ਸ਼ਹਿਣਾ, 3 ਜਨਵਰੀ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਦੇ ਨਵੇਂ ਇੰਚਾਰਜ ਵਜੋਂ ਮੈਡਮ ਰੇਨੂ ਪਰੋਚਾ ਨੇ ਚਾਰਜ ਸੰਭਾਲ ਲਿਆ ਹੈ | ਥਾਣਾ ਸ਼ਹਿਣਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੈਡਮ ਰੇਨੂ ਪਰੋਚਾ ਨੇ ਕਿਹਾ ਕਿ ਉਨ੍ਹਾਂ ਥਾਣਾ ਸ਼ਹਿਣਾ ਦੇ ਲੋਕਲ ਪਿੰਡ ਵਿਚ ਵੱਖ-ਵੱਖ ਥਾਵਾਂ ਲੋਕਾਂ ਨਾਲ ਨੱੁਕੜ ਮੀਟਿੰਗ ਕੀਤੀ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਨੌਜਵਾਨ ਵਰਗ ਨੂੰ ਵਿਹਲੇ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਸਮਰੱਥਾ ਮੁਤਾਬਕ ਕਿੱਤੇ ਲਾਇਆ ਜਾਵੇ | ਮੈਡਮ ਰੇਨੂੰ ਨੇ ਕਿਹਾ ਕਿ ਨਸ਼ੇ ਮਨੱੁਖ ਦਾ ਸਰੀਰ ਤੇ ਪੈਸਾ ਹੀ ਖ਼ਰਾਬ ਨਹੀਂ ਕਰਦੇ ਬਲਕਿ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਹਰ ਤਰ੍ਹਾਂ ਦੇ ਢੁਕਵੇਂ ਕਦਮ ਚੱੁਕੇ