05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 01-02-2026
ਖਨੌਰੀ, 31 ਜਨਵਰੀ (ਬਲਵਿੰਦਰ ਸਿੰਘ ਥਿੰਦ) - ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਸਥਾਨਕ ਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਖਨੌਰੀ ਦੇ ਬੇਗਮਪੁਰਾ ਧਾਮ ਵਲੋਂ ਸ਼ਹਿਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਇਲਾਕੇ ਦੇ ਪਿੰਡਾਂ ਤੋਂ ਅਤੇ ਖਨੌਰੀ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਬੇਗਮਪੁਰਾ ਧਾਮ ਦੇ ਹੈੱਡ ਗ੍ਰੰਥੀ ਬਾਬਾ ਕਰਨੈਲ ਸਿੰਘ, ਕਮੇਟੀ ਦੇ ਪ੍ਰਧਾਨ ਰਾਮ ਦਾਸ ਭੁੱਕਲ, ਕੌਂਸਲਰ ਮਹਾਂਵੀਰ ਸਿੰਘ ਠੇਕੇਦਾਰ, ਜਸਵਿੰਦਰ ਸਿੰਘ ਜੱਸੂ ਠੇਕੇਦਾਰ, ਕੁਲਦੀਪ ਸਿੰਘ, ਪ੍ਰਗਟ ਸਿੰਘ, ਰਵੀ ਕੁਮਾਰ, ਬਾਬਾ ਗਾਜੀ ਦਾਸ ਠਰੂਆ, ਬਾਬਾ ਸ਼ੇਰ ਸਿੰਘ ਨਾਈਵਾਲਾ, ਸੁਰਿੰਦਰ ਸੰਗਰੋਲੀ, ਲੋਕ ਸਭਾ ਹਲਕਾ ਕੋਆਰਡੀਨੇਟਰ ਬਸਪਾ ਅਮਨ ਬੋਧ ਸਮੇਤ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਕੱਢਿਆ ਗਿਆ ਇਹ ਨਗਰ ਕੀਰਤਨ ਬੇਗਮਪੁਰਾ ਧਾਮ ਤੋਂ ਆਰੰਭ ਹੋ ਕੇ ਖਨੌਰੀ ਪਿੰਡ, ਮੁੱਖ ਬਾਜ਼ਾਰ, ਬਾਈਪਾਸ ਰੋਡ ਸਮੇਤ ਸ਼ਹਿਰ ਦੀਆਂ ਕਈ ਹੋਰ ਥਾਵਾਂ ਤੋਂ ਦੀ ਹੁੰਦਾ ਹੋਇਆ ਵਾਪਸ ਬੇਗਮਪੁਰਾ ਧਾਮ ਪਹੁੰਚ ਕੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਵਾਈਸ ਪ੍ਰਧਾਨ ਸ੍ਰੀਮਤੀ ਮਲਕੀਤ ਕੌਰ, ਕੌਂਸਲਰ ਸ੍ਰੀਮਤੀ ਜਸਮੇਲ ਕੌਰ, ਡਾ. ਰਾਜ ਕੁਮਾਰ ਬੋਪੁਰ, ਡਾ. ਬੰਤਾ ਰਾਮ ਸਮੇਤ ਹੋਰਨਾਂ ਮੋਹਤਬਰ ਅਤੇ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਵਿਸ਼ਾਲ ਪੈਦਲ ਯਾਤਰਾ ਕੱਢੀ <br/> ਅਗਲੀ ਖ਼ਬਰ ਜਸਪਾਲ ਸਿੰਘ ਪਾਲਾ ਬਣੇ ਪ੍ਰਧਾਨ <br/>
Ad Position 24
No active advertisement