ਜਮਸ਼ੇਰ ਖਾਸ, 4 ਜਨਵਰੀ (ਹਰਵਿੰਦਰ ਕੁਮਾਰ)- ਸ਼੍ਰੋਮਣੀ ਅਕਾਲੀ ਦਲ ਦੇ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਛਾਉਣੀ ਵਿੱਚ ਅਪਣਾਏ ਗਏ ਰਵੱਈਏ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਵਿਕਾਸ ਦੇ ਨਾਮ 'ਤੇ ਹੋਏ ਨੀਂਹ ਪੱਥਰ ਸਮਾਗਮਾਂ ਦੌਰਾਨ ਪਾਰਟੀ ਦੇ ਆਪਣੇ ਹੀ ਐਸ. ਸੀ. ਡਿਪਟੀ ਮੇਅਰ ਨੂੰ ਅਣਦੇਖਾ ਕਰਨਾ ਬਹੁਤ ਹੀ ਨਿੰਦਣਯੋਗ ਤੇ ਭੇਦਭਾਵਪੂਰਨ ਹੈ | ਸੰਘਾ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਚੁਣੇ ਹੋਏ ਜਨ ਪ੍ਰਤਿਨਿਧੀ ਦੀ ਬੇਇੱਜ਼ਤੀ ਨਹੀਂ, ਸਗੋਂ ਸਮੁੱਚੇ ਐਸ. ਸੀ. ਸਮਾਜ ਸਮਾਜ ਪ੍ਰਤੀ ਆਪ ਸਰਕਾਰ ਦੀ ਅਸਲ ਸੋਚ ਨੂੰ ਦਰਸਾਉਂਦੀ ਹੈ¢ ਉਹਨਾਂ ਕਿਹਾ ਕਿ ਸਰਕਾਰ ਵਿਕਾਸ ਕਰਨ ਦੀ ਬਜਾਏ ਨੀਂਹ ਪੱਥਰਾਂ 'ਤੇ ਆਪਣੇ ਨਾਮ ਲਿਖਵਾਉਣ ਵਿੱਚ ਵਧੇਰੇ ਰੁਚੀ ਰੱਖਦੀ ਹੈ, ਕਿਉਂਕਿ ਉਹਨਾਂ ਨੂੰ ਅੰਦਰੋਂ ਪਤਾ ਹੈ ਕਿ ਇਸ ਨਾਕਾਮ ਕਾਰਗੁਜ਼ਾਰੀ ਤੋਂ ਬਾਅਦ ਲੋਕ ਉਨ੍ਹਾਂ ਨੂੰ ਦੁਬਾਰਾ ਸੱਤਾ ਨਹੀਂ ਦੇਣਗੇ |