ਭਦੌੜ, 3 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ 102 ਭਦੌੜ ਕਮ ਉਪ ਮੰਡਲ ਮੈਜਿਸਟੇ੍ਰਟ ਤਪਾ ਦੀ ਰਹਿਨੁਮਾਈ ਹੇਠ ਬੂਥ ਨੰਬਰ 1 ਤੋਂ 50 ਦੇ ਬੀ.ਐਲ.ਓ. ਦੀ ਐਸ.ਆਈ.ਆਰ. ਸਬੰਧੀ ਟਰੇਨਿੰਗ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭਦੌੜ ਵਿਖੇ ਕਰਵਾਈ ਗਈ | ਇਸ ਟਰੇਨਿੰਗ ਵਿਚ ਸੈਕਟਰ ਅਫ਼ਸਰ ਦਵਿੰਦਰ ਸਿੰਘ, ਹਰਿੰਦਰ ਸਿੰਘ, ਭੁਪਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਐਸ.ਆਈ.ਆਰ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ, ਐਸ.ਆਰ.ਆਈ ਦੇ ਕੰਮ ਨੂੰ ਸੁਚਾਰੂ ਰੂਪ ਵਿਚ ਨੇਪਰੇ ਚਾੜ੍ਹਨ ਲਈ ਇਸ ਟਰੇਨਿੰਗ ਦੀ ਸਖ਼ਤ ਜ਼ਰੂਰਤ ਸੀ | ਇਸ ਟਰੇਨਿੰਗ ਵਿਚ ਐਸ.ਡੀ.ਐਮ ਦਫ਼ਤਰ ਤਪਾ ਵਲੋਂ ਇਲੈੱਕਸ਼ਨ ਇੰਚਾਰਜ ਜਗਸੀਰ ਸਿੰਘ, ਅਤੇ ਅੰਕੁਰ ਕੁਮਾਰ ਕੰਪਿਊਟਰ ਟੀਚਰ ਵਲੋਂ ਐਸ.ਆਈ.ਆਈ ਦੇ ਕੰਮ ਨੂੰ ਚੰਗੀ ਤਰ੍ਹਾਂ ਨੇਪਰੇ ਚਾੜ੍ਹਨ ਲਈ ਟਰੇਨਿੰਗ ਵਿਚ 40 ਸਾਲ ਤੋਂ ਉੱਪਰਲੇ ਵੋਟਰਾਂ ਦੀ ਕਿਸ ਤਰ੍ਹਾਂ ਮੈਪਿੰਗ ਕੀਤੀ ਜਾਣੀ ਹੈ ਉੱਥੇ 40 ਸਾਲ ਤੋਂ ਘੱਟ ਉਪਰ ਦੇ ਵੋਟਰਾਂ ਦੀ ਕਿਸ ਤਰ੍ਹਾਂ ਮੈਪਿੰਗ ਕੀਤੀ ਜਾਣੀ ਹੈ ਦੀ ਜਾਣਕਾਰੀ ਵਿਸਥਾਰ ਪੂਰਵਕ ਦਿੱਤੀ | ਇਸ ਮੌਕੇ ਬੀ.ਐਲ.ਓ. ਨੂੰ ਫ਼ੀਲਡ ਵਿਚ ਆ ਰਹੀਆਂ ਸਮੱਸਿਆ ਸੁਣ ਕੇ ਮੌਕੇ 'ਤੇ ਹੀ ਹੱਲ ਵੀ ਕੀਤਾ ਗਿਆ | ਇਸ ਟਰੇਨਿੰਗ ਕੈਂਪ ਵਿਚ ਐਸ.ਡੀ.ਐਮ. ਦਫ਼ਤਰ ਤਪਾ ਤੋਂ ਹਰਮੀਤ ਸਿੰਘ ਇਲੈੱਕਸ਼ਨ ਕਲਰਕ ਅਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ |