30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੁੱਖ ਵਿਰੋਧਤਾਈ ਅਤੇ ਉਪ ਵਿਰੋਧਤਾਈਆਂ ਵਿਚ ਫ਼ਰਕ ਨਹੀਂ ਸਮਝ ਸਕੇ ਬਹੁਤ ਸਾਰੇ ਪੰਜਾਬੀ- ਡਾ. ਸਵਰਾਜ ਸਿੰਘ

Ad Position 21
No active advertisement
ਅਜੀਤ ਡੈਸਕ 03-01-2026
ਸੰਗਰੂਰ, 2 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਡਾ. ਤੇਜਵੰਤ ਮਾਨ ਸਾਹਿਤ ਰਤਨ ਦੇ ਜਨਮ ਦਿਵਸ ਦੇ ਅਵਸਰ 'ਤੇ ਪੁਸਤਕ ਲੋਕ ਅਰਪਣ ਸਮਾਰੋਹ ਕੀਤਾ ਗਿਆ | ਪ੍ਰਭਾਵਸ਼ਾਲੀ ਸਮਾਗਮ ਵਿਚ ਪ੍ਰੋ. ਸ਼ੇਰ ਸਿੰਘ ਕੰਵਲ ਯੂ.ਐਸ.ਏ. ਦੀ ਪੁਸਤਕ 'ਤਿਲਫੁੱਲ' ਲੋਕ ਅਰਪਣ ਕੀਤੀ ਗਈ ਅਤੇ ਤਿੰਨ ਖੋਜ ਪੱਤਰ ਪੇਸ਼ ਕੀਤੇ ਗਏ | ਡਾ. ਜਗਦੀਪ ਕੌਰ ਅਹੂਜਾ, ਜੋਗਿੰਦਰ ਕੌਰ ਅਗਨੀਹੋਤਰੀ ਨੇ ਪੇਪਰ ਪੜ੍ਹੇ ਅਤੇ ਡਾ. ਤੇਜਾ ਸਿੰਘ ਤਿਲਕ ਦਾ ਪੇਪਰ ਸੁਰਿੰਦਰਪਾਲ ਕੌਰ ਰਸੀਆ ਨੇ ਪੜਿ੍ਹਆ | ਇਨ੍ਹਾਂ ਪੇਪਰਾਂ ਰਾਹੀਂ ਸ਼ੇਰ ਸਿੰਘ ਕੰਵਲ ਦੀ ਕਵਿਤਾ ਦੇ ਵਿਸ਼ੇ ਅਤੇ ਰੂਪਕ ਪੱਖ ਦਾ ਵਿਸ਼ਲੇਸ਼ਣ ਕੀਤਾ ਗਿਆ | ਇਸ ਅਵਸਰ 'ਤੇ ਮੁੱਖ ਵਕਤ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਦੀ ਪੰਜਾਬ ਪ੍ਰਤੀ ਪ੍ਰਤੀਬੱਧਤਾ ਅਤੇ ਸਮਰਪਣ 'ਤੇ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ | ਉਨ੍ਹਾਂ ਨੇ ਬਹੁਤ ਸ਼ਿੱਦਤ ਨਾਲ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਮੁੱਖ ਤੌਰ ਤੇ ਬਾਦਲ ਪਰਿਵਾਰ ਅਤੇ ਕੇਂਦਰ ਦੀਆਂ ਪੰਜਾਬ ਪ੍ਰਤੀ ਵਿਤਕਰੇ ਵਾਲੀਆਂ ਨੀਤੀਆਂ ਨੂੰ ਇਨ੍ਹਾਂ ਲਈ ਜ਼ਿੰਮੇਵਾਰ ਠਹਿਰਾਇਆ ਹੈ | ਪੰਜਾਬ ਵਿਚ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੀ ਅਮੀਰ ਕਿਸਾਨੀ ਅਮਰੀਕੀ ਸਾਮਰਾਜ ਨਾਲ ਗੱਠਜੋੜ ਕਰ ਕੇ ਸਰਮਾਏਦਾਰੀ ਜਮਾਤ ਬਣ ਗਈ ਹੈ, ਪਰੰਤੂ ਇਸ ਦਾ ਪੱਧਰ ਬਹੁਤ ਘਟੀਆ ਹੈ ਅਤੇ ਇਸ ਨੂੰ ਉਜੱਡ ਸਰਮਾਏਦਾਰੀ ਵੀ ਕਿਹਾ ਜਾ ਸਕਦਾ ਹੈ | ਡਾ. ਭਗਵੰਤ ਸਿੰਘ ਨੇ ਅਜੋਕੇ ਦੌਰ ਵਿਚ ਬੌਧਿਕ ਕੰਗਾਲੀ ਦੀ ਗੱਲ ਕਰਦੇ ਹੋਏ ਡਾ. ਤੇਜਵੰਤ ਮਾਨ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ ਅਤੇ ਪ੍ਰੋ. ਸ਼ੇਰ ਸਿੰਘ ਕੰਵਲ ਦੀ ਪੁਸਤਕ ਤਿਲਫਲ ਬਾਰੇ ਸੰਖੇਪ ਜਾਣਕਾਰੀ ਦਿੱਤੀ | ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕਿਹਾ ਕਿ ਆਲੋਚਨਾ ਲਈ ਦਿਸ਼ਾ ਨਿਰਧਾਰਿਤ ਹੋਣੀ ਚਾਹੀਦੀ ਹੈ | ਜਨਮ ਦਿਨ ਲੇਖਕਾਂ ਵਿਚ ਬੈਠ ਕੇ ਮਨਾਇਆ ਜਾਣਾ ਚਾਹੀਦਾ ਹੈ ਜੋ ਕਿ ਬਹੁਤ ਮਹੱਤਵਪੂਰਨ ਹੈ | ਅੱਜ ਪੰਜਾਬੀ ਸਾਹਿਤ ਸਭਾ ਸੰਗਰੂਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਰਵਾਇਤ ਨੂੰ ਕਾਇਮ ਰੱਖਿਆ ਹੈ | ਇਸ ਵਿਚ ਉੱਚ ਪੱਧਰੀ ਵਿਚਾਰਾਂ ਹੋਈਆਂ ਹਨ | ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅੱਜ ਦੀ ਸਾਰਥਿਕ ਬਹਿਸ ਵਿਚ ਬਹੁਤ ਉਪਯੋਗੀ ਸਿੱਟੇ ਨਿਕਲੇ ਹਨ | ਪ੍ਰਬੰਧਕ ਵਧਾਈ ਦੇ ਹੱਕਦਾਰ ਹਨ | ਕਾਮਰੇਡ ਬਸ਼ੇਸ਼ਰ ਰਾਮ, ਡਾ. ਭਗਵੰਤ ਸਿੰਘ, ਡਾ. ਨਰਵਿੰਦਰ ਸਿੰਘ ਕੌਸ਼ਲ, ਜਗਦੀਪ ਸਿੰਘ ਗੰਧਾਰਾ, ਗੁਰਨਾਮ ਸਿੰਘ, ਅਮਰ ਗਰਗ ਕਲਮਦਾਨ, ਕਮਲਜੀਤ ਟਿੱਬਾ, ਨਿਹਾਲ ਸਿੰਘ ਮਾਨ, ਸੁਰਿੰਦਰਪਾਲ ਸਿੱਦਕੀ, ਡਾ. ਪ੍ਰੇਮ ਖੋਸਲਾ ਨੇ ਵਿਚਾਰ ਚਰਚਾ ਵਿਚ ਭਾਗ ਲੈਂਦੇ ਹੋਏ ਡਾ. ਤੇਜਵੰਤ ਮਾਨ ਅਤੇ ਕੰਵਲ ਦੀ ਵਿਚਾਰਧਾਰਾ ਬਾਰੇ ਵਧੀਆ ਸੰਵਾਦ ਰਚਾਇਆ | ਇਸ ਮੌਕੇ ਕਵੀ ਦਰਬਾਰ ਵਿਚ ਮੀਤ ਸਕਰੌਦੀ, ਗੁਲਜ਼ਾਰ ਸ਼ੌਂਕੀ, ਸੁਰਿੰਦਰ ਸ਼ਰਮਾ ਨਾਗਰਾ, ਅਮਰਜੀਤ ਸਿੰਘ ਅਮਨ, ਡਾ. ਜਗਦੀਪ ਕੌਰ, ਜੋਗਿੰਦਰ ਕੌਰ ਅਗਨੀਹੋਤਰੀ, ਦੇਸ਼ ਭੂਸ਼ਨ, ਗਰਜਿੰਦਰ ਰਸੀਆ, ਸੁਰਿੰਦਰਪਾਲ ਕੌਰ ਰਸੀਆ, ਕੁਲਵੰਤ ਕਸਕ, ਕੈਪਟਨ ਹਰਕੇਸ਼ ਸਿੰਘ, ਜੋਰਾ ਸਿੰਘ ਮੰਡੇਰ, ਬਲਜਿੰਦਰ ਈਲਵਾਲ, ਸੁਰਿੰਦਰਪਾਲ ਸਿੰਘ ਸਿਦਕੀ, ਗੁਰੀ ਚੰਦੜ, ਗੁਰਨਾਮ ਸਿੰਘ, ਜਤਿੰਦਰ ਮੋਹਨ, ਸੁਖਦਰਸ਼ਨ ਸਿੰਘ ਢਿੱਲੋਂ, ਪਰਮਿੰਦਰ ਸਿੰਘ, ਡਾ. ਰਾਜੀਵ ਪੁਰੀ ਨੇ ਪੁਰ ਖਸੂਸ ਅੰਦਾਜ਼ ਵਿਚ ਰਚਨਾਵਾਂ ਸੁਣਾਈਆਂ | ਸ੍ਰੀ ਜੈਤੇਗ ਸਿੰਘ ਅਨੰਤ ਅਤੇ ਬਲਬੀਰ ਜਲਾਲਾਬਾਦੀ ਦੇ ਅਚਾਨਕ ਵਿਛੋੜੇ 'ਤੇ ਦੋ ਮਿੰਟ ਦਾ ਮੌਨ ਧਾਰਿਆ ਗਿਆ ਅਤੇ ਸੁਰਿੰਦਰ ਸ਼ਰਮਾ ਨਾਗਰਾ ਦੀ ਪੁਸਤਕ ਲਾਇਬ੍ਰੇਰੀਆਂ ਲਈ ਮਨਜ਼ੂਰ ਹੋਣ ਤੇ ਵਧਾਈ ਦਿੱਤੀ | ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ | ਜਗਦੀਪ ਸਿੰਘ ਗੰਧਾਰਾ ਨੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਿੱਲਾਂ ਦੇ ਵਿਰੋਧ ਅਤੇ 16 ਦੇ ਬਿਜਲੀ ਬੋਰਡ ਦਫ਼ਤਰਾਂ ਅੱਗੇ ਧਰਨੇ ਲਗਾਉਣ ਸੰਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ... ਅਗਲੀ ਖ਼ਬਰ ਐਸ.ਐਮ.ਓ. ਨੇ ਭਾਰਤੀਆ ਸੇਵਾ ਸੰਮਤੀ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ
Ad Position 24