08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਜ਼ਿਲ੍ਹਾ ਸੰਗਰੂਰ ਵਿਚ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਸੰਗਰੂਰ, 27 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਪੁਲਿਸ ਲਾਈਨ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਵਸਦੇ ਸਾਰੇ ਭਾਰਤੀਆਂ, ਖ਼ਾਸ ਤੌਰ 'ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਹੈ | ਉਨ੍ਹਾਂ ਨੇ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਨੂੰ ਵੀ ਸਿਜਦਾ ਕੀਤਾ | ਸੰਗਰੂਰ ਵਾਸੀਆਂ ਦੇ ਨਾਂ ਆਪਣਾ ਸੰਦੇਸ਼ ਦਿੰਦਿਆਂ ਸ. ਸੰਧਵਾਂ ਨੇ ਦੇਸ਼ ਦੀਆਂ ਤਿੰਨੋ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਵੀਰਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਯੋਧੇ ਸਾਡੇ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਜ਼ਿਲ੍ਹਾ ਸੰਗਰੂਰ ਬਾਬਤ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਜਿਸ ਸਥਾਨ ਨੂੰ ਇੱਕ ਪਾਸੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਿਆਣਾ ਸਾਹਿਬ ਦੀ ਓਟ ਹੋਵੇ ਅਤੇ ਦੂਜੇ ਪਾਸੇ ਗੁਰਦੁਆਰਾ ਮਸਤੂਆਣਾ ਸਾਹਿਬ ਦਾ ਪਵਿੱਤਰ ਪਹਿਰਾ ਹੋਵੇ, ਉਸ ਅਸਥਾਨ 'ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਮਿਹਰ ਬਰਸਦੀ ਹੈ | ਸੰਗਰੂਰ ਦੀ ਧਰਤੀ ਉਹ ਥਾਂ ਹੈ, ਜਿੱਥੇ ਸੰਤ ਅਤਰ ਸਿੰਘ ਜੀ ਵਰਗੀਆਂ ਸਖਸ਼ੀਅਤਾਂ ਨੇ ਵਿੱਦਿਆ, ਅਧਿਆਤਮਿਕਤਾ ਅਤੇ ਸਮਾਜ ਸੇਵਾ ਦਾ ਅਜਿਹਾ ਦੀਪ ਜਗਾਇਆ, ਜਿਸ ਦੀ ਰੋਸ਼ਨੀ ਵਿਚ ਅਸੀਂ ਅੱਜ ਵੀ ਅੱਗੇ ਵੱਧ ਰਹੇ ਹਾਂ | ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ ਸਮੇਤ 52 ਸ਼ਹੀਦਾਂ ਦੀ ਧਰਤੀ ਲੌਂਗੋਵਾਲ ਵੀ ਇਸੇ ਜ਼ਿਲ੍ਹੇ ਦਾ ਹੀ ਹਿੱਸਾ ਹੈ | ਉਹਨਾਂ ਕਿਹਾ, ਅੱਜ ਜਦੋਂ ਅਸੀਂ ਆਜ਼ਾਦੀ ਦੇ ਸੰਘਰਸ਼ਾਂ ਨੂੰ ਯਾਦ ਕਰਦੇ ਹਾਂ ਸ਼ਹੀਦ ਊਧਮ ਸਿੰਘ ਦਾ ਨਾਮ ਸੁਨਿਹਰੀ ਅੱਖਰਾਂ ਵਿਚ ਉਭਰਦਾ ਹੈ | ਸ. ਸੰਧਵਾ ਨੇ ਕਿਹਾ ਕਿ ਆਜ਼ਾਦੀ ਸੰਘਰਸ਼ ਦੀ ਗਾਥਾ ਗ਼ਦਰ ਲਹਿਰ ਦੀ ਪ੍ਰਸਿੱਧ ਕ੍ਰਾਂਤਿਕਾਰੀ ਮਹਿਲਾ ਆਗੂ - ਬੀਬੀ ਗੁਲਾਬ ਕੌਰ ਦੇ ਜ਼ਿਕਰ ਤੋਂ ਬਿਨਾ ਅਧੂਰੀ ਹੈ, ਜਿਸ ਨੇ ਮਨੀਲਾ ਵਿਖੇ ਆਜ਼ਾਦੀ ਅੰਦੋਲਨ ਵਿਚ ਸ਼ਾਮਲ ਹੋਣ ਲਈ ਆਪਣੇ ਪਰਿਵਾਰ ਨੂੰ ਵੀ ਛੱਡ ਦਿੱਤਾ ਤੇ ਅਣਗਿਣਤ ਤਸੀਹੇ ਝੱਲਦਿਆਂ ਆਪਣੇ ਆਖਰੀ ਸਾਹਾਂ ਤੱਕ ਅਡੋਲ ਰਹੀ | ਸਮੂਹ ਪੰਜਾਬ ਵਾਸੀਆਂ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਇਸ ਜ਼ਿਲ੍ਹੇ ਦੇ 57 ਆਜ਼ਾਦੀ ਘੁਲਾਟੀਆਂ ਨੇ ਭਾਰਤ ਦੀ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਇਆ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮੌਕੇ ਹਲਕਾ ਵਿਧਾਇਕਾ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਅਤੇ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ ਵੀ ਕੀਤਾ ਗਿਆ | ਸਮਾਗਮ ਦੌਰਾਨ ਡੀ.ਆਈ.ਜੀ. ਸ਼੍ਰੀ ਕੁਲਦੀਪ ਸਿੰਘ ਚਾਹਲ, ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ, ਜ਼ਿਲ੍ਹਾ ਪੁਲਿਸ ਮੁਖੀ ਸ. ਸਰਤਾਜ ਸਿੰਘ ਚਾਹਲ ਸਮੇਤ ਵੱਖ-ਵੱਖ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਜ਼ਿਲ੍ਹਾ ਵਾਸੀ ਹਾਜ਼ਰ ਸਨ |
ਪੁਲਿਸ ਲਾਈਨ ਵਿਚ ਸਮਾਗਮ- ਸੰਗਰੂਰ ਪੁਲਿਸ ਲਾਈਨ ਵਿਚ ਗਣਤੰਤਰ ਦਿਵਸ ਮੌਕੇ ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਸੰਗਰੂਰ ਪੁਲਿਸ ਲਾਈਨ ਵਿਚ ਗਣਤੰਤਰ ਦਿਵਸ ਦੇ ਮੌਕੇ ਆਯੋਜਿਤ ਸਮਾਰੋਹ ਦੌਰਾਨ ਕੈਬਿ੍ਜ਼ ਸਕੂਲ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਤੇ ਮਨਮੋਹਕ ਨਿ੍ਤ ਪ੍ਰਸਤੁਤ ਕਰ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ | ਵਿਦਿਆਰਥੀਆਂ ਦੀ ਸੁਚੱਜੀ ਕੋਰੀਓਗ੍ਰਾਫੀ, ਅਨੁਸ਼ਾਸਨ ਅਤੇ ਕਲਾ-ਪ੍ਰਤਿਭਾ ਨੇ ਸਮਾਰੋਹ ਨੂੰ ਵਿਸ਼ੇਸ਼ ਬਣਾਇਆ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਮਨਦੀਪ ਛੰਨਾ ਨੇ ਕਿਹਾ ਕਿ ਰਾਸ਼ਟਰੀ ਤਿਉਹਾਰਾਂ ਤੇ ਵਿਦਿਆਰਥੀਆਂ ਦੀ ਭਾਗੀਦਾਰੀ ਉਨ੍ਹਾਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹੈ | ਸਾਨੂੰ ਮਾਣ ਹੈ ਕਿ ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨ ਰਾਹੀਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਕੈਬਿ੍ਜ਼ ਇੰਟਰਨੈਸ਼ਨਲ ਸਕੂਲ ਵਿਚ ਪੜਾਈ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ, ਜੋ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਨਵੀਂ ਉਚਾਈ ਦਿੰਦਾ ਹੈ |
ਲਿਟਲ ਫਲਾਵਰ ਕਾਨਵੈਂਟ ਸਕੂਲ 'ਚ ਸਮਾਗਮ - ਲਿਟਲ ਫਲਾਵਰ ਕਾਨਵੈਂਟ ਸਕੂਲ, ਸੰਗਰੂਰ ਵਿਚ ਭਾਰਤ ਦਾ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਰਾਸ਼ਟਰੀ ਜੋਸ਼ ਨਾਲ ਮਨਾਇਆ ਗਿਆ | ਕਾਰਜ-ਕਰਮ ਦੀ ਸ਼ੁਰੂਆਤ ਸ਼੍ਰੀਮਤੀ ਨਿਸ਼ੀ ਵਲੋਂ ਕਰਵਾਈ ਗਈ ਗੰਭੀਰ ਪ੍ਰਾਰਥਨਾ ਨਾਲ ਹੋਈ, ਜਿਸ ਵਿਚ ਦੇਸ਼ ਦੀ ਸ਼ਾਂਤੀ, ਏਕਤਾ ਅਤੇ ਤਰੱਕੀ ਲਈ ਆਸ਼ੀਰਵਾਦ ਮੰਗਿਆ ਗਿਆ | ਇਸ ਤੋਂ ਬਾਅਦ ਸ਼੍ਰੀਮਤੀ ਸਵਾਤੀ ਵਲੋਂ ਇੱਕ ਪ੍ਰਸਤਾਵਨਾ ਭਾਸ਼ਣ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਵਿਚ ਦੱਸਿਆ ਅਤੇ ਸਮਾਰੋਹ ਲਈ ਮਾਹੌਲ ਤਿਆਰ ਕੀਤਾ | ਰਾਸ਼ਟਰੀ ਝੰਡਾ ਸਤਿਕਾਰਯੋਗ ਮੈਨੇਜਰ, ਫ਼ਾਦਰ ਲਾਰੈਂਸ ਬੈਨੇਡਿਕਟ ਵਲੋਂ ਵਿਧੀਵਤ ਤੌਰ 'ਤੇ ਲਹਿਰਾਇਆ ਗਿਆ | ਸਮਾਰੋਹ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਸ਼੍ਰੀਮਾਨ ਵਿਕਾਸ ਅਤੇ ਸ਼੍ਰੀਮਤੀ ਸ਼ੋਭਾ ਵਲੋਂ ਇੱਕ ਮਧੁਰ ਦੇਸ਼-ਭਗਤੀ ਗੀਤ ਪੇਸ਼ ਕੀਤਾ ਗਿਆ, ਪਿ੍ੰਸੀਪਲ ਸਿਸਟਰ ਮੇਰੀ ਲਾਵਾਨੀਆ ਵਲੋਂ ਦਿੱਤੀਆਂ ਗਈਆਂ | ਕਾਵਿਆਤਮਕ ਛੋਹ ਪਾਉਂਦੇ ਹੋਏ ਸ਼੍ਰੀਮਤੀ ਸ਼ਵੇਤਾ ਵਲੋਂ ਕਵਿਤਾ ਦਾ ਗਾਇਨ ਕੀਤਾ ਗਿਆ | ਗਣਤੰਤਰ ਦਿਵਸ ਦਾ ਇਹ ਸਮਾਰੋਹ ਵਿਦਿਆਰਥੀਆਂ ਅਤੇ ਸਟਾਫ਼ ਵਿਚ ਸੰਵਿਧਾਨ ਪ੍ਰਤੀ ਸਨਮਾਨ, ਰਾਸ਼ਟਰੀ ਭਾਵਨਾ ਅਤੇ ਦੇਸ਼ ਦੇ ਮੁੱਲਾਂ ਪ੍ਰਤੀ ਵਚਨਬੱਧਤਾ ਪੈਦਾ ਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ |ਅਮਰਗੜ੍ਹ, (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਬ ਡਿਵੀਜ਼ਨ ਅਮਰਗੜ੍ਹ ਦਾ ਗਣਤੰਤਰ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਐੱਸ.ਡੀ.ਐੱਮ. ਮੈਡਮ ਸੁਰਿੰਦਰ ਕੌਰ ਨੇ ਅਦਾ ਕੀਤੀ, ਸਕੂਲ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ ਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ | ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਗਗਨਦੀਪ ਸਿੰਘ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਤਹਿਸੀਲਦਾਰ ਲਵਦੀਪ ਸਿੰਘ, ਸੁਪਰਡੈਂਟ ਧਰਮ ਸਿੰਘ, ਮਾ. ਬਲਜੀਤ ਸਿੰਘ, ਮਾ. ਹਰਪ੍ਰੀਤ ਸਿੰਘ ਭੰਗੂ, ਕਰਨੈਲ ਸਿੰਘ ਸਿਆਣ, ਗੁਰਵੀਰ ਸਿੰਘ ਸੋਹੀ, ਸੁਖਵਿੰਦਰ ਸਿੰਘ ਸੁੱਖਾ, ਕੁਲਵੰਤ ਸਿੰਘ ਭੈਣੀ, ਹਰਿੰਦਰ ਸਿੰਘ ਟਿਵਾਣਾ, ਪਰਮਿੰਦਰ ਸਿੰਘ, ਐਸ.ਡੀ.ਓ. ਨਵਜੀਤ ਸਿੰਘ, ਜੀਤ ਸਿੰਘ ਸਾਬਕਾ ਪੰਚ, ਰਜਿੰਦਰ ਸਿੰਘ ਹੈਪੀ ਤੋਂ ਇਲਾਵਾ ਵਿਦਿਆਰਥੀ ਅਤੇ ਅਧਿਆਪਕਾ ਹਾਜ਼ਰ ਸਨ |
ਨਗਰ ਪੰਚਾਇਤ ਦਫ਼ਤਰ 'ਚ ਸਮਾਗਮ
ਨਗਰ ਪੰਚਾਇਤ ਦਫ਼ਤਰ ਅਮਰਗੜ੍ਹ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਅਮਰਗੜ੍ਹ ਦੇ ਪ੍ਰਧਾਨ ਬੀਬੀ ਜਸਪਾਲ ਕੌਰ ਨੇ ਨਿਭਾਈ, ਅਕਾਲ ਮਾਡਲ ਸਕੂਲ ਅਮਰਗੜ੍ਹ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ | ਕੌਂਸਲਰ ਸ਼ੇਰ ਸਿੰਘ ਨੇ ਕਿਹਾ ਕਿ 26 ਜਨਵਰੀ 1950 ਨੂੰ ਬਾਵਾ ਸਾਹਿਬ ਡਾ.ਅੰਬੇਦਕਰ ਦੀ ਅਗਵਾਈ ਵਿਚ ਮਸੌਦਾ ਕਮੇਟੀ ਵਲੋਂ ਤਿਆਰ ਕੀਤਾ ਗਿਆ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਜਿਸ ਨਾਲ ਸਾਰੇ ਦੇਸ਼ ਵਾਸੀਆਂ ਨੂੰ ਬਰਾਬਰਤਾ ਦੇ ਅਧਿਕਾਰ ਮਿਲੇ | ਪ੍ਰਧਾਨ ਬੀਬੀ ਜਸਪਾਲ ਕੌਰ ਦੇ ਪਤੀ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਸ਼ਹਿਰ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ | ਇਸ ਮੌਕੇ ਕੌਂਸਲਰ ਗੁਰਮੇਲ ਕੌਰ, ਗੁਰਦਾਸ ਸਿੰਘ, ਸ਼ਰਧਾ ਰਾਮ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਜੱਗੀ, ਸਾਬਕਾ ਪੰਚ ਜੀਤ ਸਿੰਘ, ਡਾ. ਮਿੰਕਲ ਗੁਪਤਾ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਗੁਰਜੰਟ ਸਿੰਘ, ਗੁਰਵੀਰ ਸਿੰਘ ਸੋਹੀ, ਸਤਬੀਰ ਸਿੰਘ ਸੋਹੀ, ਜਸਮਿੰਦਰ ਸਿੰਘ ਜੱਸੀ, ਨੰਬਰਦਾਰ ਪਰਮਜੀਤ ਸਿੰਘ, ਡਾ. ਗੁਰਜੰਟ ਸਿੰਘ, ਡਾ. ਕੇ.ਜੀ. ਸਿੰਗਲਾ, ਪ੍ਰਮੋਦ ਕੁਮਾਰ ਸਿੰਗਲਾ, ਯਸ਼ ਸਿੰਗਲਾ, ਰਜਿੰਦਰ ਸਿੰਘ ਹੈਪੀ, ਸੰਜੀਵ ਕੁਮਾਰ ਸਿੰਗਲਾ, ਰੂਪ ਸਿੰਘ ਸਾਬਕਾ ਪੰਚ, ਡਾ. ਹਰਦੇਵ ਸਿੰਘ ਗਿੱਲ ਅਤੇ ਡਾ. ਜੇ.ਪੀ. ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਹਾਜ਼ਰ ਸਨ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਸਥਾਨਕ ਆਲਮਾਈਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰਾ ਵਿਖੇ ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸੰਬੰਧਿਤ ਗੀਤ, ਕਵਿਤਾਵਾਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਪਿ੍ੰਸੀਪਲ ਮੁਹੰਮਦ ਸ਼ਫੀਕ ਵਲੋਂ ਨਿਭਾਈ ਗਈ ਅਤੇ ਉਨ੍ਹਾਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਬੱਚਿਆਂ ਨੇ ਰਾਸ਼ਟਰੀ ਗੀਤ ਪੇਸ਼ ਕੀਤਾ | ਸਮੂਹ ਅਧਿਆਪਕਾਂ ਵਲੋਂ ਗਣਤੰਤਰਤਾ ਦਿਵਸ ਦੀ ਤਨਦੇਹੀ ਨਾਲ ਤਿਆਰੀ ਕਰਵਾਈ ਗਈ ਸੀ | ਅਧਿਆਪਕਾਂ ਵਲੋਂ ਵਿਦਿਆਰਥੀਆਂ ਨਾਲ ਆਪਣੇ ਭਾਸ਼ਣਾਂ ਰਾਹੀਂ ਭਾਰਤੀ ਸੰਵਿਧਾਨ ਦੀ ਵਿਸਥਾਰ ਸਹਿਤ ਜਾਣਕਾਰੀ ਸਾਂਝਾ ਕੀਤੀ ਗਈ | ਪਿ੍ੰਸੀਪਲ ਮੁਹੰਮਦ ਸ਼ਫੀਕ ਵਲੋਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗਣਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਉਨ੍ਹਾਂ ਦੀ ਪੇਸ਼ਕਾਰੀ ਦੀ ਖ਼ੂਬ ਸ਼ਲਾਘਾ ਕੀਤੀ ਗਈ | ਇਸ ਮੌਕੇ ਚੇਅਰਪਰਸਨ ਮੈਡਮ ਸ਼ਗੁਫਤਾ ਅਤੇ ਵਾਈਸ-ਪਿ੍ੰਸੀਪਲ ਮੈਡਮ ਸ਼ਹਿਨਾਜ਼ ਵਲੋਂ ਵੀ ਗਣਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ |
ਧੂਰੀ, (ਸੰਜੇ ਲਹਿਰੀ) - ਗਣਤੰਤਰ ਦਿਵਸ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਐਸ.ਡੀ.ਐਮ. ਧੂਰੀ ਸ੍ਰੀ ਰਿਸ਼ਭ ਬਾਂਸਲ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸ੍ਰੀ ਰਿਸ਼ਭ ਬਾਂਸਲ ਨੇ ਤਿਰੰਗਾ ਝੰਡਾ ਲਹਿਰਾ ਕੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਇਸ ਮੌਕੇ ਵੱਖ ਵੱਖ ਸਕੂਲੀ ਬੱਚਿਆਂ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰ ਕੇ ਦੇਸ਼ ਭਗਤੀ, ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਸੁਨੇਹਾ ਦਿੱਤਾ ਗਿਆ | ਐਸ.ਡੀ.ਐਮ. ਸ੍ਰੀ ਰਿਸ਼ਭ ਬਾਂਸਲ ਵਲੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਵਧੀਆ ਕਾਰਜ ਕਰਨ ਵਾਲਿਆਂ ਅਤੇ ਵੱਖ ਵੱਖ ਖੇਤਰਾਂ ਵਿਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਲੋਕਾਂ ਨੂੰ ਸਨਮਾਨ ਪੱਤਰ ਦੇ ਕੇ ਵੀ ਨਿਵਾਜਿਆ ਗਿਆ | ਇਸ ਮੌਕੇ ਸੀਨੀਅਰ ਡਿਵੀਜ਼ਨ ਜੱਜ ਸ਼੍ਰੀਮਤੀ ਦਲਜੀਤ ਕੌਰ, ਜੂਨੀਅਰ ਡਿਵੀਜ਼ਨ ਜੱਜ ਕਰਨਵੀਰ ਸਿੰਘ, ਜੱਜ ਹਰਪ੍ਰੀਤ ਸਿੰਘ, ਜੱਜ ਰੁਪਿੰਦਰ ਕੌਰ, ਤਹਿਸੀਲਦਾਰ ਧੂਰੀ ਸ਼੍ਰੀ ਮਨਮੋਹਨ ਕੋਸ਼ਿਕ, ਡਾਇਰੈਕਟਰ ਅਨਿਲ ਮਿੱਤਲ, ਨਰੇਸ਼ ਸਿੰਗਲਾ ਮੈਂਬਰ ਜ਼ਿਲ੍ਹਾ ਪਲਾਨਿੰਗ ਬੋਰਡ, ਆਪ ਆਗੂ ਮਿਲਖ ਰਾਜ ਮਿਲਖੀ, ਰਿਟ. ਡੀ.ਪੀ.ਆਰ.ਓ. ਸ਼੍ਰੀ ਮਨਜੀਤ ਸਿੰਘ ਬਖ਼ਸ਼ੀ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਗੁਰਿੰਦਰ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਹੋਰ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ | ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਮਨਜੀਤ ਬਖ਼ਸ਼ੀ ਨੇ ਬਾਖ਼ੂਬੀ ਨਿਭਾਈ |
ਲਹਿਰਾਗਾਗਾ, (ਅਸ਼ੋਕ ਗਰਗ) - ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਥਾਂਈ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਬ-ਡਵੀਜ਼ਨ ਪੱਧਰ ਦਾ ਮੁੱਖ ਸਮਾਰੋਹ ਅਨਾਜ ਮੰਡੀ ਲਹਿਰਾਗਾਗਾ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਐੈਸ.ਡੀ.ਐਮ ਲਹਿਰਾਗਾਗਾ ਰਾਕੇਸ਼ ਪ੍ਰਕਾਸ਼ ਗਰਗ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਅਤੇ ਝੰਡੇ ਨੂੰ ਸਲਾਮੀ ਦੇਣ ਮਗਰੋਂ ਪੰਜਾਬ ਪੁਲਿਸ ਸਮੇਤ ਵੱਖ-ਵੱਖ ਸਕੂਲਾਂ ਦੀ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ | ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਦਾ ਪ੍ਰੋਗਰਾਮ ਤੋਂ ਇਲਾਵਾ ਗਿੱਧਾ-ਭੰਗੜਾ ਪੇਸ਼ ਕੀਤਾ ਗਿਆ | ਇਸ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ, ਟਰੇਡ ਵਿੰਗ 'ਆਪ' ਦੇ ਬਲਾਕ ਚੇਅਰਮੈਨ ਰਕੇਸ਼ ਕੁਮਾਰ ਗਰਗ, ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਨਾਇਬ ਤਹਿਸੀਲਦਾਰ, ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ, ਸੀ.ਆਈ.ਡੀ. ਵਿੰਗ ਦੇ ਇੰਚਾਰਜ ਬਲਕਾਰ ਸਿੰਘ ਵੀ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਸੁਦਰਸ਼ਨ ਸ਼ਰਮਾ ਨੇ ਨਿਭਾਈ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਸਬ ਡਵੀਜ਼ਨਲ ਕੰਪਲੈਕਸ ਦਿੜ੍ਹਬਾ ਵਿਖੇ ਪ੍ਰਸ਼ਾਸਨ ਵਲੋਂ ਗਣਤੰਤਰ ਦਿਵਸ ਮਨਾਇਆ ਗਿਆ | ਤਿਰੰਗਾ ਝੰਡਾ ਐਸ.ਡੀ.ਐਮ. ਸ੍ਰੀ ਰਜੇਸ਼ ਸ਼ਰਮਾ ਨੇ ਲਹਿਰਾਇਆ | ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਦੇਸ਼ ਸੰਵਿਧਾਨਕ ਤੌਰ ਤੇ ਸੁਤੰਤਰ ਹੋ ਗਿਆ ਸੀ | ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਖਤ ਮਿਹਨਤ ਕਰ ਕੇ ਸੰਵਿਧਾਨ ਨੂੰ ਲਿਖਤੀ ਰੂਪ ਦਿੱਤਾ ਸੀ | ਉਸ ਤੋਂ ਬਾਅਦ ਦੇਸ਼ ਪੂਰਨ ਤੌਰ ਉੱਤੇ ਗਣਤੰਤਰ ਹੋ ਗਿਆ ਸੀ | ਸ੍ਰੀ ਸ਼ਰਮਾ ਨੇ ਸਬ ਡਵੀਜ਼ਨ ਦਿੜ੍ਹਬਾ ਅੰਦਰ ਕਈ ਵੱਡੇ ਪ੍ਰੋਜੈਕਟ ਤੇ ਚਾਨਣਾ ਪਾਇਆ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਟਰੇਡ ਵਿੰਗ ਦੇ ਡਾਇਰੈਕਟਰ ਰਾਜੇਸ਼ ਗੋਪ, ਕੁਲਭੂਸ਼ਨ ਗੋਇਲ, ਨਾਇਬ ਤਹਿਸੀਲਦਾਰ ਕੁਲਵਿੰਦਰ ਕੁਮਾਰ, ਬੀ.ਡੀ.ਪੀ.ਓ. ਪਰਦੀਪ ਸ਼ਾਰਦਾ, ਐਸ.ਐੱਚ.ਓ. ਕਮਲਜੀਤ ਸਿੰਘ, ਬਲਜੀਤ ਸਿੰਘ ਸਿੱਧੂ ਆਦਿ ਵੀ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਗੁਰੂ ਤੇਗ਼ ਬਹਾਦਰ ਸਟੇਡੀਅਮ ਵਿਖੇ ਗਣਤੰਤਰ ਦਿਵਸ ਪੂਰੀ ਸ਼ਾਨੋ-ਸ਼ੌਕਤ ਅਤੇ ਦੇਸ਼ ਭਗਤੀ ਦੇ ਮਾਹੌਲ ਵਿਚ ਮਨਾਇਆ ਗਿਆ | ਸਮਾਗਮ ਦੌਰਾਨ ਐਸ.ਡੀ.ਐਮ. ਮਨਜੀਤ ਕੌਰ ਨੇ ਰਾਸ਼ਟਰੀ ਝੰਡਾ ਲਹਿਰਾਇਆ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਗਾਰਡ ਆਫ਼ ਆਨਰ ਕੀਤਾ | ਉਨ੍ਹਾਂ ਦੇਸ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਸੰਵਿਧਾਨ ਦੀ ਮਹੱਤਤਾ, ਦੇਸ਼ ਦੀ ਏਕਤਾ, ਅਖੰਡਤਾ ਅਤੇ ਪੰਜਾਬ ਵਿਚ ਵਧੀਆ ਹੋ ਰਹੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ | ਇਸ ਮੌਕੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ , ਬੀ.ਡੀ.ਪੀ.ਓ. ਲੈਨਿਨ ਗਰਗ, ਐਸ.ਐੱਚ.ਓ. ਮਾਲਵਿੰਦਰ ਸਿੰਘ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਆਲੋਅਰਖ਼, ਮਾਲਵਿੰਦਰ ਸਿੰਘ ਦਿਆਲਪੁਰਾ, ਚਰਨ ਸਿੰਘ ਚੋਪੜਾ, ਕੇਵਲ ਸਿੰਘ ਮਾਝਾ, ਸਤਨਾਮ ਸਿੰਘ ਸੰਧੂ, ਬਲਕਾਰ ਸਿੰਘ ਭੰਗਾਣੀਆ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਆਪ ਪਾਰਟੀ ਦੇ ਆਗੂ, ਸ਼ਹਿਰ ਦੇ ਪਤਵੰਤੇ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਹੀ ਹੈਰੀਟੇਜ ਪਬਲਿਕ ਸਕੂਲ ਦੇ ਵਿਹੜੇ ਵਿੱਚ ਗਣਤੰਤਰ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਜਿਸ ਵਿਚ ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਸ੍ਰੀਮਤੀ ਆਸ਼ਿਮਾ ਮਿੱਤਲ ਅਤੇ ਸਕੂਲ ਪਿ੍ੰਸੀਪਲ ਡਾ. ਗੁਰਪ੍ਰੀਤ ਕੌਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਤੇ ਸਕੂਲ ਪਿ੍ੰਸੀਪਲ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਆਪਣੇ ਸੰਵਿਧਾਨ ਦੀ ਮਹੱਤਤਾ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦਾ ਹੈ | ਸਾਨੂੰ ਸਦਾ ਇਮਾਨਦਾਰੀ, ਅਨੁਸ਼ਾਸਨ ਅਤੇ ਸੇਵਾ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ | ਸਮਾਗਮ ਦੌਰਾਨ ਹੋਰ ਪਤਵੰਤੇ ਹਾਜ਼ਰ ਸਨ |
ਮਲੇਰਕੋਟਲਾ, (ਸਰੌਦ, ਜੈਨ, ਥਿੰਦ) - ਮਲੇਰਕੋਟਲਾ ਵਿਖੇ 77 ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ-ਅਦਾ ਕੀਤੀ | ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਸਮੇਂ 77 ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ | ਇਸ ਲਈ ਉਹ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਸਿੱਜਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ਹੀਦਾਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦਿਆਂ ਮੁੱਖ ਮੰਤਰੀ ਬਣਨ ਸਮੇਂ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਵਿਖੇ ਜਾ ਕੇ ਸੌਂਹ ਚੁੱਕੀ | ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਵਲੋਂ ਦੇਸ਼ ਦੇ ਸ਼ਹੀਦਾਂ ਦਾ ਦਿਲੀ ਸਤਿਕਾਰ ਕੀਤਾ ਜਾਂਦਾ ਹੈ, ਇਸ ਲਈ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਐਕਸ਼ੀਆ ਗਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਤੇ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ ਵਧਾ ਕੇ 9400 ਤੋਂ 11 ਹਜ਼ਾਰ ਰੁਪਏ ਕੀਤੀ ਗਈ | ਕੈਬਨਿਟ ਮੰਤਰੀ ਨੇ ਇੱਕ ਆਖਿਆ ਕਿ ਸਰਕਾਰ ਵਲੋਂ 63 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ | ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਸ਼ਤਾਬਦੀ ਨੂੰ ਵਿਸ਼ਾਲ ਪੱਧਰ 'ਤੇ ਮਨਾਉਣ ਦੇ ਲਈ ਮਹਾਂ ਪ੍ਰਬੰਧ ਕੀਤੇ ਗਏ | ਮਲੇਰਕੋਟਲਾ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਸਬੰਧੀ ਉਨ੍ਹਾਂ ਆਖਿਆ ਕਿ ਇਸ ਦਾ ਨਿਰਮਾਣ ਸ਼ੁਰੂ ਹੋਣ ਦੇ ਨਾਲ ਮਲੇਰਕੋਟਲਾ ਵਿਸ਼ਵ ਦੇ ਨਕਸ਼ੇ ਤੇ ਉੱਭਰੇਗਾ | ਇਸ ਤੋਂ ਇਲਾਵਾ ਇੱਕ ਈ.ਐਨ.ਆਈ. ਹਸਪਤਾਲ ਦਾ ਨਿਰਮਾਣ ਵੀ ਹੋਵੇਗਾ | ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨੀ ਨੂੰ ਸਾਹਿਤ ਦੇ ਨਾਲ ਜੋੜਨ ਦੇ ਲਈ ਪਿੰਡਾਂ ਅੰਦਰ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ | ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਵਿਕਾਸ ਕਾਰਜਾਂ ਸਬੰਧੀ ਉਨ੍ਹਾਂ ਆਖਿਆ ਕਿ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਤੋਂ ਇਲਾਵਾ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਨਹਿਰੀ ਪਾਣੀ ਦੀ ਆਮਦ ਦੇ ਨਾਲ ਖੇਤੀ ਸੈਕਟਰ 'ਚ ਵੱਡਾ ਇਨਕਲਾਬ ਆਵੇਗਾ | ਪੰਜਾਬ ਸਰਕਾਰ ਨਸ਼ੇ ਤੇ ਗੈਂਗਸਟਰ ਵਾਦ ਨੂੰ ਖ਼ਤਮ ਕਰਨ ਦੇ ਲਈ ਬਚਨਬੱਧ ਹੈ | ਉਨ੍ਹਾਂ ਆਖਿਆ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਖੇਤੀ ਸੈਕਟਰ ਤੋਂ ਇਲਾਵਾ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਦੀ ਇੱਕ ਨਵੀਂ ਇਬਾਰਤ ਲਿਖੀ ਜਾਵੇਗੀ | ਬੱਚਿਆਂ ਵਲੋਂ ਗਣਤੰਤਰ ਦਿਵਸ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਗਏ | ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ, ਪੀ.ਏ. ਸਰਪੰਚ ਗੁਰਮੁਖ ਸਿੰਘ ਖਾਨਪੁਰ ਸਣੇ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ |
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਅੱਜ ਸਾਰੇ ਦੇਸ਼ ਵਿਚ ਗਣਤੰਤਰਤਾ ਦਿਵਸ ਬੜੀ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੇ ਤਹਿਤ ਸਥਾਨਕ ਸ਼ਹਿਰ ਦੇ ਸਬ ਡਵੀਜ਼ਨ ਕੰਪਲੈਕਸ ਅਤੇ ਨਗਰ ਕੌਂਸਲ ਦਫ਼ਤਰ ਵਿਚ 77ਵਾਂ ਗਣਤੰਤਰ ਦਿਵਸ ਧੂਮ ਧਾਮ ਮਨਾਇਆ ਗਿਆ | ਨਗਰ ਕੌਂਸਲ ਚ ਨਗਰ ਕੌਂਸਲ ਦੇ ਪ੍ਰਧਾਨ ਵਿੱਕੀ ਸ਼ਰਮਾ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਸਬ ਡਵੀਜ਼ਨ ਕੰਪਲੈਕਸ ਅਹਿਮਦਗੜ੍ਹ ਵਿਚ ਸਮਾਗਮ ਦੌਰਾਨ ਮੁੱਖ ਮਹਿਮਾਨ ਤਹਿਸੀਲਦਾਰ ਸੁਖਵਿੰਦਰ ਸਿੰਘ ਨੇ ਝੰਡੇ ਦੀ ਰਸਮ ਅਦਾ ਕੀਤੀ | ਸਬ ਡਵੀਜ਼ਨਲ ਅਹਿਮਦਗੜ੍ਹ ਵਿਖੇ ਸਮਾਰੋਹ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੁਨੀਲ ਨਿੱਝਰ ਨੇ ਕੀਤੀ | ਸਮਾਗਮ ਵਿਚ ਚੇਅਰਮੈਨ ਕਮਲਜੀਤ ਸਿੰਘ ਉਭੀ, ਕਾਰਜ ਸਾਧਕ ਅਧਿਕਾਰੀ ਚੰਦਰ ਪ੍ਰਕਾਸ਼ ਵਧਵਾ, ਸੁਪਰਡੈਂਟ ਦਵਿੰਦਰ ਸਿੰਘ, ਪੰਜਾਬ ਕਾਨੰੂਗੋ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਐਸ.ਐੱਚ.ਓ. ਗੁਰਪ੍ਰੀਤ ਕੌਰ ਸਿੱਧੂ, ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਵਿਕਾਸ ਟੰਡਨ, ਪਿ੍ੰਸੀਪਲ ਵਿਨੇ ਕੁਮਾਰ, ਬਲਾਕ ਪ੍ਰਧਾਨ ਦੀਪਕ ਸ਼ਰਮਾ, ਕੌਂਸਲਰ ਜਗਵੰਤ ਸਿੰਘ ਜੱਗੀ, ਕੌਂਸਲਰ ਸੰਜੇ ਸੂਦ, ਕੌਂਸਲਰ ਮਨੀ ਸ਼ੇਖ਼ਾ, ਰਾਕੇਸ਼ ਸ਼ਾਹੀ, ਕੌਂਸਲਰ ਜਸਵਿੰਦਰ ਸੋਢੀ, ਰਾਕੇਸ਼ ਸ਼ਾਹੀ, ਰੁਪਿੰਦਰ ਸਿੰਘ ਬਰਹਮਪੁਰ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਤਹਿਸੀਲਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ 1950 ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਬਣਿਆ ਅਤੇ ਲਾਗੂ ਕੀਤਾ ਗਿਆ | ਇਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਪ੍ਰਸ਼ਾਸਨ ਵਲੋਂ ਦੇਸ ਦਾ 77ਵਾਂ ਸਬਡਵੀਜ਼ਨ ਪੱਧਰੀ ਗਣਤੰਤਰਤਾ ਦਿਵਸ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪ ਮੰਡਲ ਮੈਜਿਸਟਰੇਟ ਸੁਨਾਮ ਊਧਮ ਸਿੰਘ ਵਾਲਾ ਪ੍ਰਮੋਦ ਸਿੰਗਲਾ ਵਲੋਂ ਅਦਾ ਕੀਤੀ ਗਈ | ਇਸ ਸਮੇਂ ਕੌਮੀ ਧੁੰਨ ਵਜਾਈ ਗਈ | ਮੁੱਖ ਮਹਿਮਾਨ ਵਲੋਂ ਪਰੇਡ ਦਾ ਮੁਆਇਨਾ ਵੀ ਕੀਤਾ ਗਿਆ | ਪ੍ਰਮੋਦ ਸਿੰਗਲਾ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਆਜ਼ਾਦੀ ਦੇ ਲੰਮੇ ਸੰਘਰਸ਼ 'ਚ ਕੁਰਬਾਨੀਆਂ ਦੇਣ ਵਾਲੇ ਦੇਸ ਭਗਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਕੋਈ ਸਾਧਾਰਨ ਧਰਤੀ ਨਹੀ ਬਲਕਿ ਸ਼ਹੀਦ ਊਧਮ ਸਿੰਘ ਜਿਹੇ ਮਹਾਨ ਯੋਧੇ ਦੀ ਜਨਮ ਭੂਮੀ ਹੈ | ਇਸ ਮੌਕੇ ਐਸ.ਡੀ.ਜੇ.ਐਮ. ਸ੍ਰੀ ਦਲੀਪ ਕੁਮਾਰ, ਜੇ.ਐਮ.ਆਈ.ਸੀ. ਸ. ਅਨੰਤਦੀਪ ਸਿੰਘ, ਜੇ.ਐਮ.ਆਈ.ਸੀ. ਸ੍ਰੀ ਪੁਨੀਤ ਵਰਮਾ, ਤਹਿਸੀਲਦਾਰ ਸੁਨਾਮ ਰਾਜਵਿੰਦਰ ਕੌਰ, ਨਾਇਬ ਤਹਿਸੀਲਦਾਰ ਰਿਤੂ ਕਪੂਰ, ਐਸ.ਐੱਚ.ਓ. ਸੁਨਾਮ ਇੰਸਪੈਕਟਰ ਪ੍ਰਤੀਕ ਜਿੰਦਲ, ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ, ਚੇਅਰਮੈਨ ਮੁਕੇਸ਼ ਜੁਨੇਜਾ, ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ, ਜਤਿੰਦਰ ਜੈਨ, ਸਕੱਤਰ ਨਰਿੰਦਰ ਪਾਲ, ਮੰਡੀ ਪ੍ਰਧਾਨ ਕਿਸ਼ੋਰ ਚੰਦ ਛਾਹੜੀਆ, ਅਮਰੀਕ ਸਿੰਘ ਧਾਲੀਵਾਲ, ਰਾਜਨ ਸਿੰਗਲਾ, ਕਾਨੰੂਗੋ ਗੁਰਜੀਤ ਸਿੰਘ ਤੁੰਗ, ਜਗਜੀਤ ਸਿੰਘ, ਪ੍ਰਭਸ਼ਰਨ ਸਿੰਘ ਬੱਬੂ ਅਤੇ ਕੌਂਸਲਰ ਆਸ਼ਾ ਬਜਾਜ ਆਦਿ ਮੌਜੂਦ ਸਨ |
ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਸਮਾਗਮ
ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਦੇਸ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ ਵਲੋਂ ਅਦਾ ਕੀਤੀ ਗਈ | ਮੈਡਮ ਆਸ਼ਾ ਬਜਾਜ ਨੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿੱਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ, ਜਤਿੰਦਰ ਜੈਨ, ਸਰਪੰਚ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਦੀਪਕ ਬਜਾਜ, ਪ੍ਰਭਸ਼ਰਨ ਸਿੰਘ ਬਬੂ, ਚੇਅਰਮੈਨ ਚਮਕੌਰ ਸਿੰਘ ਮੋਰਾਂਵਾਲੀ, ਐਡਵੋਕੇਟ ਕਿ੍ਸ਼ਨ ਸਿੰਘ ਭੁਟਾਲ, ਗੁਰਦੀਪ ਸਿੰਘ ਰੇਲਵੇ, ਮਹਿਕਦੀਪ ਸਿੰਘ ਮਹਿਰੋਕ, ਗਿਆਨੀ ਜੰਗੀਰ ਸਿੰਘ ਰਤਨ, ਕਿ੍ਸ਼ਨ ਸੰਦੋਹਾ, ਵਿਕਰਮ ਵਿੱਕੀ ਅਤੇ ਗੁਰਤੇਗ ਸਿੰਘ ਨਿੱਕਾ ਆਦਿ ਮੌਜੂਦ ਸਨ |
ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਸਮਾਗਮ
-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪਿ੍ੰਸੀਪਲ ਡੀ.ਡੀ.ਓ. ਰੋਮੀ ਗਰਗ ਦੀ ਅਗਵਾਈ ਵਿਚ ਦੇਸ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਵਾਈਸ ਪਿ੍ੰਸੀਪਲ ਡਾਕਟਰ ਅਚਲਾ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਸਮੇਂ ਵਿਦਿਆਰਥੀਆਂ ਵਲੋਂ ਕਵਿਤਾਵਾਂ ਅਤੇ ਗੀਤਾਂ ਜਰੀਏ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਡਾ. ਮਨੀਤਾ ਜੋਸ਼ੀ, ਡਾ. ਪਰਮਿੰਦਰ ਕੌਰ, ਪ੍ਰੋਫੈਸਰ ਚਮਕੌਰ ਸਿੰਘ, ਇਰਵਨਜੀਤ ਸਿੰਘ ਅਤੇ ਪ੍ਰਵੀਨ ਕੁਮਾਰ ਆਦਿ ਮੌਜੂਦ ਸਨ |
ਗੁਰੂ ਨਾਨਕ ਦੇਵ ਡੈਂਟਲ ਕਾਲਜ 'ਚ ਸਮਾਗਮ
ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਊਧਮ ਸਿੰਘ ਵਾਲਾ ਵਿਖੇ ਮੁਲਕ ਦਾ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਡਾਕਟਰ ਰਾਜਿੰਦਰ ਕੁਮਾਰ ਬਾਂਸਲ ਵਲੋਂ ਨਿਭਾਈ ਗਈ | ਡਾ.ਰਜਿੰਦਰ ਕੁਮਾਰ ਬਾਂਸਲ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ ਦੀ ਆਜ਼ਾਦੀ ਵਿਚ ਆਪਣੀਆਂ ਜਾਨਾਂ ਦੇਣ ਵਾਲੇ ਉਨ੍ਹਾਂ ਸੂਰਬੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪ੍ਰਬੰਧਕੀ ਅਫ਼ਸਰ ਮੁਕੇਸ਼ ਸ਼ਰਮਾ ਅਤੇ ਪ੍ਰਬੰਧਕੀ ਅਫ਼ਸਰ ਸੁਰਿੰਦਰ ਮੋਹਨ ਆਦਿ ਮੌਜੂਦ ਸਨ |
ਲੌਂਗੋਵਾਲ, (ਸ.ਸ.ਖੰਨਾ, ਵਿਨੋਦ) - ਨਗਰ ਕੌਂਸਲ ਦਫ਼ਤਰ ਲੌਂਗੋਵਾਲ ਵਿਖੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੀ ਅਗਵਾਈ ਵਿਚ 77ਵੇਂ ਗਣਤੰਤਰ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ ਜਥੇਦਾਰ ਕਰਮ ਸਿੰਘ ਬਰਾੜ ਦੇ ਨਾਲ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਪੁਲਿਸ ਦੀ ਟੁਕੜੀ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ | ਸਕੂਲ ਦੇ ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਉਂਦੇ ਹੋਏ 'ਤਿਰੰਗਾ' ਗੀਤ ਦੀ ਪੇਸ਼ਕਾਰੀ ਕੀਤੀ ਜਿਸ ਦੌਰਾਨ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਸੰਬੰਧੀ ਕਵਿਤਾਵਾਂ ਦੀ ਵੀ ਪੇਸ਼ਕਾਰੀ ਵੀ ਕੀਤੀ | ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਵਲੋਂ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਸੰਬੰਧੀ ਚਾਨਣਾ ਪਾਇਆ | ਇਸ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਪੱਤੀ ਜੈਦ ਦੇ ਵਿਦਿਆਰਥੀਆਂ ਨੇ ਸਕੂਲ ਇੰਚਾਰਜ ਮਾਸਟਰ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਦੇਸ਼ ਭਗਤੀ ਨਾਲ ਸੰਬੰਧਿਤ ਗੀਤ, ਭਾਸ਼ਣ ਤੇ ਕੋਰੀਓਗ੍ਰਾਫੀ ਪੇਸ਼ ਕੀਤੀ | ਇਸ ਮੌਕੇ ਜਥੇਦਾਰ ਅਵਤਾਰ ਸਿੰਘ ਦੁਲਟ, ਕੌਂਸਲਰ ਨਸੀਬ ਕੌਰ ਚੋਟੀਆਂ, ਮੀਤ ਪ੍ਰਧਾਨ ਸੁਸ਼ਮਾ ਰਾਣੀ, ਰੀਨਾ ਰਾਣੀ ਗੁਰਮੀਤ ਸਿੰਘ ਫ਼ੌਜੀ ਗੁਰਮੀਤ ਸਿੰਘ ਲੱਲੀ ਰਣਜੀਤ ਸਿੰਘ ਕੂਕਾ ਮੇਲਾ ਸਿੰਘ ਸੂਬੇਦਾਰ ਬਲਜਿੰਦਰ ਕੌਰ ਗੁਮਟੀ ਸ਼ੁਕਰਪਾਲ ਸਿੰਘ ਬਟੂਹਾ, ਬਲਵਿੰਦਰ ਸਿੰਘ ਕਾਲਾ (ਸਾਰੇ ਕੌਂਸਲਰ) ਗੁਰਮੇਲ ਸਿੰਘ ਚੋਟੀਆਂ,ਵਿਜੇ ਕੁਮਾਰ ਗੋਇਲ, ਕਾਲਾ ਰਾਮ ਮਿੱਤਲ, ਜਗਤਾਰ ਸਿੰਘ ਅਕਾਲੀ, ਨਵਦੀਪ ਗਰਗ, ਸੀਨੀਅਰ ਅਕਾਲੀ ਆਗੂ ਕਮਲ ਬਰਾੜ, ਸਰਪੰਚ ਸੁਖਵਿੰਦਰ ਕੌਰ, ਹੌਲਦਾਰ ਪ੍ਰੀਤਮ ਸਿੰਘ, ਕੇਸਰ ਸਿੰਘ ਅÏਜਲਾ, ਨੌਜਵਾਨ ਆਗੂ ਗਗਨਦੀਪ ਸਿੰਘ ਸਤੀਪੁਰਾ, ਅੰਮਿ੍ਤ ਲਾਲ ਸਿੰਗਲਾ, ਨੰਬਰਦਾਰ ਜੋਗਿੰਦਰ ਸਿੰਘ,ਬਾਬਾ ਕੁਲਵੰਤ ਸਿੰਘ, ਬੱਲੀ ਰੰਧਾਵਾ, ਜ਼ੈਲਦਾਰ ਸ਼ੀਸ਼ਪਾਲ ਸਿੰਘ, ਠੇਕੇਦਾਰ ਜਗਸੀਰ ਸਿੰਘ ਬਬਲਾ, ਰਵੀ ਗਰਗ, ਗਿਆਨ ਸਿੰਘ ਆਦਿ ਹਾਜ਼ਰ ਸਨ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਖਨੌਰੀ ਦੇ ਦਫ਼ਤਰ ਵਿਖੇ ਗਣਤੰਤਰ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਖਨੌਰੀ ਦੀ ਪ੍ਰਧਾਨ ਸ੍ਰੀਮਤੀ ਰੀਤੂ ਰਾਣੀ ਨੇ ਅਦਾ ਕੀਤੀ | ਜ਼ਿਕਰਯੋਗ ਹੈ ਕਿ ਖਨੌਰੀ ਵਿਖੇ ਇਸ ਵਾਰ ਪਹਿਲੀ ਵਾਰ ਕਿਸੇ ਐਸ ਸੀ ਮਹਿਲਾ ਪ੍ਰਧਾਨ ਨੂੰ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ | ਇਸ ਮੌਕੇ ਤੇ ਕੌਂਸਲਰ ਸ੍ਰੀਮਤੀ ਜਸਮੇਲ ਕੌਰ ਦੇ ਪਤੀ ਜਸਵਿੰਦਰ ਸਿੰਘ ਜੱਸੂ ਠੇਕੇਦਾਰ ਨੇ ਕਿਹਾ ਕਿ ਅੱਜ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿ ਨਗਰ ਪੰਚਾਇਤ ਖਨੌਰੀ ਵਿਖੇ ਪਹਿਲੀ ਵਾਰ ਕਿਸੇ ਐਸ ਸੀ ਵਰਗ ਦੀ ਮਹਿਲਾ ਪ੍ਰਧਾਨ ਨੇ ਝੰਡਾ ਲਹਿਰਾਇਆ ਹੋਵੇ | ਇਸ ਮੌਕੇ ਆਪ ਦੇ ਹਲਕਾ ਕੋਆਰਡੀਨੇਟਰ ਸੰਜੇ ਸਿੰਗਲਾ, ਕੌਂਸਲਰ ਕੁਲਦੀਪ ਪੂਨੀਆ, ਕੌਂਸਲਰ ਬਲਵਿੰਦਰ ਸਿੰਘ ਆਦਿ ਸਮੇਤ ਕਈ ਹੋਰ ਪਤਵੰਤਿਆਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਇਆਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਤੇ ਪਿਛਲੇ ਦਿਨੀਂ ਸਥਾਨਕ ਸ਼ਹਿਰ ਵਿਖੇ ਬਾਜ਼ਾਰ ਅਤੇ ਗਲੀਆਂ ਵਿਚ ਫਿਰਦੀਆਂ ਗਾਵਾਂ ਜਿਨ੍ਹਾਂ ਕਰ ਕੇ ਬਹੁਤ ਹੀ ਪ੍ਰੇਸ਼ਾਨੀ ਆ ਰਹੀ ਸੀ, ਉਨ੍ਹਾਂ ਆਵਾਰਾ ਫਿਰਦੀਆਂ ਗਾਵਾਂ ਨੂੰ ਕਾਬੂ ਕਰ ਕੇ ਗਊਸ਼ਾਲਾ ਵਿਚ ਛੱਡਣ ਵਾਲੇ ਤੇ ਪ੍ਰਸੰਸਾ ਯੋਗ ਕੰਮ ਕਰਨ ਵਾਲੇ ਸੇਵਾਦਾਰਾਂ ਨੌਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਅਵਸਰ ਤੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ, ਨਗਰ ਪੰਚਾਇਤ ਦੀ ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਸੀਨੂੰ ਕਾਂਸਲ, ਕੌਂਸਲਰ ਮਹਾਂਵੀਰ ਸਿੰਘ ਠੇਕੇਦਾਰ, ਵਿਸ਼ਾਲ ਕਾਂਸਲ ਸੀਨੀਅਰ ਆਪ ਆਗੂ, ਰਣਜੀਤ ਸਿੰਘ ਜੀਤੀ ਨੰਬਰਦਾਰ, ਥਾਣੇਦਾਰ ਰਘਬੀਰ ਸਿੰਘ ਪਰਮਾਰ, ਕੌਂਸਲਰ ਅੰਕੁਰ ਸਿੰਗਲਾ, ਕੌਂਸਲਰ ਹਰਬੰਸ ਲਾਲ ਸਿੰਗਲਾ, ਕੌਂਸਲਰ ਕਿ੍ਸ਼ਨ ਗੋਇਲ, ਜੋਰਾ ਸਿੰਘ ਉੱਪਲ ਪ੍ਰਧਾਨ ਸਹਾਰਾ ਟਰੱਸਟ, ਪਵਨ ਗੋਇਲ, ਰੋਮੀ ਗੋਇਲ ਪ੍ਰਧਾਨ ਟਰੱਕ ਮਾਰਕੀਟ, ਜਗਦੀਸ਼ ਚੰਦਰ ਫ਼ੋਟੋ ਗਰਾਫਰ, ਬਜਿੰਦਰ ਸਿੰਘ, ਸ਼ੀਸ਼ਪਾਲ ਮਲਿਕ ਸਮੇਤ ਨਗਰ ਪੰਚਾਇਤ ਖਨੌਰੀ ਦੇ ਹਰਦੀਪ ਸਿੰਘ, ਗੁਰਮੇਲ ਸਿੰਘ, ਡਿਪਟੀ ਕੁਮਾਰ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਵਨਿਤ ਸ਼ਰਮਾ, ਬਲਜਿੰਦਰ ਸਿੰਘ, ਮੈਡਮ ਪੂਜਾ ਚਾਵਲਾ, ਮੈਡਮ ਰੀਤੂ ਆਦਿ ਸਮੇਤ ਹੋਰ ਵੀ ਸ਼ਹਿਰ ਵਾਸੀ ਮੌਜੂਦ ਸਨ |
ਸ਼ੇਰਪੁਰ, (ਮੇਘ ਰਾਜ ਜੋਸ਼ੀ) - ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਸ਼ੇਰਪੁਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਜਿਸ ਵਿਚ ਝੰਡਾ ਚੜ੍ਹਾਉਣ ਦੀ ਰਸਮ ਸਾਂਝੇ ਤੌਰ ਤੇ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ, ਭਰਾ ਜਸਵਿੰਦਰ ਸਿੰਘ, ਸੂਬੇਦਾਰ ਜੰਗ ਸਿੰਘ ਨੇ ਕੀਤੀ | ਝੰਡੇ ਨੂੰ ਸਲਾਮੀ ਦੇਣ ਅਤੇ ਰਾਸ਼ਟਰੀ ਗਾਣ ਤੋਂ ਬਾਅਦ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਵੱਖ ਵੱਖ ਡਾਂਸ ਪੇਸ਼ ਕੀਤੇ | ਇਸ ਮੌਕੇ ਸਿੱਖਿਆ ਸ਼ਾਸਤਰੀ ਸੁਖਮਿੰਦਰ ਸਿੰਘ ਧਾਲੀਵਾਲ ਅਤੇ ਮਾਸਟਰ ਮਨਜੀਤ ਸਿੰਘ ਨੇ ਬੱਚਿਆਂ ਨੂੰ ਭਾਰਤ ਦੇ ਸੰਵਿਧਾਨ ਅਤੇ ਗਣਤੰਤਰ ਦਿਵਸ ਦੀ ਸਬੰਧ ਵਿਚ ਜਾਣਕਾਰੀ ਦਿੱਤੀ | ਜ਼ੋਰ ਨੂੰ ਤੋਂ ਇਲਾਵਾ ਸ਼ੇਰਪੁਰ ਦੇ ਥਾਣਾ ਮੁਖੀ ਬਲੌਰ ਸਿੰਘ ਚਹਿਲ, ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਸਤਵਿੰਦਰ ਸਿੰਘ, ਹੈੱਡ ਕਾਂਸਟੇਬਲ ਹਰਜੀਤ ਖ਼ਾਨ, ਐਸ.ਐਮ.ਸੀ. ਕਮੇਟੀ ਮੈਂਬਰ ਰਾਜਵਿੰਦਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ, ਬੇਅੰਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਸਾਬਕਾ ਕੈਬਿਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ
ਦੀ ਧੀ ਮੈਡਮ ਨਿਸ਼ਾਤ ਅਖ਼ਤਰ ਹਲਕਾ ਇੰਚਾਰਜ ਮਲੇਰਕੋਟਲਾ ਕਾਂਗਰਸ ਪਾਰਟੀ ਨੇ ਮਲੇਰਕੋਟਲਾ ਹਾਊਸ ਵਿਖੇ 77ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਮੈਡਮ ਨਿਸ਼ਾਤ ਅਖ਼ਤਰ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਗਣਤੰਤਰ ਦੀ ਰੱਖਿਆ ਲਈ ਦੇਸ਼ ਦੇ ਅਣਗਿਣਤ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ | ਉਨ੍ਹਾਂ ਸਮੂਹ ਨੌਜਵਾਨ ਵਰਗ ਨੂੰ ਇੱਕਜੁੱਟ ਹੋ ਕੇ ਸਮਾਜਿਕ ਅਲਾਮਤਾਂ ਦੇ ਖ਼ਾਤਮੇ, ਸਮਾਜ ਸੇਵੀ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ | ਮੈਡਮ ਨਿਸ਼ਾਤ ਅਖ਼ਤਰ ਦੀ ਅਗਵਾਈ ਹੇਠ ਆਜ਼ਾਦੀ ਲਈ ਆਪਾ ਵਾਰ ਗਏ ਦੇਸ਼ ਭਗਤ, ਮਹਾਨ ਸ਼ਹੀਦਾਂ ਦੇ ਪਰਿਵਾਰਾਂ, ਹੋਣਹਾਰ ਵਿਦਿਆਰਥੀਆਂ, ਵੱਖ-ਵੱਖ ਸ਼ਖ਼ਸੀਅਤਾਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਮੈਡਮ ਨਿਸ਼ਾਤ ਅਖ਼ਤਰ ਤੋਂ ਇਲਾਵਾ ਅਨਵਾਰ ਮਹਿਬੂਬ, ਕੌਂਸਲਰ ਮਨੋਜ ਉੱਪਲ, ਮਹਿਮੂਦ ਰਾਣਾ, ਮਹਿਬੂਬ ਆਜ਼ਮ, ਅਕਰਮ ਲਿਬੜਾ, ਮਾਸਟਰ ਮੇਲਾ ਸਿੰਘ, ਫ਼ਾਰੂਕ ਅਨਸਾਰੀ, ਸਾਬਕਾ ਕੌਂਸਲਰ ਜਗਦੀਸ਼ ਕੁਮਾਰ ਜੱਗੀ, ਮੁਹੰਮਦ ਸ਼ੱਬੀਰ, ਇਮਤਿਆਜ਼ ਅਲੀ ਖ਼ਾਨ, ਕਾਂਤਾ ਕੁਠਾਲਾ, ਇਮਰਾਨ ਸੋਨੀ, ਮੁਹੰਮਦ ਜ਼ਾਹਿਦ, ਫਕੀਰੀਆ ਆਦਿ ਮੌਜੂਦ ਸਨ |
ਇਸਲਾਮੀਆ ਗਰਲਜ਼ ਕਾਲਜ 'ਚ ਸਮਾਗਮ -ਜ਼ਿਲ੍ਹਾ ਮਲੇਰਕੋਟਲਾ ਵਿਖੇ ਅੱਜ ਜਿੱਥੇ ਵੱਖ-ਵੱਖ ਸਕੂਲਾਂ-ਕਾਲਜਾਂ ਅਤੇ ਮਦਰੱਸਿਆਂ ਵਿਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਹੀ ਇਸਲਾਮੀਆ ਗਰਲਜ਼ ਕਾਲਜ ਮਲੇਰਕੋਟਲਾ ਵਿਖੇ 77ਵਾਂ ਗਣਤੰਤਰਤਾ ਦਿਵਸ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾਕਟਰ ਰਾਹਿਲਾ ਖ਼ਾਨ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਮੂਹ ਸਟਾਫ਼ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਪਿ੍ੰਸੀਪਲ ਡਾਕਟਰ ਰਾਹਿਲਾ ਖ਼ਾਨ ਨੇ ਇਸ ਦਿਨ ਦੀ ਅਹਿਮੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ |
ਆਬਾਨ ਪਬਲਿਕ ਸਕੂਲ ਵਿਚ ਸਮਾਗਮ
ਆਬਾਨ ਪਬਲਿਕ ਸਕੂਲ ਵਿਚ ਵਿਸ਼ੇਸ਼ ਰੰਗਾਂ-ਰੰਗ ਪ੍ਰੋਗਰਾਮ ਕੀਤਾ ਗਿਆ | ਜਿਸ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ | ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ, ਸਕਿੱਟ ਅਤੇ ਦੇਸ਼ ਭਗਤੀ ਦੀ ਮਾਈਮ ਪੇਸ਼ ਕੀਤੀ | ਇਸ ਮੌਕੇ ਸਕੂਲ ਵਿਚ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ ਅਤੇ ਬੱਚਿਆਂ ਦੇ ਪ੍ਰੋਗਰਾਮ ਦਾ ਆਨੰਦ ਮਾਣਿਆਂ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ | ਸਕੂਲ ਦੇ ਡਾਇਰੈਕਟਰ ਮੁਹੰਮਦ ਅਸ਼ਰਫ਼ ਨੇ ਸਕੂਲ ਵਿਚ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਬੱਚਿਆਂ ਨੂੰ 26 ਜਨਵਰੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਮਲੇਰਕੋਟਲਾ ਵਿਖੇ ਪਿ੍ੰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਹੇਠ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਪਿ੍ੰਸੀਪਲ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਗਣਤੰਤਰ ਦਿਵਸ ਤੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਤੇ ਮੁਹੰਮਦ ਬਸ਼ੀਰ ਮਹਿਮਾਨ ਵਜੋਂ ਸ਼ਾਮਿਲ ਹੋਏ |
ਚੀਮਾ ਮੰਡੀ, (ਜਗਰਾਜ ਮਾਨ) - ਨਾਮਵਰ ਸੰਸਥਾ ਐਮ.ਐਲ.ਜੀ. ਕਾਨਵੈਂਟ ਸਕੂਲ (ਸੀ.ਬੀ.ਐਸ.ਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ) ਦੇ ਕੈਂਪਸ ਵਿਚ 77ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰਸੀਪਲ ਡਾ. ਵਿਕਾਸ ਸੂਦ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਦੇ ਬੱਚਿਆ ਵਲੋਂ ਮਾਰਚ ਪਾਸਟ ਕਰਦਿਆਂ ਅਤੇ ਸਕੂਲ ਪਿ੍ੰਸੀਪਲ ਤੇ ਮੈਨੇਜਮੈਂਟ ਮੈਂਬਰਾਂ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ | ਵਿਦਿਆਰਥੀਆਂ ਨੇ 'ਸੁਤੰਤਰਤਾ ਦਾ ਮੰਤਰ - 'ਵੰਦੇ ਮਾਤਰਮ' ਅਤੇ 'ਖ਼ੁਸ਼ਹਾਲੀ ਦਾ ਮੰਤਰ - ਆਤਮ ਨਿਰਭਰ ਭਾਰਤ' ਥੀਮਾਂ ਹੇਠ ਗਣਤੰਤਰ ਦਿਵਸ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ | ਇਸ ਮੌਕੇ ਇਸ ਮੌਕੇ ਮੈਨੇਜਮੈਂਟ ਮੈਂਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਨਵੀਨ ਗੋਇਲ, ਪਿ੍ੰਸੀਪਲ ਡਾ. ਵਿਕਾਸ ਸੂਦ ਨੇ ਵਿਦਿਆਰਥੀਆ ਅਤੇ ਸਮੂਹ ਸਟਾਫ਼ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ |
ਸੁਨਾਮ ਊਧਮ ਸਿੰਘ ਵਾਲਾ, (ਸੱਗੂ, ਭੁੱਲਰ, ਧਾਲੀਵਾਲ) - ਇਲਾਕੇ ਦੀ ਉੱਚ ਵਿੱਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਵਿੱਚ ਗਣਤੰਤਰਤਾ ਦਿਵਸ ਬਹੁਤ ਹੀ ਉਤਸ਼ਾਹ, ਗੌਰਵ ਅਤੇ ਦੇਸ਼-ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਮੈਡਮ ਰਣਜੀਤ ਕੌਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ | ਜਿਸ ਤੋਂ ਬਾਅਦ ਰਾਸ਼ਟਰੀ ਗਾਣ ਗਾਇਆ ਗਿਆ | ਇਹ ਸਮਾਰੋਹ ਸਕੂਲ ਦੇ ਪਿ੍ੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਅਤੇ ਵਾਈਸ ਪਿ੍ੰਸੀਪਲ ਮਿ. ਵਿਕਾਸ ਗਰਗ ਦੀ ਸਹਾਇਤਾ ਨਾਲ ਆਯੋਜਿਤ ਕੀਤਾ ਗਿਆ | ਇਸ ਮੌਕੇ ਤੇ ਚੌਥੀ ਜਮਾਤ ਐੱਸਟਰ ਤੇ ਲਾਇਲੈਕ ਦੇ ਵਿਦਿਆਰਥੀਆਂ ਵਲੋਂ ਗਣਤੰਤਰਤਾ ਦਿਵਸ ਸਬੰਧੀ ਪੇਸ਼ਕਾਰੀ ਕੀਤੀ ਗਈ | ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਨੈਮਿਸ਼ ਅਤੇ ਪਰਮਰਾਜ ਸਿੰਘ ਵਲੋਂ ਕੀਤਾ ਗਿਆ | ਸਭ ਤੋਂ ਪਹਿਲਾਂ ਚੌਥੀ ਐਸਟਰ ਅਤੇ ਲਾਇਲੈਕ ਦੇ ਵਿਦਿਆਰਥੀਆਂ ਵਲੋ ਦੇਸ਼-ਭਗਤੀ ਗੀਤ ਗਾਇਆ ਗਿਆ, ਜਿਸ ਵਿੱਚ ਕੁਦਰਤ, ਹਸਨ, ਅਨਮੋਲ, ਫ਼ਤਹਿ, ਲਕਸ਼ਪ੍ਰਤਾਪ, ਲਕਸ਼ਦੀਪ, ਖਾਮਿਸ਼ ਅਤੇ ਸਾਰੀਕਾ ਨੇ ਭਾਗ ਲਿਆ | ਇਸ ਸਮਾਰੋਹ ਦੌਰਾਨ ਪਿ੍ੰਸੀਪਲ ਮੈਡਮ ਰਣਜੀਤ ਕੌਰ ਵਲੋਂ ਵਿਦਿਆਰਥੀਆਂ ਦੇ ਅਭਿਨੈਅ ਦੀ ਖ਼ੂਬ ਸ਼ਲਾਘਾ ਕੀਤੀ | ਇਸ ਪ੍ਰੋਗਰਾਮ ਵਿੱਚ ਵਾਈਸ ਪਿ੍ੰਸੀਪਲ ਮਿ. ਵਿਕਾਸ ਗਰਗ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦੇ ਉਤਸ਼ਾਹ ਨੂੰ ਵਧਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਦੇਸ਼ ਭਗਤਾਂ ਤੋਂ ਜਾਣੂ ਕਰਵਾਇਆ |
ਗਣਤੰਤਰ ਦਿਵਸ ਮਨਾਇਆ - ਸਥਾਨਕ ਵਾਰਡ ਨੰਬਰ-17 ਨਵੇਂ ਵਾਰਡ ਨੰਬਰ-16 ਵਾਸੀਆਂ ਵਲੋਂ ਦੇਸ ਦਾ 77 ਵਾਂ ਗਣਤੰਤਰ ਦਿਵਸ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ | ਇੰਦਰਜੀਤ ਸਿੰਘ ਕੰਬੋਜ, ਜਗਦੇਵ ਸਿੰਘ ਬਾਹੀਆ, ਅਰਜਨ ਸਿੰਘ, ਰਾਣਾ ਬਾਲਟੀਆਂ ਵਾਲਾ, ਸਤਪਾਲ ਸੱਤੀ, ਹੈਪੀ ਮੌੜ, ਸਤਪਾਲ ਸਿੰਘ ਸਰਾੳ, ਅਜੈਬ ਸਿੰਘ ਸੱਗੂ, ਕੇ.ਕੇ. ਗੋਇਲ ਅਤੇ ਪਰਮਜੀਤ ਸਿੰਘ ਪੰਮਾ ਆਦਿ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਧਾਈ ਦਿੱਤੀ ਅਤੇ ਇਸ ਦੇ ਮਹੱਤਵ ਤੋਂ ਜਾਣੂ ਕਰਵਾਇਆ | ਇਸ ਮੌਕੇ ਇੰਦਰਜੀਤ ਸਿੰਘ ਕੰਬੋਜ, ਜਗਦੇਵ ਸਿੰਘ ਬਾਹੀਆ, ਅਰਜਨ ਸਿੰਘ, ਰਾਣਾ ਬਾਲਟੀਆਂ ਵਾਲਾ, ਸੱਤਪਾਲ ਸੱਤੀ, ਹੈਪੀ ਮੌੜ, ਸੱਤਪਾਲ ਸਿੰਘ ਸਰਾਉ, ਅਜੈਬ ਸਿੰਘ ਸੱਗੂ, ਕੇ.ਕੇ ਗੋਇਲ, ਮਿੰਟਾ ਸੰਧੇ, ਯਸ਼ਪਾਲ ਅਤੇ ਪਰਮਜੀਤ ਸਿੰਘ ਪੰਮਾ ਆਦਿ ਮੌਜੂਦ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਝੰਡੇ ਦੀ ਰਸਮ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਮੈਨੇਜਰ ਰਵਿੰਦਰ ਸਿੰਘ ਰੋਮੀ ਨਾਲ ਸੈਕਟਰੀ ਗੁਰਮੀਤ ਸਿੰਘ ਛਪਾਰ, ਪਿ੍ੰਸੀਪਲ ਪ੍ਰਦੀਪ ਕੌਰ, ਪਿੰ੍ਰਸੀਪਲ ਹਰਸਿਮਰਨ ਕੌਰ ਵਲੋ ਬੱਚਿਆਂ ਨੂੰ ਗਣਤੰਤਰ ਦਿਵਸ ਬਾਰੇ ਦੱਸਿਆ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ | ਬੱਚਿਆ ਵਲੋਂ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਤੇ ਮੈਨੇਜਰ ਰਵਿੰਦਰ ਸਿੰਘ ਰੋਮੀ, ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਸੈਕਟਰੀ ਗੁਰਮੀਤ ਸਿੰਘ ਛਪਾਰ, ਡਾ. ਚਰਨਜੀਤ ਸਿੰਘ ਪੰਧੇਰ, ਸਰਪੰਚ ਹਰਦੀਪ ਸਿੰਘ ਬੋੜਹਾਈ, ਬਾਰ ਐਸੋਸੀਏਸ਼ਨ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਜਗਜੀਤ ਸਿੰਘ ਸਹਾਰਨਮਾਜਰਾ, ਕੁਲਵੰਤ ਸਿੰਘ ਛਪਾਰ, ਪਰਮਿੰਦਰ ਸਿੰਘ, ਜਗਦੇਵ ਸਿੰਘ, ਐਰਿਕ ਬੋਪਾਰਾਏ, ਪਿ੍ੰਸੀਪਲ ਪ੍ਰਦੀਪ ਕੌਰ, ਪਿੰ੍ਰਸੀਪਲ ਹਰਸਿਮਰਨ ਕੌਰ, ਰੁਪਿੰਦਰ ਕੌਰ ਅਤੇ ਸਕੂਲ ਸਟਾਫ਼ ਮੌਜੂਦ ਸੀ |
ਮੂਨਕ, (ਪ੍ਰਵੀਨ ਮਦਾਨ, ਕੇਵਲ ਸਿੰਗਲਾ) - ਲਾਰਡ ਮਹਾਵੀਰ ਕਾਲਜ ਆਫ਼ ਐਜੂਕੇਸ਼ਨ ਹਮੀਰਗੜ੍ਹ ਵਿਚ 77ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ | ਜਸ਼ਨ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ | ਪਿ੍ੰਸੀਪਲ ਡਾ. ਪਰਮਜੀਤ ਕੌਰ ਮਾਂਗਟ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿੱਤੀ ਲਈ ਕੇਂਦਰ ਜਿੰਮੇਵਾਰ - ਸੰਧਵਾਂ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕੱਢੇ ਟਰੈਕਟਰ ਮਾਰਚ ਨੂੰ ਸੰਗਰੂਰ 'ਚ ਮਿਲਿਆ ਭਰਵਾਂ ਹੰੁਗਾਰਾ <br/>
Ad Position 24