ਸ਼ਹਿਣਾ, 3 ਜਨਵਰੀ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਦੀ ਪੁਲਿਸ ਵਲੋਂ ਨਸ਼ਾ ਕਰਦੇ ਨੌਜਵਾਨ ਨੂੰ ਕਾਬੂ ਕੀਤਾ ਹੈ | ਥਾਣਾ ਸ਼ਹਿਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਇਤਲਾਹ 'ਤੇ ਸੁਖਚੈਨ ਸਿੰਘ ਉਰਫ਼ ਗਿੱਲ ਪੁੱਤਰ ਜਗਰੀਰ ਸਿੰਘ ਵਾਸੀ ਮੌੜ ਪਟਿਆਲਾ ਜੋ ਕਿ ਨਸ਼ੀਲੇ ਪਾਊਡਰ ਦਾ ਨਸ਼ਾ ਕਰਨ ਦੀ ਤਾਕ ਵਿਚ ਸ਼ਹਿਣਾ ਦੇ ਇਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਕੱਚੀ ਪਹੀ ਵਿਚ ਬੈਠਾ ਸੀ | ਪੁਲਿਸ ਨੇ ਉਸ ਨੂੰ ਇੰਕ ਪੰਨੀ ਸਿਲਵਰ, ਇਕ ਲਾਈਟਰ ਅੱਗ ਲਾਉਣ ਲਈ ਅਤੇ ਦਸ ਰੁਪਏ ਕਰੰਸੀ ਦਾ ਨੋਟ ਜਿਸ ਨੂੰ ਸੇਕ ਲੱਗਿਆ ਹੋਇਆ ਸੀ, ਬਰਾਮਦ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ |