ਧੂਰੀ, 28 ਜਨਵਰੀ (ਸੰਜੇ ਲਹਿਰੀ) - ਧੂਰੀ ਇਲਾਕੇ ਦੀ ਸਮਾਜ ਸੇਵੀ ਸੰਸਥਾ ਸਟੈੱਪ ਆਨ ਸੁਸਾਇਟੀ ਵਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਬਸੰਤ ਪੰਚਮੀ ਦੇ ਤਿਉਹਾਰ ਉਪਰੰਤ ਪਤੰਗਬਾਜਾਂ ਵਲੋਂ ਪਤੰਗਬਾਜ਼ੀ ਦੇ ਦੌਰਾਨ ਖਿਲਾਰੀ ਗਈ ਚਾਈਨਾ ਡੋਰ ਨੂੰ ਸ਼ਹਿਰ ਦੇ ਵੱਖ-ਵੱਖ ਗਲੀਆਂ ਮੁਹੱਲਿਆਂ ਵਿਚੋਂ ਇਕੱਤਰ ਕਰਵਾ ਕੇ ਸ਼ਹਿਰ ਦੇ ਲੋਕਾਂ ਅਤੇ ਬੇਜਾਨ ਪਸ਼ੂ ਪੰਛੀਆਂ ਨੂੰ ਭਾਰੀ ਰਾਹਤ ਦਿੱਤੀ ਗਈ | ਸਟੈੱਪ ਆਨ ਸੋਸਾਇਟੀ ਦੇ ਪ੍ਰਧਾਨ ਰੋਮੀ ਢੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸੰਤ ਪੰਚਮੀ ਦੇ ਤਿਉਹਾਰ ਤੋਂ ਬਾਅਦ ਭਾਰੀ ਮਾਤਰਾ ਵਿਚ ਚਾਈਨਾ ਡੋਰ ਦਾ ਕਚਰਾ ਸ਼ਹਿਰ ਨਿਵਾਸੀਆਂ ਅਤੇ ਸੜਕਾਂ ਤੇ ਘੁੰਮ ਰਹੇ ਪਸ਼ੂਆਂ ਦੇ ਪੈਰਾਂ ਵਿਚ ਫਸ ਕੇ ਹਾਦਸਿਆਂ ਦਾ ਸਬੱਬ ਬਣਦਾ ਹੈ ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਚਾਈਨਾ ਡੋਰ ਦਾ ਸ਼ਿਕਾਰ ਹੋਏ ਪਸ਼ੂ ਪੰਛੀਆਂ ਦੀ ਸੇਵਾ ਕਰਕੇ ਉਨ੍ਹਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਗਲੀਆਂ ਵਿਚ ਖਿਲਰੀ ਚਾਈਨਾ ਡੋਰ ਨੂੰ ਇਕੱਠਾ ਕਰਨ ਦੇ ਨਾਲ ਨਾਲ ਦਰਖਤਾਂ ਖੰਭਿਆਂ ਅਤੇ ਤਾਰਾਂ ਵਿਚ ਫਸੀ ਹੋਈ ਚਾਈਨਾ ਡੋਰ ਨੂੰ ਵੀ ਸੰਸਥਾ ਵਲੋਂ ਰੱਖੇ ਗਏ ਮੁਲਾਜ਼ਮਾਂ ਵਲੋਂ ਦੋ ਦਿਨਾਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਲਗਭਗ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਹੈ ਅਤੇ ਇਕੱਠੀ ਹੋਈ ਚਾਈਨਾ ਡੋਰ ਦੇ ਵੱਡੇ ਢੇਰ ਨੂੰ ਅੱਗ ਲਗਾ ਦਿੱਤੀ ਗਈ ਹੈ | ਇਸ ਮੌਕੇ ਸੰਸਥਾ ਸਟੈੱਪ ਆਨ ਸੋਸਾਇਟੀ ਅਤੇ ਗਊ ਧਾਮ ਦੇ ਆਗੂ ਅਮਨਪ੍ਰੀਤ ਬਾਵਾ, ਰਜਨੀਸ਼ ਗਰਗ, ਵਿੱਕੀ, ਸੁਰੇਸ਼ ਕੁਮਾਰ ਸੋਨੀ, ਅਰੁਣ ਗੁਪਤਾ, ਇੰਦਰਜੀਤ ਗਰਗ, ਹਰਿੰਦਰ ਸ਼ਰਮਾ, ਰਿੰਕੂ ਬਾਂਸਲ, ਕਾਕਾ ਚੌਧਰੀ ਤਰੁਣ ਗਰਗ ਵਿਵੇਕ ਕਨਵ ਕੁਮਾਰ ਰੈਕੀ ਆਦਿ ਹਾਜ਼ਰ ਸਨ |