25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਵ. ਨਵੀਂਤ ਕੌਰ ਦੀ ਯਾਦ ਵਿਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਕੋਚਿੰਗ ਦਾ ਬੈਚ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 07-01-2026
ਲੌਂਗੋਵਾਲ, 6 ਜਨਵਰੀ (ਵਿਨੋਦ, ਸ. ਖੰਨਾ) - ਜੋਗੀ ਨਾਥ ਸਪੇਰਿਆਂ ਦੇ ਗਰੀਬ ਬੱਚਿਆਂ ਨੂੰ ਵਿੱਦਿਆ ਪ੍ਰਦਾਨ ਕਰ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਅਤੇ ਲੋੜਵੰਦ ਲੜਕੀਆਂ ਨੂੰ ਨਿਪੁੰਨ ਕਰ ਕੇ ਰੋਜ਼ਗਾਰ ਦੇ ਯੋਗ ਬਣਾਉਣ ਵਾਲੀ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਨਵਾਂ ਬੈਚ ਸਰੂ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਬੈਚ ਹੋਣਹਾਰ ਮੈਡਮ ਸਵ. ਨਵੀਂਤ ਕੌਰ ਦੀ ਯਾਦ ਵਿਚ ਮੁਫ਼ਤ ਸ਼ੁਰੂ ਕੀਤਾ ਗਿਆ ਹੈ ਅਤੇ ਸੰਸਥਾ ਦਾ ਉਦੇਸ਼ ਲੜਕੀਆਂ ਵਿਚ ਸਿੱਖਿਆ ਦਾ ਪ੍ਰਸਾਰ ਕਰਨਾ ਹੈ | ਸੰਸਥਾ ਹੁਣ ਤੱਕ 2000 ਦੇ ਕਰੀਬ ਲੜਕੀਆਂ ਨੂੰ ਸਿਲਾਈ ਕਢਾਈ, ਕੰਪਿਊਟਰ ਅਤੇ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਵਾ ਚੁੱਕੀ ਹੈ | ਇਹਨਾਂ ਵਿਚੋਂ ਬਹੁਤ ਸਾਰੀਆਂ ਲੜਕੀਆਂ ਨੌਕਰੀਆਂ ਕਰਦੀਆਂ ਹਨ ਅਤੇ ਕਈ ਆਪਣਾ ਕੰਮ ਸਫਲਤਾ ਪੂਰਵਕ ਚਲਾ ਰਹੀਆਂ ਹਨ | ਇਸ ਗਰੁੱਪ ਦਾ ਉਦਘਾਟਨ ਉੱਘੇ ਸਿੱਖਿਆ ਸ਼ਾਸਤਰੀ, ਸਮਾਜਸੇਵੀ ਅਤੇ ਸਲਾਈਟ ਦੇ ਪ੍ਰੋਫੈਸਰ ਪੀ.ਕੇ ਜੈਨ ਨੇ ਕੀਤਾ | ਉਨ੍ਹਾਂ ਨੇ ਲੜਕੀਆਂ ਨੂੰ ਪ੍ਰੀਖਿਆ ਦੀ ਤਿਆਰੀ ਸਬੰਧੀ ਅਤੇ ਜ਼ਿੰਦਗੀ ਦੇ ਕਈ ਤਜਰਬੇ ਲੜਕੀਆਂ ਲੜਕੀਆਂ ਨਾਲ ਸਾਂਝੇ ਕੀਤੇ | ਇੱਥੇ ਸੰਸਥਾ ਦੇ ਮੈਂਬਰ ਬਲਵੰਤ ਸਿੰਘ (ਬੀਟਾ), ਸੰਦੀਪ ਸਿੰਘ ਧੀਮਾਨ, ਇੰਜ. ਪ੍ਰਮੋਦ ਕੁਮਾਰ, ਅੰਜਲੀ ਗੋਇਲ, ਪ੍ਰੋ. ਕਿਰਨਜੀਤ ਕੌਰ, ਰਾਜਵੰਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਸਿੰਘ, ਭੋਲਾ ਸਿੰਘ ਸੰਗਰਾਮੀ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਸਥਾ ਵਲੋਂ ਲਾਏ ਕੈਂਪ ਦਾ 90 ਮਰੀਜ਼ਾਂ ਨੇ ਉਠਾਇਆ ਲਾਭ <br/> ਅਗਲੀ ਖ਼ਬਰ ਨਵੇਂ ਸਾਲ ਦੀ ਖ਼ੁਸ਼ੀ 'ਚ ਸਰਕਾਰੀ ਹਸਪਤਾਲ ਮੂਨਕ ਵਿਖੇ ਧਾਰਮਿਕ ਸਮਾਗਮ ਕਰਵਾਇਆ
Ad Position 24