29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਿਧਾਇਕ ਗੋਲਡੀ ਕੰਬੋਜ ਦੇ ਯਤਨਾਂ ਸਦਕਾ ਸ਼ਹੀਦ ਊਧਮ ਸਿੰਘ ਪਾਰਕ ਦੀ ਬਦਲੀ ਨੁਹਾਰ

Ad Position 21
No active advertisement
ਅਜੀਤ ਡੈਸਕ 29-01-2026
ਜਲਾਲਾਬਾਦ, 28 ਜਨਵਰੀ (ਜਤਿੰਦਰ ਪਾਲ ਸਿੰਘ)- ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਨਗਰ ਕੌਂਸਲ ਜਲਾਲਾਬਾਦ ਵਲ਼ੋਂ ਸ਼ਹੀਦ ਊਧਮ ਸਿੰਘ ਪਾਰਕ ਲਈ ਨਵਾਂ ਸਾਜੋ ਸਾਮਾਨ ਦਾ ਵਿਸ਼ੇਸ਼ ਪ੍ਰਬੰਧ ਕਰਕੇ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਨ ਲਈ ਮੁਢਲਾ ਯੋਗਦਾਨ ਦਿੱਤਾ ਹੈ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਹੀਦ ਊਧਮ ਸਿੰਘ ਪਾਰਕ ਦੇ ਪ੍ਰਧਾਨ ਕੇਵਲ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੀ ਸ਼ਹਿਰ ਦੀ ਨਾਮਵਰ ਪਾਰਕ ਸ਼ਹੀਦ ਊਧਮ ਸਿੰਘ ਪਾਰਕ 'ਚ ਸਾਰੇ ਪ੍ਰਬੰਧ ਮੁਕੰਮਲ ਕਰਨ ਦੀ ਮੰਗ ਪਾਰਕ ਕਮੇਟੀ ਵਲ਼ੋਂ ਕੀਤੀ ਜਾ ਰਹੀ ਸੀ¢ ਸ਼ਹੀਦ ਊਧਮ ਸਿੰਘ ਪਾਰਕ ਦੇ ਵਿਕਾਸ ਕਾਰਜ ਕਰਵਾਉਣ ਦੇ ਲਈ ਕਈ ਵਾਰ ਪ੍ਰਧਾਨ ਨਗਰ ਕੌਂਸਲ ਜਲਾਲਾਬਾਦ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਮੰਗ ਪੱਤਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ ਸੀ ¢ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਸਮਾਜ ਸੇਵੀ ਹਰੀਸ਼ ਸੇਤੀਆ ਦੇ ਵਲ਼ੋਂ ਔਰਤਾਂ ਲਈ ਵੱਖਰੀ ਜਿੰਮ , 40 ਫੁੱਟ ਪਲੇਟਫ਼ਾਰਮ ਬੱਚਿਆਂ ਲਈ ਸਾਰੇ ਨਵੇਂ ਝੂਲੇ ਅਤਿ ਆਧੁਨਿਕ ਝੂਲੇ ਲਗਾਏ ਹਨ ਅਤੇ ਇਸ ਤੋਂ ਇਲਾਵਾ ਪਲੇਟਫ਼ਾਰਮ ਬਹੁਤ ਨੀਵੀਂ ਹੋਣ ਕਰਕੇ ਪਾਣੀ ਖੜਦਾ ਸੀ ਉਹ ਵੀ ਪਲੇਟਫ਼ਾਰਮ ਨੂੰ ਉੱਚਾ ਕਰਵਾ ਕੇ ਬਹੁਤ ਵਧੀਆ ਢੰਗ ਨਾਲ ਵਿਕਾਸ ਕਾਰਜ ਕੀਤੇ ਗਏ ਹਨ¢ ਇਸ ਮੌਕੇ ਪ੍ਰਧਾਨ ਕੇਵਲ ਸੁਖੀਜਾ ਨੇ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਾਲਾਬਾਦ ਦੇ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਆਪਣਾ ਵੀ ਫ਼ਰਜ਼ ਬਣਦਾ ਹੈ ਕਿ ਕੂੜਾ ਕਰਕਟ ਕੂੜੇਦਾਨ ਦੇ ਵਿਚ ਪਾਈਏ ਅਤੇ ਪਾਰਕ ਸਾਫ਼ ਸੁਥਰਾ ਰੱਖਣ ਲਈ ਪਹਿਲ ਕਦਮੀ ਕੀਤੀ ਜਾਵੇ¢ ਪ੍ਰਧਾਨ ਕੇਵਲ ਸੁਖੀਜਾ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਸਣੇ ਨਗਰ ਕੌਂਸਲ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਰਹਿੰਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਜਿਵੇਂ ਕਿ ਸੀ.ਸੀ ਟੀਵੀ ਕੈਮਰੇ , ਸਟਰੀਟ ਲਾਈਟਾਂ, ਮਰਦਾਂ ਤੇ ਔਰਤਾਂ ਲਈ ਨਵੇਂ ਪਾਖਾਨੇ ਬਾਥਰੂਮ ਤਿਆਰ ਕਰਵਾਇਆ ਜਾਵੇ ਅਤੇ ਰਹਿੰਦੇ ਕੰਮ ਸਮਾਂ ਰਹਿੰਦੇ ਕਰਵਾਏ ਜਾਣ ¢ ਪ੍ਰਧਾਨ ਕੇਵਲ ਸੁਖੀਜਾ ਤੇ ਸ਼ਹੀਦ ਊਧਮ ਸਿੰਘ ਪਾਰਕ ਵੈੱਲਫੇਅਰ ਸੋਸਾਇਟੀ ਵਲ਼ੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਨਗਰ ਕੌਂਸਲ ਜਲਾਲਾਬਾਦ, ਸਮਾਜ ਸੇਵੀ ਹਰੀਸ਼ ਸੇਤੀਆ ਤੇ ਨਗਰ ਕੌਂਸਲ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਸਾਵਧਾਨ! ਸਾਈਬਰ ਅਪਰਾਧੀਆਂ ਨੇ ਹੁਣ ਆਪਣੀਆਂ ਚਾਲਾਂ ਬਦਲੀਆਂ <br/> ਅਗਲੀ ਖ਼ਬਰ ਪੰਜਪੀਰ ਮੁਹੱਲੇ ਨਾਲ ਜੋੜਨ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ
Ad Position 24