08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੰਗਰੂਰ ਸੋਸ਼ਲ ਐਸੋਸੀਏਸ਼ਨ ਵਲੋਂ ਗਣਤੰਤਰ ਦਿਵਸ ਦੇ ਮੌਕੇ 'ਤੇ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 25-01-2026
ਸੰਗਰੂਰ, 24 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵਾ, ਲੋਕ ਭਲਾਈ ਦੇ ਕੰਮਾਂ, ਪੈਨਸ਼ਨਰਾਂ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਗਣਤੰਤਰਤਾ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਸੰਪੰਨ ਹੋਇਆ | ਸ੍ਰੀ ਅਰੋੜਾ ਨਾਲ ਪ੍ਰਧਾਨਗੀ ਮੰਡਲ ਵਿਚ ਚੇਅਰਮੈਨ ਸ੍ਰੀ ਰਵਿੰਦਰ ਗੁੱਡੂ, ਸਰਪ੍ਰਸਤ ਪ੍ਰੋ. ਸੁਰੇਸ਼ ਗੁਪਤਾ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓ.ਪੀ. ਖਿੱਪਲ, ਕਿਸ਼ੋਰੀ ਲਾਲ, ਮੰਗਤ ਰਾਜ ਸਖੀਜਾ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਸਮਾਜ ਸੇਵੀ ਵਿਜੈ ਸਿੰਗਲਾ ਸਾਬਕਾ ਸੁਪਰਡੰਟ, ਜਨਕ ਰਾਜ ਜੋਸ਼ੀ, ਰਜਿੰਦਰ ਗੋਇਲ, ਅਸੋਕ ਡੱਲਾ, ਜਤਿੰਦਰ ਗੁਪਤਾ ਅਤੇ ਵਿਪਨ ਮਲਿਕ(ਬੈਂਕ), ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਆਦਿ ਮੌਜੂਦ ਸਨ ਜਦੋਂਕਿ ਮੁੱਖ ਮਹਿਮਾਨ ਦੇ ਤੌਰ ਤੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਸ੍ਰੀ ਰਾਜੇਸ਼ ਬਾਂਸਲ, ਆਯੁਰਵੈਦਿਕ ਵਿਭਾਗ ਪੰਜਾਬ ਦੇ ਪ੍ਰਬੰਧਕੀ ਅਫ਼ਸਰ ਰਕੇਸ਼ ਸ਼ਰਮਾ ਧੂਰੀ, ਸਟੇਟ ਅਵਾਰਡੀ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਸੱਭਿਆਚਾਰਕ ਸਮਾਗਮ ਦੌਰਾਨ ਫ਼ਕੀਰ ਚੰਦ ਗਰਗ ਲਹਿਰਾਗਾਗਾ, ਬਲਦੇਵ ਸਿੰਘ ਰਤਨ, ਹਰੀਸ਼ ਅਰੋੜਾ, ਮਾਸਟਰ ਨਰਿੰਦਰ ਕੌਸ਼ਲ, ਮੰਗਤ ਰਾਜ ਸਖੀਜਾ, ਜਗਦੀਸ਼ ਰਾਏ ਸਿੰਗਲਾ, ਗੋਬਿੰਦਰ ਸ਼ਰਮਾ, ਅਸ਼ੋਕ ਡੱਲਾ ਨੇ ਧਾਰਮਿਕ ਅਤੇ ਦੇਸ਼ ਪਿਆਰ ਦੇ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ | ਸਮਾਜ ਸੇਵੀ ਅਤੇ ਨਗਨ ਬਾਬਾ ਸਾਹਿਬ ਸੇਵਾ ਦਲ ਦੇ ਪ੍ਰਧਾਨ ਸ੍ਰੀ ਹਰੀਸ਼ ਅਰੋੜਾ ਅਤੇ ਸ਼ਿਵ ਭੋਲੇ ਪੈਦਲ ਮੰਡਲੀ ਦੇ ਪ੍ਰਧਾਨ ਗੋਬਿੰਦਰ ਸ਼ਰਮਾ, ਨੈਸ਼ਨਲ ਅਵਾਰਡੀ ਸੱਤਦੇਵ ਸ਼ਰਮਾ, ਧਾਰਮਿਕ ਆਗੂ ਸੁਰਿੰਦਰਪਾਲ ਸਿੰਘ ਸਿੱਦਕੀ ਨੇ ਕਿਹਾ ਕਿ ਸਾਨੂੰ ਸੰਵਿਧਾਨ ਵਿਚ ਮਿਲੇ ਹੱਕਾਂ ਲਈ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਸਮਾਜ ਸੇਵਾ ਵਿਚ ਬਿਹਤਰੀਨ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਆਯੁਰਵੈਦਿਕ ਵਿਭਾਗ ਦੇ ਪ੍ਰਬੰਧਕੀ ਅਫ਼ਸਰ ਦੀ ਤਰੱਕੀ ਹੋਣ ਤੇ ਮੁਲਾਜ਼ਮ ਆਗੂ ਰਕੇਸ਼ ਸ਼ਰਮਾ ਧੂਰੀ, ਉੱਘੇ ਸਮਾਜ ਸੇਵੀ ਵਿਜੈ ਸਿੰਗਲਾ, ਪੀਡਬਲਯੂਡੀ ਸਟੇਟ ਅਵਾਰਡੀ ਡਾ. ਹਰਪ੍ਰੀਤ ਸਿੰਘ ਭੰਡਾਰੀ, ਮੁਲਾਜ਼ਮ ਆਗੂ ਅਤੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਰਜੇਸ਼ ਬਾਂਸਲ,ਸੀਨੀਅਰ ਸਿਟੀਡਨ ਭਲਾਈ ਸੰਸਥਾ ਦੇ ਸਾਬਕਾ ਪ੍ਰਧਾਨ ਸੁਰੇਸ਼ ਗੁਪਤਾ, ਮਦਨ ਗੋਪਾਲ ਸਿੰਗਲਾ, ਜਨਕ ਰਾਜ ਜੋਸ਼ੀ, ਅਵਿਨਾਸ਼ ਸ਼ਰਮਾ, ਵਾਸਦੇਵ ਸ਼ਰਮਾ, ਨਰੇਸ਼ ਭੱਲਾ, ਡਾ. ਸੁਰਿੰਦਰ ਸ਼ੋਰੀ, ਬਲਦੇਵ ਸਿੰਘ ਰਤਨ, ਓਪੀ ਗਰੋਵਰ, ਵੈਦ ਹਾਕਮ ਸਿੰਘ, ਵਿਪਨ ਮਲਿਕ, ਵਰਿੰਦਰ ਬਾਂਸਲ, ਪਰਮਜੀਤ ਸਿੰਘ ਟਿਵਾਣਾ, ਤੇਜਾ ਸਿੰਘ, ਕੁਲਵੰਤ ਰਾਏ ਬਾਂਸਲ, ਕਿ੍ਸ਼ਨ ਕੁਮਾਰ ਵੋਹਰਾ ਆਦਿ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਿਰਧਾਰੀ ਲਾਲ, ਜਗਦੀਸ਼ ਰਾਏ ਸਿੰਗਲਾ, ਬਲਜਿੰਦਰ ਸਿੰਘ, ਜਗਦੀਸ਼ ਵਾਲੀਆ, ਦਰਸ਼ਨ ਸਿੰਘ ਵੜਿੰਗ, ਤੇਜਾ ਸਿੰਘ, ਸਤਪਾਲ ਸਿੰਗਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ 30 ਤੋਂ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24