14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸ੍ਰੀਮਦ ਭਾਗਵਤ ਕਥਾ ਸਾਨੂੰ ਸਾਰਿਆਂ ਨੂੰ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ - ਵਿਧਾਇਕ ਕਾਲਾ ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 05-01-2026
ਤਪਾ ਮੰਡੀ, 4 ਜਨਵਰੀ (ਪ੍ਰਵੀਨ ਗਰਗ)-ਸ੍ਰੀ ਮਦ ਭਾਗਵਤ ਕਥਾ ਸਮਿਤੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ਸ੍ਰੀ ਮਦ ਭਾਗਵਤ ਸਪਤਾਹ ਮੌਕੇ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਦਾ ਸਮੂਹ ਕਮੇਟੀ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ | ਸਮਾਗਮ ਦੌਰਾਨ ਵਿਧਾਇਕ ਢਿੱਲੋਂ ਨਾਲ ਸੀਨੀਅਰ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਸ਼ੀਤਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਵਿਧਾਇਕ ਢਿੱਲੋਂ ਨੇ ਸ਼ਾਸਤਰੀ ਸ੍ਰੀ ਗੋਪਾਲ ਕਿ੍ਸ਼ਨ ਜੀ (ਸ੍ਰੀ ਧਾਮ ਗੋਵਰਧਨ ਵਾਲੇ) ਤੋਂ ਅਸ਼ੀਰਵਾਦ ਲਿਆ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਸਾਨੂੰ ਸਾਰਿਆਂ ਨੂੰ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ | ਇਸ ਮੌਕੇ ਸ਼ਾਸਤਰੀ ਸਮੇਤ ਸਮਿਤੀ ਮੈਂਬਰਾਂ ਨੇ ਵਿਧਾਇਕ ਢਿੱਲੋਂ ਨੂੰ ਧਾਰਮਿਕ ਕਿਤਾਬ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਸਮਿਤੀ ਦੇ ਕੇਵਲ ਕਿ੍ਸ਼ਨ ਮਿੱਤਲ, ਸੰਦੀਪ ਕੁਮਾਰ ਵਿੱਕੀ, ਟਿੰਕੂ ਮਿੱਤਲ, ਅਸ਼ੋਕ ਪੱਖੋ, ਮਨੀਸ਼ ਬਾਂਸਲ, ਪੱਪੀ ਸੁਨਾਮੀਆ, ਭਾਰਤ ਭੂਸ਼ਨ ਗਰਗ, ਰਾਜੇਸ਼ ਕੁਮਾਰ, ਰੌਬਿਨ ਕੁਮਾਰ ਰੂਬੀ, ਪ੍ਰੇਮ ਕੁਮਾਰ ਸਿੰਗਲਾ, ਓਮ ਪ੍ਰਕਾਸ਼ ਮਿੱਤਲ, ਵਿਜੇ ਜਿੰਦਲ, ਰਮੇਸ਼ ਭੈਣੀ, ਪ੍ਰੇਮ ਕੁਮਾਰ ਸਿੰਗਲਾ, ਕਰਨ ਸੁਨਾਮੀਆ, ਸੁਰਿੰਦਰ ਕੁਮਾਰ, ਵਿਜੇ ਕੁਮਾਰ ਧੂਰਕੋਟੀਆ, ਰਾਕੇਸ਼ ਕੁਮਾਰ ਸ਼ੈਲੀ, ਡਾ: ਪ੍ਰਬੋਧ ਮਿੱਤਲ, ਅਵਿਨਾਸ਼ ਗੋਇਲ, ਧਰਮਪਾਲ ਬਾਂਸਲ, ਸ਼ਾਮ ਲਾਲ, ਦੀਪੂ ਭੈਣੀ, ਸਤਪਾਲ ਗਰਗ ਆਦਿ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਉਪਕਾਰ ਸੁਸਾਇਟੀ ਵਲੋਂ 11 ਜਨਵਰੀ ਨੂੰ ਮਨਾਈ ਜਾਵੇਗੀ ਨਵਜੰਮੀਆਂ ਬੱਚੀਆਂ ਦੀ ਲੋਹੜੀ <br/> ਅਗਲੀ ਖ਼ਬਰ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਝੁੱਗੀਆਂ ਵਾਲੇ ਬੱਚਿਆਂ ਨੂੰ ਕੰਬਲ ਵੰਡੇ <br/>
Ad Position 24