30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਐਸ.ਐਮ.ਓ. ਨੇ ਭਾਰਤੀਆ ਸੇਵਾ ਸੰਮਤੀ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-01-2026
ਧੂਰੀ, 2 ਜਨਵਰੀ (ਸੰਜੇ ਲਹਿਰੀ) - ਸਿਵਲ ਹਸਪਤਾਲ ਧੂਰੀ ਵਿਖੇ ਸਰਬ ਭਾਰਤੀਆ ਸੇਵਾ ਸੰਮਤੀ ਵਲੋਂ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਚਲਾਏ ਜਾ ਰਹੇ ਲੰਗਰ ਵਿਚ ਨਵੇਂ ਸਾਲ ਦੇ ਮੌਕੇ 'ਤੇ ਸਿਵਲ ਹਸਪਤਾਲ ਧੂਰੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਦੀਪ ਸਿੰਘ, ਐਡੀਸ਼ਨਲ ਐਸ.ਐਮ.ਓ. ਡਾ. ਨਰਾਇਣ ਸਿੰਘ ਅਤੇ ਡਾਕਟਰ ਰੁਪਿੰਦਰ ਸਿੰਘ ਨੇ ਸੰਸਥਾ ਵਲੋਂ ਸਿਵਲ ਹਸਪਤਾਲ ਧੂਰੀ ਵਿਖੇ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਸਵੇਰੇ ਦੁਪਹਿਰੇ ਅਤੇ ਰਾਤ ਨੂੰ ਚਲਾਏ ਜਾ ਰਹੇ ਮੁਫ਼ਤ ਲੰਗਰ ਦੀ ਸ਼ਲਾਘਾ ਕਰਦਿਆਂ ਸੰਸਥਾ ਦੇ ਪ੍ਰਧਾਨ ਰਾਕੇਸ਼ ਕੁਮਾਰ ਅਤੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸ.ਐਮ.ਓ. ਡਾ. ਜਸਦੀਪ ਸਿੰਘ ਨੇ ਕਿਹਾ ਕਿ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲੰਗਰ ਛਕਾਉਣਾ ਇੱਕ ਪਰਉਪਕਾਰੀ ਕਾਰਜ ਹੈ ਉਨ੍ਹਾਂ ਸਮੂਹ ਪ੍ਰਬੰਧਕਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਵੀ ਇਹ ਸੇਵਾ ਇਸੇ ਉਤਸ਼ਾਹ ਨਾਲ ਕਰਵਾਏ ਜਾਣ ਦੀ ਕਾਮਨਾ ਕੀਤੀ | ਇਸ ਮੌਕੇ ਪਿਆਰ ਚੰਦ ਸੰਖਿਆਨ, ਸੋਨੂ ਕੁਮਾਰ ਡਾ. ਤਮੰਨਾ ਗਰਗ ਅਤੇ ਕਮਲ ਸਾਊਾਡ ਵਾਲੇ ਕਮਲ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਖ ਵਿਰੋਧਤਾਈ ਅਤੇ ਉਪ ਵਿਰੋਧਤਾਈਆਂ ਵਿਚ ਫ਼ਰਕ ਨਹੀਂ ਸਮਝ ਸਕੇ ਬਹੁਤ ਸਾਰੇ ਪੰਜਾਬੀ- ਡਾ. ਸਵਰਾਜ ਸਿੰਘ ਅਗਲੀ ਖ਼ਬਰ ਲਾਡੋ ਲਕਸ਼ਮੀ ਯੋਜਨਾ 'ਚ ਨਵੀਆਂ ਸ਼ਰਤਾਂ ਲਾਗੂ ਕਰਕੇ ਸਰਕਾਰ ਨੇ ਗਰੀਬ, ਮਜ਼ਦੂਰ ਵਰਗ ਤੇ ਪੇਂਡੂ ਅÏਰਤਾਂ ਨਾਲ ਬੇਇਨਸਾਫ਼ੀ...
Ad Position 24