25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸੰਸਥਾ ਵਲੋਂ ਲਾਏ ਕੈਂਪ ਦਾ 90 ਮਰੀਜ਼ਾਂ ਨੇ ਉਠਾਇਆ ਲਾਭ <br/>

Ad Position 21
No active advertisement
ਅਜੀਤ ਡੈਸਕ 07-01-2026
ਲਹਿਰਾਗਾਗਾ, 6 ਜਨਵਰੀ (ਅਸ਼ੋਕ ਗਰਗ) - ਸ਼੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵਲੋਂ ਸਥਾਨਕ ਜੀ.ਪੀ.ਐਫ ਧਰਮਸ਼ਾਲਾ ਵਿਖੇ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ ਮੂਨਕ ਤੋਂ 'ਅਜੀਤ' ਦੇ ਪੱਤਰਕਾਰ ਅਤੇ ਮਾਰਕੀਟ ਕਮੇਟੀ ਮੂਨਕ ਦੇ ਸਾਬਕਾ ਉਪ ਚੇਅਰਮੈਨ ਕੇਵਲ ਸਿੰਗਲਾ ਦੇ ਸਵ: ਮਾਤਾ ਗੰਗਾ ਦੇਵੀ ਦੀ ਯਾਦ ਵਿਚ ਲਗਾਇਆ ਗਿਆ ਜਿਸ ਵਿਚ ਪੱਤਰਕਾਰ ਕੇਵਲ ਸਿੰਗਲਾ ਨੇ ਸ਼ਿਰਕਤ ਕਰਦਿਆਂ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕੀਤੀ | ਸੰਸਥਾ ਦੇ ਪ੍ਰਧਾਨ ਸੁਰਿੰਦਰ ਗਰਗ ਤੇ ਖ਼ਜ਼ਾਨਚੀ ਗੌਰਵ ਵਿੱਕੀ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਹਿਤ ਕੰਮ ਕਰਨਾ ਹੈ | ਇਸ ਕੈਂਪ ਵਿਚ ਐਮ.ਡੀ ਮੈਡੀਸਨ ਡਾ. ਪ੍ਰਗਟ ਸਿੰਘ, ਚਮੜੀ ਰੋਗਾਂ ਦੇ ਮਾਹਿਰ ਡਾ. ਪ੍ਰਹੂਲਪ੍ਰੀਤ ਥਿੰਦ, ਹੱਡੀਆਂ ਦੇ ਮਾਹਿਰ ਡਾ. ਐਸ.ਕੇ ਜੈਨ ਨੇ ਕਰੀਬ 90 ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਮੌਕੇ ਸੁਰੇਸ਼ ਸਿੰਗਲਾ ਠੇਕੇਦਾਰ, ਗਰੀਬ ਪਰਿਵਾਰ ਫੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਲੱਭੂ ਰਾਮ ਗੋਇਲ, ਕਿ੍ਸ਼ਨ ਸਿੰਗਲਾ, ਜਗਸੀਰ ਜਵਾਹਰਵਾਲਾ, ਰਾਮਪਾਲ ਸਿੰਗਲਾ, ਰਾਜ ਕੁਮਾਰ ਮੈਨੇਜਰ, ਗੋਰਾ ਲਾਲ, ਰਮੇਸ਼ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ - ਆਪ ਆਗੂ <br/> ਅਗਲੀ ਖ਼ਬਰ ਸਵ. ਨਵੀਂਤ ਕੌਰ ਦੀ ਯਾਦ ਵਿਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਕੋਚਿੰਗ ਦਾ ਬੈਚ ਸ਼ੁਰੂ <br/>
Ad Position 24