30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭਗਵੰਤ ਮਾਨ ਦੇ ਓ.ਐਸ.ਡੀ. ਸੁਖਬੀਰ ਸਿੰਘ ਨੇ ਜਗਦੇਵ ਸਿੰਘ ਜੈਨਪੁਰ ਦੇ ਸਮਾਗਮ 'ਚ ਕੀਤੀ ਸ਼ਿਰਕਤ <br/>

Ad Position 21
No active advertisement
ਅਜੀਤ ਡੈਸਕ 29-01-2026
ਧੂਰੀ, 28 ਜਨਵਰੀ (ਸੁਖਵੰਤ ਸਿੰਘ ਭੁੱਲਰ) - ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਦੇ ਓ.ਐਸ.ਡੀ ਸ ਸੁਖਬੀਰ ਸਿੰਘ ਨੇ ਅੱਜ ਗੁਰਸੰਤ ਫਾਈਨੈਂਸ ਦੇ ਐਮ.ਡੀ ਅਤੇ ਸਮਾਜ ਸੇਵੀ ਸ ਜਗਦੇਵ ਸਿੰਘ ਜੈਨਪੁਰ ਦੇ ਧੂਰੀ ਗ੍ਰਹਿ ਵਿਖੇ ਰੱਖੇ ਸਮਾਗਮ ­'ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਅਤੇ ਅਗਵਾਈ ਹੇਠ ਜਿੱਥੇ ਚੌਹੁਮੁਖੀ ਵਿਕਾਸ ਕਾਰਜ ਹੋਏ ਹਨ ਜਾਂ ਕੀਤੇ ਜਾ ਰਹੇ ਹਨ ਉੱਥੇ ਪੰਜਾਬ ਦੇ ਵੱਡੀ ਪੱਧਰ ਤੇ ਨੌਜਵਾਨ ਵਰਗ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਬੱਬਰ ਤੋਂ ਮਾਹੋਰਾਣਾ ਨਹਿਰੀ ਪਟੜੀ ਦੇ ਸੜਕ ਦੇ ਨਿਰਮਾਣ ਸਬੰਧੀ ਜਾਣੂ ਕਰਵਾਉਣ ਤੇ ਸੜਕੀ ਨਿਰਮਾਣ ਕਾਰਜ ਕਰਵਾਉਣ ਦੇ ਯਤਨ ਕਰਨ ਲਈ ਵੀ ਭਰੋਸਾ ਦਿੱਤਾ | ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸਿਆਮ ਸੁੰਦਰ ਸਿੰਗਲਾ ਜ਼ਿਲ੍ਹਾ ਪ੍ਰਧਾਨ ਆਪ, ਜਗਜੀਤ ਸਿੰਘ ਸਰਪੰਚ ਕੱਕੜਵਾਲ, ਸਰਬਜੀਤ ਸਿੰਘ ਭੈਣੀ ਕਾਂਗਰਸੀ ਆਗੂ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਲੇਖ ਖਾਰੀ ਸਭਾ, ਗੁਲਜ਼ਾਰ ਸਿੰਘ ਸੌਂਕੀ, ਗੁਰਦੀਪ ਸਿੰਘ, ਕੁਲਵੀਰ ਸਿੰਘ ਸਾਬਕਾ ਚੇਅਰਮੈਨ ਪੀ.ਸੀ.ਸੀ, ਰਵੀ ਇੰਦਰ ਸਿੰਘ ਈਸੜਾ ਅਕਾਲੀ ਆਗੂ ਆਦਿ ਨੇ ਇਹ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਟੈੱਪ ਆਨ ਸੁਸਾਇਟੀ ਨੇ ਚਾਈਨਾ ਡੋਰ ਦਾ ਕਚਰਾ ਸਾਫ਼ ਕਰਵਾ ਕੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਅਗਲੀ ਖ਼ਬਰ ਸਵ: ਨੰਬਰਦਾਰ ਅਵਤਾਰ ਸਿੰਘ ਅÏਲਖ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>
Ad Position 24