ਸ਼ੇਰਪੁਰ, 6 ਜਨਵਰੀ (ਦਰਸ਼ਨ ਸਿੰਘ ਖੇੜੀ) - ਸਾਹਿਤ ਸਭਾ ਸ਼ੇਰਪੁਰ ਦੀ ਇਕੱਤਰਤਾ ਲੇਖਕ ਸੁਖਦੇਵ ਸਿੰਘ ਅÏਲਖ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਇਲਾਕੇ ਦਾ ਮਾਣ ਨਾਮਵਰ ਗੀਤਕਾਰ, ਅਦਾਕਾਰ ਅਤੇ ਨਿਰਦੇਸ਼ਕ ਸੰਦੀਪ ਸਿੰਘ ਸੋਨੀ ਠੁੱਲੇਵਾਲ ਦੀ ਹਾਜ਼ਰੀ ਨਾਲ ਇਹ ਮਿਲਣੀ ਯਾਦਗਾਰੀ ਹੋ ਨਿੱਬੜੀ | ਸਾਹਿਤ ਸਭਾ ਸ਼ੇਰਪੁਰ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਬੀਤੇ ਦਿਨੀਂ ਪੰਜਾਬ ਭਰ ਦੇ ਦਰਜਨ ਦੇ ਕਰੀਬ ਪੱਤਰਕਾਰਾਂ ਤੇ ਵੱਖ-ਵੱਖ ਧਰਾਵਾਂ ਹੇਠ ਸੂਬਾ ਸਰਕਾਰ ਦੀ ਸ਼ਹਿ ਤੇ ਦਰਜ ਕੀਤੇ ਗਏ ਪਰਚਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ, ਇਕੱਤਰ ਹੋਏ ਲੇਖਕਾਂ ਨੇ ਇਸ ਨੂੰ ਪੈੱ੍ਰਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਗਰਦਾਨਿਆ | ਕਾਵਿ ਮਹਿਫ਼ਲ ਦੌਰਾਨ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਕਵੀ ਦਰਬਾਰ ਦੀ ਸ਼ੁਰੂਆਤ ਸੰਦੀਪ ਸਿੰਘ ਗੋਪੀ ਗਰੇਵਾਲ ਦੀ ਰਚਨਾ 'ਜਨਮਦਿਨ ਮੁਬਾਰਕ' ਤੋਂ ਹੋਈ, ਨਾਮਵਰ ਲੇਖਕ ਭੋਲਾ ਸਿੰਘ ਟਿੱਬਾ ਨੇ ਅÏਲਖ ਬਾਰੇ ਕਾਵਿ ਚਿੱਤਰ ਪੜਿ੍ਹਆ | ਕੁਲਵੰਤ ਸਿੰਘ ਬੁੰਗਾ ਨੇ ਕਵਿਤਾ 'ਕੁੱਝ ਬੰਦੇ' ਅਤੇ 'ਕਲਮ ਕਦੇ ਬਾਂਝ ਨਹੀਂ ਹੁੰਦੀ' ਨਾਲ ਹਾਜ਼ਰੀ ਲਵਾਈ | ਉੱਭਰਦੇ ਲੇਖਕ ਅਮਰਿੰਦਰ ਸਿੰਘ ਟਿੱਬਾ ਨੇ ਆਪਣੀ ਰਚਨਾ 'ਜਜ਼ਬਾ' ਨਾਲ ਸਾਂਝ ਪਾਈ | ਕਰਮਿੰਦਰ ਸਿੰਘ ਲਾਲੀ ਹੇੜੀਕੇ ਨੇ ਮਿੰਨੀ ਕਹਾਣੀ 'ਪੁੰਨ' ਪੜ੍ਹੀ | ਮੁਖ਼ਤਿਆਰ ਵੜੈਚ ਅਲਾਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਰਚਨਾ ਸੁਣਾਈ | ਗੁਰਨਾਮ ਸਿੰਘ ਨੇ ਰਚਨਾ 'ਕਲਮ' ਕੀ ਲੈਣਾ ਐਸੀਆਂ ਕਲਮਾਂ ਤੋਂ, ਜੋ ਜ਼ੁਲਮਾਂ ਨਾਲ ਹੀ ਖੜਦੀਆਂ ਨੇ | ਨਾ ਨਾਲ ਮਸੂਮਾਂ ਨਿਭਦੀਆਂ ਨੇ, ਨਾ ਜ਼ਾਲਮ ਅੱਗੇ ਅੜਦੀਆਂ ਨੇ | 'ਪੇਸ਼ ਕਰ ਕੇ ਵਾਹ-ਵਾਹ ਖੱਟੀ' | ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਸੂਫ਼ੀ ਗ਼ਜ਼ਲ ਪੇਸ਼ ਕੀਤੀ | ਜਗਸੀਰ ਮੂਲੋਵਾਲ ਨੇ ਆਪਣੀ ਰਚਨਾ 'ਬੜਾ ਚੇਤੇ ਆਉਂਦਾ ਉਹ ਕੌਲਿਆਂ ਤੇ ਸੋਣਾ ਤਰੰਨੁਮ' 'ਚ ਪੇਸ਼ ਕੀਤੀ | ਮਾਸਟਰ ਜੋਗਿੰਦਰ ਸਿੰਘ ਨਾਗ ਨੇ ਕਵਿਤਾ ਪੜ੍ਹੀ | ਸੋਨੀ ਠੁੱਲੇਵਾਲ ਦੀ ਵਿਅੰਗਮਈ ਰਚਨਾ ਆਿਖ਼ਰ ਚੋਰਾਂ ਵਰਗਾ ਹੋ ਗਿਆ ਜੋ ਚੋਰਾਂ ਨੂੰ ਫੜਦਾ ਸੀ |