20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਆਦਰਸ਼ ਸਕੂਲ ਕਰਮਚਾਰੀਆਂ ਨੇ ਸੰਘਰਸ਼ ਦੇ 17ਵੇਂ ਦਿਨ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿਖੇ 22 ਦੇ ਪ੍ਰਦਰਸ਼ਨ ਦੇ ਉਲੀਕੀ ਵਿਉਂਤਬੰਦੀ

ਚੀਮਾ ਮੰਡੀ, 20 ਜੁਲਾਈ (ਗੁਰਜੀਤ ਸਿੰਘ ਚਹਿਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਬਲਾਕ ਸੰਗਰੂਰ, ਸੁਨਾਮ ਅਤੇ ਧੂਰੀ ਬਲਾਕ ਦੀ ਸਾਂਝੀ ਮੀਟਿੰਗ ਚੀਮਾ ਮੰਡੀ ਵਿਖੇ ਕੀਤੀ ਗਈ । ਮੀਟਿੰਗ ‘ਚ ਪਿੰਡ ਇਕਾਈ ਦੇ ਆਗੂਆਂ ਤੋਂ ਇਲਾਵਾ ਉਕਤ ਤਿੰਨੇ ਬਲਾਕਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ।

Ad Position 21
No active advertisement
ਚੀਮਾ ਮੰਡੀ ਵਿਖੇ ਤਿੰਨ ਬਲਾਕਾਂ ਦੀ ਹੋਈ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ । ਤਸਵੀਰ : ਗੁਰਜੀਤ ਸਿੰਘ ਚਹਿਲ ਆਦਰਸ਼ ਸਕੂਲ ਅਧਿਆਪਕਾਂ ਦੇ ਧਰਨੇ ਦੌਰਾਨ ਸੰਬੋਧਨ ਕਰਦੀ ਇੱਕ ਆਗੂ। ਤਸਵੀਰ – ਮੁਕੇਸ਼ ਕੁਮਾਰ 21-08-2026
ਚੀਮਾ ਮੰਡੀ, 20 ਜੁਲਾਈ (ਗੁਰਜੀਤ ਸਿੰਘ ਚਹਿਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਬਲਾਕ ਸੰਗਰੂਰ, ਸੁਨਾਮ ਅਤੇ ਧੂਰੀ ਬਲਾਕ ਦੀ ਸਾਂਝੀ ਮੀਟਿੰਗ ਚੀਮਾ ਮੰਡੀ ਵਿਖੇ ਕੀਤੀ ਗਈ । ਮੀਟਿੰਗ ‘ਚ ਪਿੰਡ ਇਕਾਈ ਦੇ ਆਗੂਆਂ ਤੋਂ ਇਲਾਵਾ ਉਕਤ ਤਿੰਨੇ ਬਲਾਕਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ 25 ਅਗਸਤ ਨੂੰ ਪਿੰਡ-ਪਿੰਡ ਵੱਡੇ ਪੋਸਟਰ ਲਗਾਏ ਜਾਣਗੇ, ਜਿੰਨਾ ‘ਤੇ ਲੋਗੋ ਹੋਵੇਗਾ ਕਿ “ਟਰਾਲੀ ਚੋਰੋ, ਸੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ” ਕਿਉਂਕਿ ਸੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਹੋਏ ਸਨ ਪਰ ਆਪ ਦੀ ਪੰਜਾਬ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ‘ਚੋਂ ਟ੍ਰਾਲੀਆਂ ਤੋ ਇਲਾਵਾ ਲੋੜੀਦਾ ਸਾਰਾ ਸਾਮਾਨ ਲੁੱਟਿਆ ਸੀ ਕਿਉਕਿ ਇਕੱਲੇ ਸੰਭੂ ਤੋ 4 ਕਰੋੜ ਦੇ ਕਰੀਬ ਸਮਾਨ ਲੁੱਟਿਆ ਗਿਆ ਸੀ, ਜਿਸ ਦੀ ਸੂਬਾ ਸਰਕਾਰ ਨੇ ਅੱਜ ਤੱਕ ਵੀ ਭਰਪਾਈ ਨਹੀਂ ਕੀਤੀ । ਇਸ ਰੋਸ ਵਜੋਂ ਇਹ ਪੋਸਟਰ ਸੂਬੇ ਭਰ ਦੇ ਪਿੰਡਾਂ ‘ਚ ਲਗਾਏ ਜਾਣਗੇ । ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਭੇਜੇ ਜਾਣਗੇ । ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀਆਂ ਸਮੇਤ ਪੱਕਾ ਮੋਰਚਾ ਲਾਇਆ ਜਾਵੇਗਾ। ਜੇਕਰ ਸਰਕਾਰ ਨੇ ਸੰਭੂ ਖਨੌਰੀ ਮੋਰਚੇ ਦੀ ਭਰਪਾਈ ਨਾਂ ਕੀਤੀ ਅਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਜਾਵੇਗਾ । ਕਿਸਾਨ ਆਗੂਆਂ ਨੇ ਦੱਸਿਆ ਕਿ 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦਾ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ‘ਚ ਮਨਾਇਆ ਜਾਵੇਗਾ । ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ, ਹੈਪੀ ਨਮੋਲ, ਹਰਦੇਵ ਕੁਲਾਰ, ਸੰਤ ਰਾਮ ਛਾਜਲੀ, ਰਾਜਪਾਲ ਮੰਗਵਾਲ, ਸੁਖਵਿੰਦਰ ਪੇਧਨੀ, ਬਲਾਕ ਪ੍ਰਧਾਨ ਸੁਨਾਮ ਬਲਵਿੰਦਰ ਸਿੰਘ ਸਰਾਓ ਚੀਮਾ, ਬਾਰਾ ਮੰਗਵਾਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਰੀ ਗਿਣਤੀ ’ਚ ਕਿਸਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਦਾ ਰੂਟਸ ਮਿਲੇਨੀਅਮ ਸਕੂਲ ਖਨੌਰੀ ਦੀ ਸ਼ਾਨਦਾਰ ਪ੍ਰਾਪਤੀ ਅੰਡਰ-14 ਕ੍ਰਿਕਟ ਟੀਮ ਨੇ... ਅਗਲੀ ਖ਼ਬਰ ਪੁਲਿਸ ਲਾਈਨ ਸਥਿਤ ਸਰਕਾਰੀ ਕੋਠੀ ਦੇ ਨਵੀਨੀਕਰਨ ਦਾ ਐੱਸ.ਐੱਸ.ਪੀ. ਡਾ. ਗਰੇਵਾਲ ਨੇ ਕੀਤਾ ਉਦਘਾਟਨ *ਐੱਸ.ਪੀ. ਵਿਰਕ, ਐੱਸ...
Ad Position 24