ਸੰਗਰੂਰ, 28 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਅਗਰਵਾਲ ਸਭਾ ਸੰਗਰੂਰ, ਅਗਰਵਾਲ ਵੁਮੈਨ ਆਰਗਨਾਈਜ਼ੇਸ਼ਨ ਸੰਗਰੂਰ ਵਲੋਂ ਸ੍ਰੀ ਸੁੰਦਰ ਕਾਂਡ ਦਾ ਪਾਠ ਅਤੇ ਸਨਮਾਨ ਸਮਾਰੋਹ ਸੰਗਰੂਰ ਵਿਖੇ ਪਟਿਆਲਾ ਰੋਡ ਉੱਤੇ ਸਥਿਤ ਅਗਰਵਾਲ ਕਮਿਊਨਿਟੀ ਭਵਨ ਵਿਖੇ ਕਰਵਾਇਆ ਗਿਆ | ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ ਦੀ ਦੇਖ ਰੇਖ ਹੇਠ ਇਲਾਕੇ ਦੀ ਸੁੱਖ ਸ਼ਾਂਤੀ ਲਈ ਕਰਵਾਏ ਸ੍ਰੀ ਸੁੰਦਰ ਕਾਂਡ ਦੇ ਪਾਠ ਦੌਰਾਨ ਡਾ. ਪੰਕਜ ਗੁਪਤਾ ਅਤੇ ਸ਼੍ਰੀਮਤੀ ਸੋਨੀਆ ਗੁਪਤਾ ਵਲੋਂ ਪੂਜਾ ਕਰਵਾਈ ਗਈ | ਇਸ ਸਮਾਗਮ 'ਚ ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਇੰਚਾਰਜ ਕਰਮ ਲਹਿਲ, ਸਾਬਕਾ ਵਿਧਾਇਕ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸੁਰਿੰਦਰ ਪਾਲ ਸਿਬੀਆ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਰੂਰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਇਲਾਕੇ ਦੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਅਗਰਵਾਲ ਭਾਈਚਾਰੇ ਨਾਲ ਸੰਬੰਧਿਤ ਵਿੱਦਿਅਕ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਦਰਜਨ ਤੋਂ ਵੱਧ ਬੱਚਿਆਂ ਨੂੰ ਚਾਂਦੀ ਦੇ ਮੈਡਲ, ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਪ੍ਰਸਿੱਧ ਲੇਖਕਾ ਨਿਧੀ ਗਰਗ ਦੀ ਕਿਤਾਬ ਦੀ ਘੁੰਡ ਚੁਕਾਈ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਅਗਰਵਾਲ ਸਭਾ ਦੀ ਟੀਮ ਵਲੋਂ ਸਾਂਝੇ ਤੌਰ ਤੇ ਕੀਤੀ ਗਈ | ਇਸ ਮੌਕੇ ਉੱਘੇ ਇਤਿਹਾਸਕਾਰ ਰਜੀਵ ਜਿੰਦਲ, ਜਨਰਲ ਸੈਕਟਰੀ ਸਿਸ਼ਨ ਕੁਮਾਰ ਗਰਗ, ਖ਼ਜ਼ਾਨਚੀ ਅਭਿਮਨੂੰ ਜਿੰਦਲ ਦਾਰਾ, ਸਰਪ੍ਰਸਤ ਰਾਜੀਵ ਜਿੰਦਲ, ਸਰਜੀਵਨ ਜਿੰਦਲ, ਹਰੀ ਓਮ ਜਿੰਦਲ, ਜਗਨ ਨਾਥ ਗੋਇਲ, ਐਡਵੋਕੇਟ ਅਸ਼ੋਕ ਬਾਂਸਲ, ਗੋਪਾਲ ਦਾਸ ਗੋਇਲ, ਉਦੇਸ਼ ਕੁਮਾਰ ਗੋਇਲ, ਪੰਕਜ ਬਾਵਾ, ਕੈਲਾਸ ਬਾਂਸਲ ਮਹਿਲਾ ਵਾਲੇ, ਇੰਜੀਨੀਅਰ ਪ੍ਰਵੀਨ ਬਾਂਸਲ, ਸੁਰਿੰਦਰ ਮੋਹਨ ਸੇਵਾ ਮੁਕਤ ਜੱਜ, ਜਗਦੀਸ਼ ਬਾਂਸਲ, ਐਡਵੋਕੇਟ ਪਵਨ ਗੁਪਤਾ, ਆਦਰਸ਼ ਗਰਗ, ਐਡਵੋਕੇਟ ਆਸ਼ੀ ਗੋਇਲ, ਮੁਕੇਸ਼ ਕੁਮਾਰ ਲੱਕੀ, ਵਿਜੈ ਕੁਮਾਰ ਸਿੰਗਲਾ, ਮਾ. ਰਜਿੰਦਰ ਕੁਮਾਰ, ਸੇਵਕ ਜਿੰਦਲ, ਜੇ.ਪੀ ਗੋਇਲ, ਸ਼ੁਭਮ ਬਾਂਸਲ, ਕੁਲਦੀਪ ਜੈਨ, ਕਮਲ ਮਿੱਤਲ, ਸੁਭਾਸ਼ ਮਿੱਤਲ, ਉੱਘੇ ਉਦਯੋਗਪਤੀ ਸੁਰਿੰਦਰ ਮਿੱਤਲ, ਮਨਮੋਹਣ ਗੁਪਤਾ ਆਦਿ ਆਗੂ ਹਾਜ਼ਰ ਸਨ |