29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜਰਨਲਿਜ਼ਮ ਐਸੋਸੀਏਸ਼ਨ ਧੂਰੀ ਨੇ ਜਸਵਿੰਦਰ ਸਿੰਘ ਰਿਖੀ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਕੀਤਾ ਸਮਰਥਨ

Ad Position 21
No active advertisement
ਅਜੀਤ ਡੈਸਕ 29-01-2026
ਧੂਰੀ, 28 ਜਨਵਰੀ (ਪ. ਪ.) - ਭਾਜਪਾ ਆਗੂ ਜਸਵਿੰਦਰ ਸਿੰਘ ਰਿਖੀ ਵੱਲੋਂ 25 ਜਨਵਰੀ ਤੋਂ ਧੂਰੀ ਓਵਰਬਿ੍ਜ ਨੂੰ ਲੈਕੇ ਕੀਤੀ ਜਾ ਰਹੀ ਭੁੱਖ ਹੜਤਾਲ ਨੂੰ ਪੰਜਾਬ ਜਰਨਲਿਜ਼ਮ ਐਸੋਸੀਏਸ਼ਨ ਵੱਲੋਂ ਪ੍ਰਧਾਨ ਲਖਵੀਰ ਸਿੰਘ ਧਾਂਦਰਾ ਦੀ ਅਗਵਾਈ ਵਿੱਚ ਸਮਰਥਨ ਦਿੱਤਾ ਗਿਆ | ਇਸ ਮੋਕੇ ਐਸੋਸੀਏਸ਼ਨ ਦੇ ਪ੍ਰਧਾਨ ਧਾਂਦਰਾ ਨੇ ਕਿਹਾ ਕਿ ਧੂਰੀ ਸ਼ਹਿਰ ਦੀ ਵੱਡੀ ਸਮੱਸਿਆ ਧੂਰੀ ਦੇ ਫਾਟਕ ਜਿਸ ਨਾਲ ਸ਼ਹਿਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ ਤੇ ਮੌਜੂਦਾ ਸਰਕਾਰ ਵਲੋਂ ਪਾਸ ਕੀਤਾ ਓਵਰਬਿ੍ਜ ਰਾਜਨੀਤੀ ਦੀ ਭੇਟ ਚੜਿ੍ਹਆ ਹੋਇਆ ਮਹਿਸੂਸ ਹੋ ਰਿਹਾ ਹੈ | ਭਾਜਪਾ ਆਗੂ ਜਸਵਿੰਦਰ ਸਿੰਘ ਰਿਖੀ ਨੇ ਪਾਰਟੀਬਾਜੀ ਤਾੋ ਉਪਰ ਉਠ ਕੇ ਸ਼ਹਿਰ ਦੀ ਮੰਗ ਨੂੰ ਚੁਕਦੇ ਹੋਏ ਭੁੱਖ ਹੜਤਾਲ ਦਾ ਐਲਾਨ ਕੀਤਾ ਸੀ, ਨੇ ਕਿਹਾ ਕਿ ਸਰਕਾਰਾਂ ਦੀ ਆਪਸੀ ਤਕਰਾਰ ਨਾਲ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ | ਇਸ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਓਵਰਬਿ੍ਜ ਦੀ ਐਨ ਓ ਸੀ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਸ਼ਹਿਰ ਦੀ ਸੱਭ ਤੋ ਵੱਡੀ ਸਮੱਸਿਆ ਦਾ ਹੱਲ ਹੋ ਸਕੇ | ਇਸ ਮੌਕੇ ਪੱਤਰਕਾਰ ਅਸਵਨੀ ਸਿੰਗਲਾ , ਮਲਕੀਤ ਸਿੰਘ ਚਾਂਗਲੀ, ਸੁਖਵਿੰਦਰ ਸਿੰਘ ਪਲਾਹਾ, ਮਹੇਸ਼ ਜਿੰਦਲ, ਸਰਬਜੀਤ ਸਿੰਘ ਨਹਿਲ , ਵਾਸੂ ਗਰਗ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਅੱਤਰੀ, ਹਰਨੇਕ ਸਿੰਘ ਪੇਧਨੀ, ਵਰਿੰਦਰ ਕੁਮਾਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਪੀਰ ਮੁਹੱਲੇ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅਗਲੀ ਖ਼ਬਰ ਪੰਚਾਇਤ ਵਲੋਂ ਪਿੰਡ ਵਿਚ ਪਤੰਗਬਾਜ਼ੀ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ <br/>
Ad Position 24