ਸ਼ੇਰਪੁਰ, 28 ਜਨਵਰੀ (ਦਰਸ਼ਨ ਸਿੰਘ ਖੇੜੀ) - ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਅਕਾਲੀ ਆਗੂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੌਬੀ ਰੂੜਗੜ੍ਹ ਦੇ ਘਰ ਪੁੱਜੇ | ਉਨ੍ਹਾਂ ਵਿਆਹੁਤਾ ਜੋੜੀ ਜਸ਼ਨਦੀਪ ਸਿੰਘ ਤੇ ਮਨਜੋਤ ਕੌਰ ਨੂੰ ਅਸ਼ੀਰਵਾਦ ਦਿੰਦਿਆਂ ਗ੍ਰਹਿਸਥੀ ਜੀਵਨ ਨੂੰ ਬਿਹਤਰ ਬਣਾਉਣ ਲਈ ਕਾਮਨਾ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਨੀਤੀ ਅਸਲ ਮਾਅਨਿਆਂ ਵਿਚ ਨਿਰਸੁਆਰਥ ਸੇਵਾ ਕਰਨ ਦਾ ਨਾਂ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਰਾਜਨੀਤੀ ਵਿਚ ਭਰਾਤਰੀ ਭਾਵ ਘਟਦਾ ਜਾ ਰਿਹਾ ਹੈ | ਪਰੰਤੂ ਇਸ ਸਮੇਂ ਤੋਂ ਪਹਿਲਾਂ ਰਾਜਨੀਤੀ ਵਿਚ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ ਸੀ ਸਗੋਂ ਸਾਰੇ ਰਾਜਨੀਤਿਕ ਪਾਰਟੀਆਂ ਦੇ ਆਗੂ ਇਕ ਦੂਸਰੇ ਨਾਲ ਭਾਈਚਾਰਕ ਸਾਂਝ ਨੂੰ ਤਰਜੀਹ ਦਿੰਦੇ ਸਨ | ਇਸ ਸਮੇਂ ਸ੍ਰੀ ਅਰਵਿੰਦ ਖੰਨਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਬੌਬੀ, ਸੁਖਦੀਪ ਸ਼ਰਮਾ ਆਦਿ ਆਗੂ ਮੌਜੂਦ ਸਨ |