ਅਹਿਮਦਗੜ੍ਹ, 24 ਜਨਵਰੀ (ਰਣਧੀਰ ਸਿੰਘ ਮਹੋਲੀ) - ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਾ ਅਹਿਮਦਗੜ੍ਹ ਵਿਖੇ ਡਾਇਰੈਕਟਰ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ ਅਤੇ ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ ਦੀ ਅਗਵਾਈ ਵਿਚ ਮਨਾਏ ਗਣਤੰਤਰ ਦਿਵਸ ਤੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ | ਡਾਇਰੈਕਟਰ ਭੁਪਿੰਦਰ ਕੌਰ ਪੰਧੇਰ, ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ ਵਲੋ ਬੱਚਿਆਂ ਨੂੰ ਗਣਤੰਤਰ ਦਿਵਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ | ਸਕੂਲ ਪ੍ਰਬੰਧਕ ਕਮੇਟੀ ਮੈਨੇਜਰ ਕੁਲਵੰਤ ਸਿੰਘ ਛਪਾਰ, ਵਾਈਸ ਪ੍ਰਧਾਨ ਡਾ. ਚਰਨਜੀਤ ਸਿੰਘ ਪੰਧੇਰ, ਸੈਕਟਰੀ ਕਿ੍ਸ਼ਨ ਸਿੰਘ ਰਾਜੜ, ਖ਼ਜ਼ਾਨਚੀ ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਸਰਪੰਚ ਹਰਦੀਪ ਸਿੰਘ ਬੋੜਹਾਈ, ਗੁਰਮੀਤ ਸਿੰਘ ਛਪਾਰ, ਕਮਲਜੀਤ ਸਿੰਘ ਉੱਭੀ, ਜਸ਼ਨਦੀਪ ਸਿੰਘ ਸੇਖੋਂ ਆਦਿ ਵਲੋ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ |