30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਵ: ਨੰਬਰਦਾਰ ਅਵਤਾਰ ਸਿੰਘ ਅÏਲਖ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਅਜੀਤ ਡੈਸਕ 29-01-2026
ਕੁੱਪ ਕਲਾਂ, 28 ਜਨਵਰੀ (ਪ. ਪ.) - ਇਲਾਕੇ ਦੀ ਨਾਮਵਰ ਸ਼ਖ਼ਸੀਅਤ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਨੰਬਰਦਾਰ ਸ: ਅਵਤਾਰ ਸਿੰਘ ਅÏਲਖ (ਸਾ. ਸਰਪੰਚ) ਬੀਤੇ ਦਿਨੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸਾਹਿਬ ਪਿੰਡ ਕੁੱਪ ਖ਼ੁਰਦ ਦਿਲਾਵਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਵਿਖੇ ਹੋਈ | ਇਸ ਮੌਕੇ ਉਨ੍ਹਾਂ ਦੀ ਧਰਮ-ਪਤਨੀ ਸਾ. ਸਰਪੰਚ ਕਮਲਜੀਤ ਕੌਰ ਤੇ ਉਨ੍ਹਾਂ ਦੇ ਸਪੁੱਤਰ ਸ: ਮਨਜਿੰਦਰ ਸਿੰਘ ਅÏਲਖ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਅੰਤਿਮ ਅਰਦਾਸ ਦੌਰਾਨ ਹਲਕਾ ਵਿਧਾਇਕ ਸ: ਜਸਵੰਤ ਸਿੰਘ ਗੱਜਣਮਾਜਰਾ, ਸਾ. ਵਿਧਾਇਕ ਜੱਸੀ ਖੰਗੂੜਾ, ਜਥੇਦਾਰ ਗੁਰਨੈਬ ਸਿੰਘ ਸੰਗਰੂਰ, ਜਥੇਦਾਰ ਹਰਦੇਵ ਸਿੰਘ ਪੱਪੂ ਕਲਿਆਣ ਜ਼ਿਲ੍ਹਾ ਪ੍ਰਧਾਨ, ਮਾ. ਕਰਨੈਲ ਸਿੰਘ ਨਾਰੀਕੇ, ਬਾਬਾ ਨਿਰਮਲ ਸਿੰਘ ਜੀ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ, ਹਾਜੀ ਬਿੱਟੂ ਚੌਹਾਨ (ਵਾਰਸ ਪੰਜਾਬ ਦੇ), ਜਥੇਦਾਰ ਦਰਸ਼ਨ ਸਿੰਘ ਨੱਥੂਮਾਜਰਾ, ਅੰਮਿ੍ਤਪਾਲ ਸਿੰਘ, ਸਾ: ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਜਸਵਿੰਦਰ ਸਿੰਘ ਫੱਲੇਵਾਲ, ਨੰਬਰਦਾਰ ਯੂਨੀਅਨ ਜ਼ਿਲ੍ਹਾ ਆਗੂ ਜੰਗਦੀਨ ਬੇਗੋਵਾਲ, ਸੀਨੀ ਮੀਤ ਪ੍ਰਧਾਨ ਜਤਿੰਦਰ ਸਿੰਘ ਨੱਥੂਮਾਜਰਾ ਤੇ ਮੇਜਰ ਸਿੰਘ ਅਕਬਰਪੁਰਾ, ਜ਼ਿਲ੍ਹਾ ਆਗੂ ਚਮਕੌਰ ਸਿੰਘ ਕੰਗਣਵਾਲ ਤੇ ਮਹਿੰਦਰ ਸਿੰਘ ਬੇਗੋਵਾਲ, ਸੋਨੀ ਨੰਬਰਦਾਰ, ਦਰਸ਼ਨ ਸਿੰਘ ਨੰਬਰਦਾਰ, ਬਲਵੀਰ ਸਿੰਘ ਨੰਬਰਦਾਰ, ਦਵਿੰਦਰ ਸਿੰਘ ਨੰਬਰਦਾਰ, ਸਰਬਜੀਤ ਸਿੰਘ ਅÏਲਖ, ਗੁਰਪ੍ਰੀਤ ਸਿੰਘ ਬਿੱਟੂ ਪੰਚ, ਨਿਰਮਲ ਸਿੰਘ ਖ਼ਜ਼ਾਨਚੀ, ਅਮਰੀਕ ਸਿੰਘ ਅÏਲਖ, ਸਰਪੰਚ ਸੁਰਜੀਤ ਸਿੰਘ, ਆਪ ਆਗੂ ਹਾਕਮ ਸਿੰਘ, ਸੁਰਿੰਦਰ ਸਿੰਘ ਪੰਚ, ਡਾਇਰੈਕਟਰ ਚਰਨਜੀਤ ਸਿੰਘ ਨੱਥੂਮਾਜਰਾ, ਸਰਪੰਚ ਗੁਰਦੀਪ ਸਿੰਘ ਕੁਲਾੜ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ ਇਸ ਦੇ ਨਾਲ ਹੀ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਸ਼ੋਕ ਸੰਦੇਸ਼ ਕਮਲਪ੍ਰੀਤ ਸਿੰਘ ਧਾਲੀਵਾਲ ਕਾਂਗਰਸੀ ਆਗੂ ਹਲਕਾ ਅਮਰਗੜ੍ਹ, ਸ਼ੋਕ ਸੰਦੇਸ਼ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਬਾਡੀ ਅਹਿਮਦਗੜ੍ਹ, ਸ਼ੋਕ ਸੰਦੇਸ਼ ਵਲੋਂ ਸੀਨੀ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ ਪੰਜਾਬ ਨੰਬਰਦਾਰ ਯੂਨੀਅਨ ਅਹਿਮਦਗੜ੍ਹ ਤੇ ਜ਼ਿਲ੍ਹਾ ਮਲੇਰਕੋਟਲਾ ਵਲੋਂ ਵੀ ਸ਼ੋਕ ਸੰਦੇਸ਼ਾਂ ਰਾਹੀਂ ਸ਼ੋਕ ਪ੍ਰਗਟ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੇ ਓ.ਐਸ.ਡੀ. ਸੁਖਬੀਰ ਸਿੰਘ ਨੇ ਜਗਦੇਵ ਸਿੰਘ ਜੈਨਪੁਰ ਦੇ ਸਮਾਗਮ 'ਚ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਨਵ-ਨਿਯੁਕਤ ਸਿਵਲ ਸਰਜਨ ਮਲੇਰਕੋਟਲਾ ਅਹੁਦਾ ਸੰਭਾਲਣ ਉਪਰੰਤ ਸਨਮਾਨਿਤ <br/>
Ad Position 24