ਸੰਗਰੂਰ, 24 ਜਨਵਰੀ (ਅਮਨਦੀਪ ਸਿੰਘ ਬਿੱਟਾ) - ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਗੁਰਮਤਿ ਸਮਾਗਮ ਸੰਬੰਧੀ ਮੀਟਿੰਗ ਪਿੰਡ ਮੰਗਵਾਲ ਵਿਖੇ ਭਾਈ ਗੁਰਸੇਵਕ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ | ਸਮਾਗਮ ਦਾ ਪੋਸਟਰ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ 30, 31 ਜਨਵਰੀ ਅਤੇ 1 ਫਰਵਰੀ ਨੰੂ ਧਰਮਸ਼ਾਲਾ ਮੰਗਵਾਲ ਵਿਖੇ ਸਮਾਗਮ ਮਨਾਇਆ ਜਾਵੇਗਾ | 30 ਨੰੂ ਸ੍ਰੀ ਅਖੰਡ ਪਾਠ ਆਰੰਭ ਅਤੇ ਸ਼ਾਮ ਨੰੂ ਦੀਵਾਨ ਸਜਾਏ ਜਾਣਗੇ | ਪ੍ਰਸਿੱਧ ਕਥਾਵਾਚਕ, ਕੀਰਤਨੀਏ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ, ਬਾਬਾ ਰਾਜਵਿੰਦਰ ਸਿੰਘ ਟਿੱਬੇ ਵਾਲੇ ਦੀਵਾਨ ਸਜਾਉਣਗੇ | 31 ਜਨਵਰੀ ਨੰੂ ਨਗਰ ਕੀਰਤਨ ਉਪਰੰਤ ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ, ਬਾਬਾ ਸੁਰਜੀਤ ਸਿੰਘ ਅਮਰੀਕਾ ਵਾਲੇ, ਬੀਬੀ ਮਨਪ੍ਰੀਤ ਕੌਰ ਖ਼ਾਲਸਾ ਸਮਾਣਾ ਵਾਲੇ ਦੀਵਾਨ ਸਜਾਉਣਗੇ | 1 ਫਰਵਰੀ ਨੰੂ ਪਾਠ ਦੇ ਭੋਗ ਉਪਰੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ ਦੀਵਾਨ ਸਜਾਉਣਗੇ | ਇਸ ਮੌਕੇ ਇੰਦਰਜੀਤ ਸਿੰਘ ਬੰਟੀ, ਮਲਕੀਤ ਸਿੰਘ ਭੱਟੀ, ਜਵਾਹਰ ਸਿੰਘ ਭੱਟੀ, ਅਮਨਿੰਦਰ ਸਿੰਘ ਭੱਟੀ, ਅਵਤਾਰ ਸਿੰਘ ਦੀਪੂ ਹਾਜ਼ਰ ਸਨ |