03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮਨਰੇਗਾ ਕਾਨੂੰਨ ਦੇ ਵਿਰੁੱਧ ਪਿੰਡਾਂ ਵਿਚ ਲੋਕਾਂ ਨੂੰ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 04-01-2026
ਤਪਾ ਮੰਡੀ, 3 ਜਨਵਰੀ (ਵਿਜੇ ਸ਼ਰਮਾ)-ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ, ਪਾਵਰਕਾਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਜਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੱਦੇ ਉੱਤੇ ਪਿੰਡ ਤਾਜੋਕੇ ਦੇ ਵਿਚ ਝੰਡਾ ਮਾਰਚ ਦੇ ਵਿਚ ਕਿਸਾਨ, ਮੁਲਾਜ਼ਮਾਂ ਅਤੇ ਨਰੇਗਾ ਕਾਮਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਗੁਰਪ੍ਰੀਤ ਸਿੰਘ ਰੂੜੇਕੇ ਕਲਾਂ, ਬਲੌਰ ਸਿੰਘ ਛੰਨਾ, ਗੁਰਜੰਟ ਸਿੰਘ ਧੌਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਬਿਲ 2025 ਅਤੇ ਸੀਡ ਬਿਲ, ਚਾਰ ਲੇਬਰ ਕੋਡ ਅਤੇ ਮਨਰੇਗਾ ਕਾਨੂੰਨ ਦੇ ਵਿਰੁੱਧ ਵਿਚ ਪਿੰਡਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਵਲੋਂ ਪੱਤਰਕਾਰਾਂ ਦੇ ਉੱਤੇ ਕੀਤੇ ਪਰਚੇ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਕਿਹਾ ਕਿ ਪੈੱ੍ਰਸ 'ਤੇ ਵੱਡਾ ਹਮਲਾ ਹੈ | ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਰੋਸ ਧਰਨੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ | ਇਸ ਮੌਕੇ ਜਰਨੈਲ ਸਿੰਘ ਧੌਲਾ, ਰੌਸ਼ਨ ਸਿੰਘ ਧੌਲਾ, ਲਾਭ ਸਿੰਘ ਅਕਲੀਆ, ਮੋਹਨ ਸਿੰਘ ਰੂੜੇਕੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਸ.ਆਰ.ਆਈ ਦਾ ਟਰੇਨਿੰਗ ਕੈਂਪ ਲਗਾਇਆ <br/> ਅਗਲੀ ਖ਼ਬਰ ਮੈਡਮ ਰੇਨੂ ਪਰੋਚਾ ਨੇ ਥਾਣਾ ਮੁਖੀ ਸ਼ਹਿਣਾ ਦਾ ਚਾਰਜ ਸੰਭਾਲਿਆ <br/>
Ad Position 24