30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜ਼ਿਲ੍ਹਾ ਸੰਗਰੂਰ ਵਿਚ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਲੌਂਗੋਵਾਲ, 28 ਜਨਵਰੀ (ਸ.ਸ.ਖੰਨਾ, ਵਿਨੋਦ) - ਦੇਸ਼ ਦੇ 77ਵੇਂ ਗਣਤੰਤਰਤਾ ਦਿਵਸ ਮੌਕੇ ਨਗਰ ਕੌਂਸਲ ਲੌਂਗੋਵਾਲ ਵਿਖੇ ਝੰਡਾ ਲਹਿਰਾਇਆ ਗਿਆ ਉਪਰੰਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਦੇਸ਼ ਦੀਆਂ ਪ੍ਰਾਪਤੀਆਂ ਉੱਤੇ ਚਾਨਣਾ ਪਾਇਆ ਇਸ ਪ੍ਰੋਗਰਾਮ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਪੱਤੀ ਜੈਦ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ, ਦੇਸ਼ ਭਗਤੀ ਦੇ ਗੀਤ, ਸੁੰਦਰ ਲਿਖਾਈ ਕੋਰੀਓਗ੍ਰਾਫੀ, ਭਾਸ਼ਣ ਮੁਕਾਬਲੇ ਆਦਿ ਵਿਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਪਰਮਿੰਦਰ ਕੌਰ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ, ਮੀਤ ਪ੍ਰਧਾਨ ਨਸੀਬ ਕੌਰ ਚੋਟੀਆਂ, ਵਿਜੇ ਕੁਮਾਰ ਗੋਇਲ ਭਾਜਪਾ ਆਗੂ, ਮਾਸਟਰ ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਚੋਟੀਆਂ, ਰਣਜੀਤ ਸਿੰਘ ਕੂਕਾ, ਗੁਰਮੀਤ ਸਿੰਘ ਲੱਲੀ, ਦੀਪੂ ਖ਼ਾਨ ਸੋਨੂ, ਮੋਨੂ, ਅਵਤਾਰ ਸਿੰਘ ਦੁਲਟ, ਸੁਖਵਿੰਦਰ ਸਿੰਘ ਚਹਿਲ, ਬਲੀ ਰੰਧਾਵਾ, ਬਿੰਦਰ ਬਿੰਦੀ, ਅੰਮਿ੍ਤ ਲਾਲ ਸਿੰਗਲਾ, ਯਸ਼ਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ |
ਮਲੇਰਕੋਟਲਾ, (ਜੈਨ, ਸਰੋਦ) - ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਬੰਧਾਂ ਹੇਠ ਚੱਲ ਰਹੇ ਸਕੂਲ ਫ਼ਾਰ ਬਲਾਇੰਡ ਐਂਡ ਡਿਸਏਬਲਡ ਵਿਚ ਰੋਟਰੀ ਕਲੱਬ ਵਲੋਂ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੌਰਾਨ ਉਨ੍ਹਾਂ ਵਲੋਂ ਕੌਮੀ ਝੰਡਾ ਲਹਿਰਾਇਆ ਗਿਆ | ਡਾਕਟਰ ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਸਾਨੂੰ ਰਲ ਮਿਲ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਦੀ ਲੋੜ ਹੈ | ਸਕੂਲ ਫ਼ਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਉਸਮਾਨ ਸਿਦੀਕੀ ਨੇ ਕਿਹਾ ਕਿ ਸਕੂਲ ਫ਼ਾਰ ਬਲਾਇੰਡ ਦਾ ਉਦੇਸ਼ ਨੇਤਰਹੀਣਾਂ ਨੂੰ ਪੜ੍ਹਾ ਲਿਖਾ ਕੇ ਆਤਮ ਨਿਰਭਰ ਬਣਾਉਣਾ ਹੈ ਤਾਂ ਕਿ ਉਨ੍ਹਾਂ ਦਾ ਜੀਵਨ ਸੁਖਾਲਾ ਹੋ ਸਕੇ | ਪੀ.ਡੀ.ਜੀ. ਸ੍ਰੀ ਅਮਜਦ ਅਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਫ਼ਾਰ ਬਲਾਇੰਡ ਐਂਡ ਡਿਸਏਬਲਡ, ਮਲੇਰਕੋਟਲਾ ਇੱਕ ਮਿਸਾਲੀ ਸਕੂਲ ਹੈ, ਇਸ ਸਮਾਗਮ ਵਿਚ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਗਤ ਸਿੰਘ ਠਾਕੁਰ, ਰਾਮਵੀਰ ਸਿੰਘ ਜੁਆਇੰਟ ਸਕੱਤਰ ਅਤੇ ਰਣਜੀਤ ਸਿੰਘ ਨੂੰ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਲਈ ਸਨਮਾਨਿਤ ਵੀ ਕੀਤਾ ਗਿਆ | ਮੰਚ ਦਾ ਸੰਚਾਲਨ ਰੋਟਰੀ ਕਲੱਬ ਦੇ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਤੇ ਕੈਸ਼ੀਅਰ ਮੁਹੰਮਦ ਜਮੀਲ, ਸ਼੍ਰੀ ਮੁਹੰਮਦ ਰਫੀਕ ਪੀ ਡੀ ਐਸ, ਬਲਵਿੰਦਰ ਸਿੰਘ ਭਾਟੀਆ, ਹਾਕਮ ਸਿੰਘ ਰਾਣੂ ਪੀ ਏ ਜੀ, ਡਾਕਟਰ ਮੁਹੰਮਦ ਸ਼ਬੀਰ, ਹਰੀਸ਼ ਪਾਸੀ, ਏ ਜੀ ਐਨ ਰਾਸ਼ਿਦ ਸ਼ੇਖ, ਇਰਸ਼ਾਦ ਅਹਿਮਦ, ਵਾਈਸ ਚੇਅਰਮੈਨ ਨਿਸਾਰ ਅਹਿਮਦ ਥਿੰਦ, ਪਿ੍ੰਸੀਪਲ ਅਸਰਾਰ ਨਿਜਾਮੀ, ਤਨਵੀਰ ਫਾਰੂਕੀ, ਅਬਦੁਲ ਗਫਾਰ, ਫਿਰਦੋਸ ਅਮਜਦ, ਡਾਕਟਰ ਸਨਾ ਤਨਵੀਰ, ਨਦੀਮ ਅਸ਼ਰਫ, ਮੁਹੰਮਦ ਯਾਸੀਨ, ਤਾਹਿਰ ਰਾਣਾ, ਮੁਹੰਮਦ ਨਸੀਮ ਐਮ ਸੀ, ਮੁਹੰਮਦ ਬਸ਼ੀਰ, ਮੁਹੰਮਦ ਅਖਲਾਕ ਰਮਜਾਨ, ਮੁਹੰਮਦ ਜਾਵੇਦ (ਸਾਰੇ ਰੋਟੇਰੀਅਨ) , ਪਿ੍ੰਸੀਪਲ ਸੰਤ ਕੁਮਾਰ, ਹੈੱਡ ਮਾਸਟਰ ਮੁਹੰਮਦ ਬਸ਼ੀਰ ਅਤੇ ਮੁਹੰਮਦ ਅਸ਼ਰਫ ਵੀ ਹਾਜ਼ਰ ਸਨ |
ਸ਼ੇਰਪੁਰ, (ਮੇਘ ਰਾਜ ਜੋਸ਼ੀ) - ਭਾਰਤੀਆ ਸਾਬਕਾ ਸੈਨਿਕ ਲੀਗ ਬਲਾਕ ਸ਼ੇਰਪੁਰ ਵਲੋਂ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਲੀਗ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ (ਸੇਵਾ ਮੁਕਤ) ਦੀ ਅਗਵਾਈ ਹੇਠ ਸਾਬਕਾ ਸੈਨਿਕ ਦਫ਼ਤਰ ਪੁਰਾਣੀ ਤਹਿਸੀਲ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਸਮਾਗਮ ਦੌਰਾਨ ਪਹਿਲਾਂ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਵਿਚ ਐਕਸ ਆਰਮੀ ਵੈਲਫੇਅਰ ਕਮੇਟੀ ਧੂਰੀ ਦੇ ਆਗੂਆਂ ਪ੍ਰਧਾਨ ਹੌਲਦਾਰ ਗੁਰਮੇਲ ਸਿੰਘ, ਵਾਈਸ ਪ੍ਰਧਾਨ ਕੈਪਟਨ ਹਰੀ ਸਿੰਘ, ਕੈਪਟਨ ਭਰਪੂਰ ਸਿੰਘ, ਹੌਲਦਾਰ ਅਜਮੇਰ ਸਿੰਘ, ਸੂਬੇਦਾਰ ਜਸਬੀਰ ਸਿੰਘ ਫਰਵਾਹੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਸਾਂਝੇ ਸਮਾਗਮਾਂ ਵਿਚ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਅਤੇ ਲੋਕਲ ਜਥੇਬੰਦੀਆਂ ਦੇ ਆਗੂਆਂ ਨੂੰ ਸੱਦਾ ਪੱਤਰ ਨਾ ਭੇਜਣਾ ਬੇਹੱਦ ਨਿੰਦਣ ਯੋਗ ਹੈ | ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ ਨੇ ਕਿਹਾ ਕਿ ਸ਼ੇਰਪੁਰ - ਰਾਮਨਗਰ ਛੰਨਾਂ ਰੋਡ ਉੱਤੇ ਬਣ ਰਹੇ ਦੋ ਸੈਨਿਕ ਸ਼ਹੀਦਾਂ ਦੀ ਯਾਦ ਵਿਚ ਅਧੂਰੇ ਪਏ ਗੇਟ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਅਤੇ ਉਸ ਇਲਾਕੇ ਦੀ ਪੂਰੀ ਤਰਹਾਂ ਸਫ਼ਾਈ ਕਰਵਾਈ ਜਾਵੇ | ਇਸ ਪ੍ਰੋਗਰਾਮ ਵਿਚ ਕੈਪਟਨ ਅਵਤਾਰ ਸਿੰਘ ਟਿੱਬਾ, ਸੂਬੇਦਾਰ ਬਲਵੰਤ ਸਿੰਘ ਬਧੇਸ਼ਾ, ਸੂਬੇਦਾਰ ਸਿਕੰਦਰ ਸਿੰਘ, ਸੂਬੇਦਾਰ ਕਰਮ ਸਿੰਘ ਬਦੇਸ਼ਾ, ਹੌਲਦਾਰ ਮਨਜੀਤ ਸਿੰਘ ਘਨੌਰੀ, ਹੌਲਦਾਰ ਅਮਰਜੀਤ ਸਿੰਘ ਖਹਿਰਾ ਗੁਰਬਖਸ਼ਪੁਰਾ, ਨਾਇਬ ਸੂਬੇਦਾਰ ਵਿਸ਼ਨੂੰ ਭਗਵਾਨ, ਹੌਲਦਾਰ ਪ੍ਰੀਤਮ ਸਿੰਘ ਗਰੇਵਾਲ, ਹੌਲਦਾਰ ਰਾਮ ਸਿੰਘ ਕਾਲਾਬੂਲਾ, ਸੁਰਜੀਤ ਸਿੰਘ ਕਾਲਾਬੂਲਾ, ਗੁਰਜੰਟ ਸਿੰਘ, ਗੁਰਬਚਨ ਸਿੰਘ ਕਾਤਰੋਂ, ਬਲਜੀਤ ਸਿੰਘ ਗੰਡੇਵਾਲ, ਬਹਾਦਰ ਸਿੰਘ ਚੌਧਰੀ, ਕਰਮਜੀਤ ਸਿੰਘ, ਕਰਨੈਲ ਸਿੰਘ ਖੇੜੀ ਕਲਾਂ, ਬਲਦੇਵ ਸਿੰਘ ਘਨੌਰੀ ਤੋਂ ਇਲਾਵਾ ਹੋਰ ਵੀ ਸਾਬਕਾ ਸੈਨਿਕ ਹਾਜ਼ਰ ਸਨ |
ਧਰਮਗੜ੍ਹ, (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਅਕੈਡਮੀ ਵਿਦਿਆਰਥੀਆਂ ਵਲੋਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ, ਭੰਗੜਾ, ਗਿੱਧਾ ਅਤੇ ਦੇਸ ਭਗਤੀ ਦੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਨੂੰ ਸੰਵਿਧਾਨ ਦੀ ਮਹਾਨਤਾ ਸੰਬੰਧੀ ਦੱਸਦਿਆਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸਟ, ਉਪ ਪਿ੍ੰਸੀਪਲ ਕੁਲਦੀਪ ਸਿੰਘ ਲਿੱਟ, ਅਕੈਡਮੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ ਅਗਲੀ ਖ਼ਬਰ ਪਿ੍ੰ: ਗੁਰਪ੍ਰੀਤ ਸਿੰਘ ਜਵੰਦਾ ਸਨਮਾਨਿਤ <br/>
Ad Position 24