ਸੁਨਾਮ ਊਧਮ ਸਿੰਘ ਵਾਲਾ, 23 ਜਨਵਰੀ (ਸੱਗੂ) - ਫਰੀਡਮ ਫਾਈਟਰ, ਉੱਤਰਾਧਿਕਾਰੀ ਸੰਸਥਾ 196 ਪੰਜਾਬ ਵਲੋਂ ਸੁਨਾਮ ਵਿਖੇ ਪਿਛਲੇ 9 ਦਿਨਾਂ ਤੋਂ ਅਮਨ ਅਰੋੜਾ ਦੀ ਕੋਠੀ ਨਜ਼ਦੀਕ ਰੇਲਵੇ ਪੁਲ ਨੀਚੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਕਿਉਂਕਿ ਚਾਰ ਸਾਲ ਬੀਤਣ ਦੇ ਬਾਵਜੂਦ ਮੁੱਖ ਮੰਤਰੀ ਜਿਸ ਨੇ ਭਗਤ ਸਿੰਘ ਦੇ ਪਿੰਡ ਤੋਂ ਮੱਥਾ ਟੇਕ ਸਰਕਾਰ ਦਾ ਗਠਨ ਕੀਤਾ ਦੇਸ਼ ਭਗਤੀ ਦਾ ਰਾਗ ਅਲਾਪਿਆ ਸੰਤਰੀ ਪੱਗ ਬੰਨ੍ਹੀ ਪਰ ਆਜ਼ਾਦੀ ਘੁਲਾਟੀਆ ਦੀ ਸਾਰ ਤੱਕ ਨਹੀਂ ਲਈ ਜਿਸ ਦਾ ਰੋਸ ਆਜ਼ਾਦੀ ਘੁਲਾਟੀਆ ਪਰਿਵਾਰਾਂ ਨੂੰ ਸੀ ਤੇ ਉਨ੍ਹਾਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 129 ਵਾ ਜਨਮਦਿਨ ਵੀ ਇਸੇ ਧਰਨੇ ਵਿਚ ਪੰਜਾਬ ਪੱਧਰੀ ਸਮਾਗਮ ਦੇ ਤੌਰ 'ਤੇ ਮਨਾਇਆ | ਇਸ ਮੌਕੇ ਸੂਬਾ ਸਰਪ੍ਰਸਤ ਹਰਿੰਦਰ ਪਾਲ ਸਿੰਘ ਖ਼ਾਲਸਾ, ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਨਾਲਾ ਬਲਵਿੰਦਰ ਸਿੰਘ ਛੰਨਾ ਸੂਬਾ ਖ਼ਜ਼ਾਨਚੀ ਤੇ ਸੂਬਾ ਸਕੱਤਰ ਰਵਿੰਦਰ ਸਿੰਘ ਨਗਲਾ ਨੇ ਨੇਤਾ ਜੀ ਦੀ ਪ੍ਰਤਿਮਾ ਤੇ ਮਸ਼ਾਲ ਰੌਸ਼ਨ ਕਰ ਕੇ ਨੇਤਾ ਜੀ ਨੰੂ ਨਤਮਸਤਕ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਕੱਲ੍ਹ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਪੀ. ਨਵਰੀਤ ਵਿਰਕ, ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਸੁਨਾਮ, ਡੀ.ਐਸ.ਪੀ. ਸੁਖਦੇਵ ਸਿੰਘ ਸੰਗਰੂਰ ਦੀ ਅਗਵਾਈ ਹੇਠ ਸੂਬਾ ਆਗੂਆਂ ਦੀ ਮੀਟਿੰਗ ਹੋਈ ਜਿਸ ਵਿਚ ਡੀਸੀ ਸੰਗਰੂਰ ਨੇ ਮੁੱਖ ਮੰਤਰੀ ਆਫ਼ਿਸ ਗੱਲ ਕਰ ਕੇ ਵਿਸ਼ਵਾਸ ਦਵਾਇਆ ਸੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਟਾਈਮ ਲੈ ਕੇ ਦੇਣਗੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੈਡਮ ਰਾਜਵਿੰਦਰ ਕੌਰ ਲੈਟਰ ਲੈ ਕੇ ਪਹੁੰਚੇ ਜਿਸ ਵਿਚ 28 ਜਨਵਰੀ ਦੀ ਮੀਟਿੰਗ ਫਿਕਸ ਕੀਤੀ ਗਈ ਜਿਸ ਤੇ ਸੰਸਥਾ ਦੇ ਵਿਚਾਰ ਉਪਰੰਤ ਧਰਨਾ ਚੁੱਕਿਆ ਗਿਆ ਅਤੇ ਸੂਬਾ ਪ੍ਰਧਾਨ ਨੇ ਕਿਹਾ ਕਿ ਧਰਨਾ ਜ਼ਰੂਰ ਚੁੱਕ ਰਹੇ ਹਾਂ 26 ਜਨਵਰੀ ਗਣਤੰਤਰ ਦਿਵਸ ਤੇ ਸਮਾਗਮ ਵਿਚ ਸ਼ਾਮਲ ਹੋਕੇ ਝੰਡੇ ਨੂੰ ਸਲਾਮੀ ਦੇਣ ਜਾਵਾਂਗੇ ਪਰ ਦਿੱਤਾ ਜਾਂਦਾ ਸਨਮਾਨ ਸਾਡਾ ਕੋਈ ਮੈਂਬਰ ਉਤਨੀ ਦੇਰ ਨਹੀਂ ਲਵੇਗਾ ਜਿੰਨੀ ਦੇਰ ਸਾਡੀਆਂ ਜਾਇਜ਼ ਮੰਗਾਂ ਦਾ ਸਰਕਾਰ ਨੋਟੀਫ਼ਿਕੇਸ਼ਨ ਜਾਰੀ ਨਹੀਂ ਕਰਦੀ | ਇਸ ਧਰਨੇ ਵਿਚ ਲੰਗਰ ਦੀ ਸੇਵਾ ਨਿਵਾ ਰਹੇ ਮੈਂਬਰ ਅਜੀਤਪਾਲ ਸਿੰਘ ਪਾਲੀ ਸਵਰਨਜੀਤ ਸਿੰਘ ਸੋਨੀ ਨਿਰਭੈ ਸਿੰਘ ਬਠਿੰਡਾ, ਨਿਰਮਲ ਸਿੰਘ ਮੁਕਤਸਰ ਸਾਹਿਬ, ਗੁਰਦੀਪ ਸਿੰਘ ਮੌੜ ਜੋਗਿੰਦਰ ਸਿੰਘ ਢੱਡਰੀਆਂ ਦੀ ਸ਼ਲਾਘਾ ਕੀਤੀ ਅਤੇ ਜਿਨ੍ਹਾਂ ਦਿਨ ਰਾਤ ਡਿਊਟੀ ਨਿਭਾਉਣ ਵਾਲੇ ਸਨ ਸਟੇਜ ਦੀ ਕਾਰਵਾਈ ਸਕੱਤਰ ਰਵਿੰਦਰ ਨੰਗਲਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਧਰਨੇ 'ਚ ਸਾਥੀਆ ਸਮੇਤ ਪਹੁੰਚੇ ਭਰਪੂਰ ਸਿੰਘ ਰੰਘੜਿਆਲ, ਰਘਵੀਰ ਸਿੰਘ ਜਟਾਣਾਂ ਮਾਨਸਾ, ਜਗਦੀਪ ਸਿੰਘ ਧਨੇਠਾ ਪਟਿਆਲਾ, ਮਲਕੀਤ ਸਿੰਘ ਬਰਨਾਲਾ, ਬਲਦੇਵ ਸਿੰਘ ਫ਼ਰੀਦਕੋਟ, ਮਨਜੀਤ ਸਿੰਘ ਸੰਗਰੂਰ, ਅਵਤਾਰ ਸਿੰਘ ਮੋਗਾ, ਅਵਤਾਰ ਸਿੰਘ ਬੁਟਾਰੀ ਅੰਮਿ੍ਤਸਰ ਸਾਹਿਬ, ਗੁਰਨਾਮ ਸਿੰਘ ਨਵਾਂ ਸ਼ਹਿਰ ਸਤਨਾਮ ਸਿੰਘ, ਇਕਵਾਰ ਸਿੰਘ ਫ਼ਿਰੋਜ਼ਪੁਰ, ਪਰਮਜੀਤ ਸਿੰਘ ਮਲੇਰਕੋਟਲਾ, ਸਕੱਤਰ ਸਿੰਘ ਤਰਨਤਾਰਨ, ਭਜਨ ਸਿੰਘ ਫ਼ਾਜ਼ਿਲਕਾ, ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨ ਅਤੇ ਹਰਦੀਪ ਸਿੰਘ ਹੁਸ਼ਿਆਰਪੁਰ, ਅਵਤਾਰ ਸਿੰਘ ਰਾਏਕੋਟ, ਅਮਰੀਕ ਸਿੰਘ, ਭੁਪਿੰਦਰ ਸਿੰਘ ਫ਼ਤਿਹਗੜ੍ਹ ਸਾਹਿਬ, ਰਾਜਪਾਲ ਕੌਰ ਬਰਨਾਲਾ, ਜਤਿੰਦਰ ਸਿੰਘ ਭੱਲਾ, ਸਤਨਾਮ ਸਿੰਘ ਦਾਖਲ, ਗੁਰਇੰਦਰ ਪਾਲ ਸਿੰਘ, ਬਚਿੱਤਰ ਸਿੰਘ ਪਾਤੜਾਂ, ਗੁਰਜੀਵਨ ਸਿੰਘ ਬਠਿੰਡਾ, ਗੁਰਮੇਲ ਸਿੰਘ ਧੌਲਾ, ਮੁਹੰਮਦ ਅਸਲਮ ਬਬਲੁ, ਅਮਨਦੀਪ ਸਿੰਘ ਮਲੇਰਕੋਟਲਾ, ਸੰਗਰੂਰ ਦੇ ਸਕੱਤਰ ਕਮਲਜੀਤ ਸਿੰਘ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿਚ ਮੈਂਬਰ ਤੇ ਬੀਬੀਆਂ ਹਾਜ਼ਰ ਸਨ |