14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਉਪਕਾਰ ਸੁਸਾਇਟੀ ਵਲੋਂ 11 ਜਨਵਰੀ ਨੂੰ ਮਨਾਈ ਜਾਵੇਗੀ ਨਵਜੰਮੀਆਂ ਬੱਚੀਆਂ ਦੀ ਲੋਹੜੀ <br/>

Ad Position 21
No active advertisement
ਅਜੀਤ ਡੈਸਕ 05-01-2026
ਬਰਨਾਲਾ, 4 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਬਰਨਾਲਾ ਵਲੋਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਲਈ ਮੀਟਿੰਗ ਨੀਰਜ ਕੁਮਾਰ ਸਿੰਗਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਸੰਗੀਤ ਸ਼ਰਮਾ, ਜਨਰਲ ਸਕੱਤਰ ਸੁਭਾਸ਼ ਭਾਰਤੀ, ਉਪ-ਪ੍ਰਧਾਨ ਸਰਬਸੁਖਜੀਤ ਸਿੰਘ ਸੀਤਲ, ਖ਼ਜ਼ਾਨਚੀ ਵਿਸ਼ਾਲ ਗਰਗ ਅਤੇ ਸਹਾਇਕ ਸਕੱਤਰ ਡਾਕਟਰ ਰਾਕੇਸ਼ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਪਕਾਰ ਸੁਸਾਇਟੀ ਵਲੋਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਿਤੀ 11 ਜਨਵਰੀ ਨੂੰ ਮਨਾਈ ਜਾ ਰਹੀ ਹੈ | ਇਸ ਤਰਾਂ ਦੇ ਸਮਾਗਮ ਕਰਵਾਉਣ ਦਾ ਮਕਸਦ ਲੜਕੀ ਅਤੇ ਲੜਕੇ ਦੇ ਭੇਦਭਾਵ ਨੂੰ ਮਿਟਾਉਣਾ ਹੈ ਅਤੇ ਸਮਾਜ ਨੂੰ ਇਹ ਸੰਦੇਸ਼ ਦੇਣਾ ਹੈ ਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ ਅਤੇ ਹਰੇਕ ਖੇਤਰ ਵਿਚ ਮੋਹਰੀ ਹਨ | ਪ੍ਰਧਾਨ ਨੀਰਜ ਕੁਮਾਰ ਸਿੰਗਲਾ ਨੇ ਦੱਸਿਆ ਕਿ ਸੁਸਾਇਟੀ ਵਲੋਂ 31 ਨਵਜੰਮੀਆਂ ਬੱਚੀਆਂ ਦੀ ਲੋਹੜੀ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮਨਾਈ ਜਾ ਰਹੀ ਹੈ | ਸਮਾਗਮ ਦੌਰਾਨ ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਨਾਟਕ ਵੀ ਕਰਵਾਇਆ ਜਾਵੇਗਾ, ਜੋ ਬਲਜੀਤ ਪਲੇ ਮੁਕਤਸਰ ਦੀ ਟੀਮ ਵਲੋਂ ਕੀਤਾ ਜਾਵੇਗਾ | ਇਸ ਮੌਕੇ ਪੜ੍ਹਾਈ ਦੇ ਖੇਤਰ ਵਿਚ ਅੱਵਲ ਆਉਣ ਵਾਲੀਆਂ ਲੜਕੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਕੌਰ ਕਮੇਟੀ ਮੈਂਬਰ ਮਾਸਟਰ ਕੰਵਲਜੀਤ ਸਿੰਘ, ਭਾਰਤ ਭੂਸ਼ਨ ਭਾਰਤੀ, ਮੈਂਬਰ ਡਾਕਟਰ ਰਜਿੰਦਰ ਮਿੱਤਲ, ਵਿਜੇ ਗਰਗ ਮਹਿਕ, ਸੁਰਿੰਦਰ ਬਾਵਾ, ਮੁਕੇਸ਼ ਕਾਂਸਲ, ਰੀਟਾ ਰਾਣੀ, ਰੇਨੂੰ ਬਾਲਾ, ਬਾਲਾ ਸੁੰਦਰੀ, ਰੇਨੂੰ ਗਰਗ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਛਾਉਣੀ ਵਿਚ ਐੱਸ.ਸੀ. ਸਮਾਜ ਦੀ ਅਣਦੇਖੀ ਨਿੰਦਣਯੋਗ- ਸੰਘਾ ਅਗਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਸਾਨੂੰ ਸਾਰਿਆਂ ਨੂੰ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ - ਵਿਧਾਇਕ ਕਾਲਾ ਢਿੱਲੋਂ <br...
Ad Position 24