰਾਜਵੀਰ ਕੌਰ, ਹਰਮੇਸ਼ ਸਿੰਘ, ਪਿ੍ਤਪਾਲ ਸਿੰਘ 1158, ਹਰਦਮ ਸਿੰਘ, ਮਨਦੀਪ ਗਿੱਲ, ਮੁਨੀਸ ਕੁਮਾਰ, ਮਨਦੀਪ ਕੌਰ ਨਦਾਮਪੁਰ ਅਤੇ ਸੁਖਪ੍ਰੀਤ ਬੜੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੀਬੀ ਭੱਠਲ, ਖੰਨਾ, ਝੂੰਦਾਂ, ਫੁੱਲ, ਸਿੰਗਲਾ, ਗਰਗ ਅਤੇ ਭਰਾਜ ਨੇ ਕੀਤੀ ਸ਼ਰਧਾਂਜਲੀ ਭੇਟ <br/> ਪੱਤਰਕਾਰ ਬਾਜਵਾ... ਅਗਲੀ ਖ਼ਬਰ ਦਸਤਾਰਬੰਦੀ ਮੁਕਾਬਲਿਆਂ 'ਚੋਂ ਅੱਵਲ ਬੱਚੇ ਸਨਮਾਨਿਤ <br/>
Ad Position 24