29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਬੀ.ਕੇ.ਯੂ. ਏਕਤਾ ਆਜ਼ਾਦ ਵਲੋਂ ਲਾਹੇ ਚਿੱਪ ਵਾਲੇ ਮੀਟਰ ਬਿਜਲੀ ਗਰਿਡ ਅਹਿਮਦਗੜ੍ਹ ਵਿਖੇ ਜਮ੍ਹਾਂ ਕਰਵਾਏ

Ad Position 21
No active advertisement
ਬਲਾਕ ਪ੍ਰਧਾਨ ਜਗਦੀਸ਼ ਸਿੰਘ ਅਕਬਰਪੁਰ ਛੰਨਾਂ ਤੇ ਅਮਰਜੀਤ ਸਿੰਘ ਮਹੇਰਨਾਂ ਕਲਾਂ ਦੀ ਅਗਵਾਈ ਵਿਚ ਲਾਹੇ ਗਏ ਚਿੱਪ ਵਾਲੇ ਮੀਟਰ ਅਹਿਮਦਗੜ੍ਹ ਬਿਜਲੀ ਗਿਡ ਵਿਖੇ ਜਮਾਂ ਕਰਵਾਉਂਦੇ ਹੋਏ ਕਿਸਾਨ ਆਗੂ | ਤਸਵੀਰ: ਸੁਖਜੀਤ ਸਿੰਘ ਖੇੜਾ <br/> 29-01-2026
ਅਹਿਮਦਗੜ੍ਹ, 28 ਜਨਵਰੀ (ਸੁਖਜੀਤ ਸਿੰਘ ਖੇੜਾ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਕਾਰਪੋਰੇਟ ਘਰਾਣੇ ਨੂੰ ਚੁਨੌਤੀ ਦਿੰਦਿਆਂ ਕਿਸਾਨ ਮਜ਼ਦੂਰ ਮੋਰਚੇ ਦੇ ਆਦੇਸ਼ਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਜ਼ਿਲ੍ਹਾ ਮਾਲੇਰਕੋਟਲਾ ਦੇ ਬਲਾਕ ਅਹਿਮਦਗੜ੍ਹ ਦੀ ਜੱਥੇਬੰਦੀ ਵਲੋਂ, ਅਹਿਮਦਗੜ੍ਹ ਦੇ ਨੇੜਲੇ ਪਿੰਡਾਂ ਵਿਚੋਂ ਚਿੱਪ ਵਾਲੇ ਬਿਜਲੀ ਮੀਟਰ ਦੇ ਲਾਹੇ ਗਏ | ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਕਾਰਜਕਾਰੀ ਸੂਬਾਈ ਆਗੂ ਗੁਰਮੇਲ ਸਿੰਘ ਮਹੋਲੀ ਖ਼ੁਰਦ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮਹੋਲੀ ਅਤੇ ਬਲਾਕ ਪ੍ਰਧਾਨ ਜਗਦੀਸ਼ ਸਿੰਘ ਛੰਨਾ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਪਿੰਡ ਅੱਕਬਰਪੁਰ ਛੰਨਾ, ਪਿੰਡ ਮਹੇਰਨਾ ਕਲਾਂ, ਪਿੰਡ ਮਹੇਰਨਾ ਖ਼ੁਰਦ ਦੇ ਲੋਕਾਂ ਵਲੋਂ ਮੀਟਰ ਲਹਾਏ ਗਏ ਹਨ | ਉਪਰੋਕਤ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਅਹਿਮਦਗੜ੍ਹ ਦੇ ਪਿੰਡ ਅਕਬਰਪੁਰ ਛੰਨਾਂ, ਮਹੇਰਨਾਂ ਕਲਾਂ, ਮਹੇਰਨਾਂ ਖ਼ੁਰਦ ਦੇ ਲਾਹੇ ਗਏ ਮੀਟਰ ਯੂਨੀਅਨ ਦੇ ਸੂਬਾ ਆਗੂ ਗੁਰਮੇਲ ਸਿੰਘ ਮਹੋਲੀ ਖ਼ੁਰਦ, ਜ਼ਿਲ੍ਹਾ ਪ੍ਰਧਾਨ ਤਪਿਦੰਰ ਸਿੰਘ ਲੋਹਟਬੱਦੀ, ਬਲਾਕ ਪ੍ਰਧਾਨ ਜਗਦੀਸ਼ ਸਿੰਘ ਛੰਨਾ ਦੀ ਅਗਵਾਈ ਵਿਚ ਬਿਜਲੀ ਬੋਰਡ ਸਬ ਡਵੀਜ਼ਨ ਅਹਿਮਦਗੜ੍ਹ ਵਿਖੇ ਜਮਾਂ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਨੂੰ ਕਿਸੇ ਵੀ ਹਾਲਤ ਵਿਚ ਪ੍ਰਾਈਵੇਟ ਨਹੀਂ ਹੋਣ ਦਿੱਤਾ ਜਾਵੇਗਾ, ਜਿਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਡਟਵਾਂ ਵਿਰੋਧ ਕਰਦੀ ਹੈ | ਇਸ ਮੌਕੇ ਮਨਜੀਤ ਸਿੰਘ ਧਾਲੀਵਾਲ ਫਰਵਾਲੀ, ਟਹਿਲ ਸਿੰਘ ਫਰਵਾਲੀ, ਤਪਿੰਦਰ ਸਿੰਘ ਲੋਹਟਬੱਦੀ, ਸ਼ਿੰਗਾਰਾ ਸਿੰਘ ਮਹੋਲੀ, ਸੰਦੀਪ ਸਿੰਘ ਦਹਿਲੀਜ਼, ਨਿਰਮਲ ਸਿੰਘ ਰਛੀਨ, ਹਰਕੇਸ਼ ਸਿੰਘ ਸੰਦੌੜ, ਦਰਸ਼ਨ ਸਿੰਘ ਦੁਲਮਾਂ, ਹਰਕੇਸ਼ ਸਿੰਘ ਸੰਦੌੜ, ਅਮਰਜੀਤ ਸਿੰਘ ਮਹੇਰਨਾਂ, ਜਗਤਾਰ ਸਿੰਘ, ਮਹੇਰਨਾਂ ਸਿਗਾਰਾ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ, ਜਗਰਾਜ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਮੀਤ ਸਿੰਘ ਮੁੜ ਬਣੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ <br/> ਅਗਲੀ ਖ਼ਬਰ ਮੇਜਰ ਆਰ. ਐੱਸ. ਵਿਰਕ ਨੇ ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ
Ad Position 24