ਸੰਗਰੂਰ, 3 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸੁਨੀਲ ਗੋਇਲ ਡਿੰਪਲ ਦੀ ਮਾਤਾ ਅਤੇ ਸੀਨੀਅਰ ਐਡਵੋਕੇਟ ਭਾਜਪਾ ਆਗੂ ਲਲਿਤ ਕੁਮਾਰ ਗਰਗ ਦੀ ਭੈਣ ਸ੍ਰੀਮਤੀ ਦਰਸ਼ਨਾਂ ਦੇਵੀ ਦਾ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਭਾਵਾਲ ਸੜਕ ਉੱਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਰਾਜਨੀਤਿਕ ਆਗੂਆਂ, ਧਾਰਮਿਕ ਸਕੱਤਰ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਮਨਦੀਪ ਸਿੰਘ ਪੂਨੀਆ, ਪਵਨ ਕੁਮਾਰ ਗਰਗ, ਪ੍ਰੇਮ ਗੁਗਲਾਵੀ, ਮਨਿੰਦਰ ਸਿੰਘ ਕਪਿਆਲ, ਰੋਮੀ ਗੋਇਲ, ਦੀਪਕ ਅਗਰਵਾਲ ਕੌਂਸਲਰ, ਡਾ. ਸਰਜੀਵਨ ਜਿੰਦਲ, ਸਤਪਾਲ ਲਹਿਰਾ, ਰਿਸ਼ੀ, ਕਰਮ ਲਹਿਲ, ਭਜਨ ਸਿੰਘ ਰਾਜੂ, ਪ੍ਰੋ. ਅਰੁਨ ਸਿੰਘ, ਬਿਕਰਮ ਪਾਲੀ, ਵਿਜੈ ਸਾਹਨੀ, ਸੰਦੀਪ ਦਾਨੀਆ, ਸਾਬਕਾ ਪ੍ਰਧਾਨ ਨਗਰ ਕੌਂਸਲ ਇਕਬਾਲਜੀਤ ਸਿੰਘ ਪੂਨੀਆ, ਕਮਲਜੀਤ ਸਿੰਘ, ਮਨਪ੍ਰੀਤ ਨਮੋਲ, ਐਡਵੋਕੇਟ ਸੋਨੰੂ ਸਿੰਗਲਾ, ਐਡਵੋਕੇਟ ਵਿਨੈ ਧੂਰੀ, ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਨੱਥੂ ਲਾਲ ਢੀਂਗਰਾ, ਸੁਸ਼ੀਲ ਜੈਨ, ਜੇ.ਈ. ਪੁਸ਼ਪਿੰਦਰ ਸਿੰਘ ਸੈਣੀ ਆਦਿ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ |