25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਵੇਂ ਸਾਲ ਦੀ ਖ਼ੁਸ਼ੀ 'ਚ ਸਰਕਾਰੀ ਹਸਪਤਾਲ ਮੂਨਕ ਵਿਖੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਸਰਕਾਰੀ ਹਸਪਤਾਲ ਮੂਨਕ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਅਰਦਾਸ ਕਰਦੇ ਹੋਏ ਪਾਠੀ ਸਤਨਾਮ ਸਿੰਘ | ਤਸਵੀਰ : ਪ੍ਰਵੀਨ ਮਦਾਨ <br/> 07-01-2026
ਮੂਨਕ, 6 ਜਨਵਰੀ (ਮਦਾਨ) - ਸਿਹਤ ਵਿਭਾਗ ਮੂਨਕ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਮੂਹ ਫ਼ੀਲਡ ਸਟਾਫ਼ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਮੂਨਕ ਵਿਖੇ ਬੀਤੇ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਉਪਰੰਤ ਭਾਈ ਸਰਬਦੀਪ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ, ਪੰਜਾਬ ਦੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਇਸ ਦੌਰਾਨ ਆਪ ਆਗੂ ਜੋਨੀ ਅਰੋੜਾ, ਕੌਂਸਲਰ ਗੁਰਵਿੰਦਰ ਸਿੰਘ ਸੰਧੂ, ਜਗਸੀਰ ਮਲਾਣਾ, ਵਿਸ਼ੇਸ਼ ਤੋਰ 'ਤੇ ਪਹੁੰਚੇ | ਇਸ ਮੌਕੇ ਡਾ. ਇੰਦਰਜੀਤ ਸਿੰਘ, ਸੰਜੇ ਬਾਂਸਲ ਸੀਨੀਅਰ ਸਹਾਇਕ, ਸਤੀਸ਼ ਸੈਣੀ ਜੂਨੀਅਰ ਸਹਾਇਕ, ਡਾ. ਹਿਨਸ ਗੋਇਲ, ਰਾਜੀਵ ਸ਼ਰਮਾ ਜੂਨੀਅਰ ਸਹਾਇਕ, ਡਾ. ਅੰਕੁਸ਼ ਸਿੰਗਲਾ, ਡਾ. ਰੋਹਿਨ, ਬਰਜਿੰਦਰ ਸਿੰਘ ਐਮ.ਐਲ.ਟੀ., ਨਰਿੰਦਰਪਾਲ ਸਿੰਘ ਬਲਾਕ ਐਜੂਕੇਟਰ, ਅਰਸ਼ਦੀਪ ਸਿੰਘ ਐਲ.ਟੀ., ਜਗਦੀਪ ਸਿੰਘ, ਸੰਦੀਪ ਫਾਰਮਾਸਿਸਟ, ਸੰਜੀਵ ਕੁਮਾਰ ਐਸ.ਆਈ., ਬਲਕਾਰ ਸਿੰਘ ਐਸ.ਆਈ., ਸੁਖਵਿੰਦਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ, ਨਿਰਭੈ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ, ਸਿਧਾਰਥ ਸੈਣੀ, ਕਾਲਾ ਸਿੰਘ, ਰਾਜੂ ਸੈਣੀ, ਗੁਰਸੇਵਕ ਸਿੰਘ, ਸਤੀਸ਼ ਬੱਲਰਾ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਿੰਦਰ ਨੈਨ, ਮਨਜੀਤ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਬੱਗਾ, ਸ਼ੀਲੂ ਨੈਨ, ਕੁਲਦੀਪ ਰਾਏ, ਅਨਿਲ ਕੁਮਾਰ, ਮੀਨੂ ਜਿੰਦਲ ਸੋਨੂੰ ਕੁਮਾਰ, ਸੋਨੀ ਸਿੰਘ, ਪ੍ਰਦੀਪ ਨੈਨ, ਰਣਧੀਰ ਚਹਿਲ ਸਮੇਤ ਵੱਡੀ ਗਿਣਤੀ ਵਿਚ ਪ੍ਰਾਇਮਰੀ ਹੈਲਥ ਸੈਂਟਰ ਮੂਨਕ ਦੇ ਸਮੂਹ ਕੈਟਾਗਰੀਆਂ ਕਲੈਰੀਕਲ ਸਟਾਫ਼, ਮੈਡੀਕਲ ਸਟਾਫ਼, ਫਾਰਮੇਸੀ ਅਫ਼ਸਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮਲਟੀਪਰਪਜ਼ ਹੈਲਥ ਵਰਕਰ ਨਰਸਿੰਗ ਸਿਸਟਰ, ਵਾਰਡ ਸਹਾਇਕ, ਸਫ਼ਾਈ ਸੇਵਕ, ਨੈਸ਼ਨਲ ਹੈਲਥ ਮਿਸ਼ਨ ਅਤੇ ਆਮ ਆਦਮੀ ਕਲੀਨਿਕਾਂ ਦੇ ਸਾਰੇ ਕਰਮਚਾਰੀ ਅਤੇ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸਵ. ਨਵੀਂਤ ਕੌਰ ਦੀ ਯਾਦ ਵਿਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਕੋਚਿੰਗ ਦਾ ਬੈਚ ਸ਼ੁਰੂ <br/> ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜੀ ਸਾਹਿਤ ਸਭਾ ਦੀ ਮਿਲਣੀ <br/>
Ad Position 24