ਸੰਗਰੂਰ, 6 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਧਰਮ ਸਿੰਘ ਧਾਰੋਂਕੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਧਰਮ ਸਿੰਘ ਚੇਅਰਮੈਨ ਦੀ ਪਤਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਆਪਣੇ ਪਿੱਛੇ ਰਣਜੀਤ ਸਿੰਘ ਨਿਗਰਾਨ ਇੰਜੀਨੀਅਰ, ਬਲਜੀਤ ਸਿੰਘ ਮਾਸਟਰ ਪੁੱਤਰ ਤੇ ਧੀ ਗੁਰਮੀਤ ਕੌਰ ਮੈਨੇਜਰ ਤੇ ਪੋਤੇ ਦੋਹਤੇ ਤੇ ਦੋਹਤੀ ਵੱਸਦੇ ਰਸਦੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਵਾਹਿਗੁਰੂ ਜੀ ਦੇ ਚਰਨਾ ਵਿਚ ਜਾ ਬਿਰਾਜੇ | ਉਨ੍ਹਾਂ ਦਾ ਪਿੰਡ ਧਾਰੋਂਕੀ ਵਿਖੇ ਅੰਤਿਮ ਸੰਸਕਾਰ ਦਿੱਤਾ ਗਿਆ | ਇਸ ਮੌਕੇ ਸਤਵਿੰਦਰ ਸਿੰਘ ਟੌਹੜਾ, ਰਣਧੀਰ ਸਿੰਘ ਰੱਖੜਾ, ਸ਼ਮਸ਼ੇਰ ਚੌਧਰੀਮਾਜਾਰ, ਜਗਜੀਤ ਸਿੰਘ ਦੁਲੱਦੀ, ਬਲਦੇਵ ਸਿੰਘ ਗੁਰਦਿੱਤਪੁਰਾ, ਹਰਦੇਵ ਸਿੰਘ ਅਗੇਤੀ, ਮਾ. ਪਿਸ਼ੌਰਾ ਸਿੰਘ ਧਾਲੀਵਾਲ, ਮੱਖਣ ਸਿੰਘ ਲਾਲਕਾ, ਦਰਸ਼ਨ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ ਐਸ.ਐੱਚ.ਓ. ਸੁਖਵਿੰਦਰਜੀਤ ਸਿੰਘ, ਜਗਦੇਵ ਸਿੰਘ ਬੌੜਾ, ਗੁਰਮੀਤ ਸਿੰਘ ਕੋਟ, ਗੋਬਿੰਦਰ ਸਿੰਘ, ਜਸਵਿੰਦਰ ਸੰਧੂ, ਅਸੋਕ ਕੁਮਾਰ, ਬੀਰਪਾਲ ਸਿੰਘ, ਭਗਵੰਤ ਸਿੰਘ, ਕਰਮਜੀਤ ਸਿੰਘ ਮਹਿਰਮ, ਭੁਪਿੰਦਰ ਸਿੰਘ ਧਾਰੋਂਕੀ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ, ਨੰਬਰਦਾਰ ਤੋਂ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਸ਼ਾਮਿਲ ਸਨ |