05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜਸਪਾਲ ਸਿੰਘ ਪਾਲਾ ਬਣੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 01-02-2026
ਸੁਨਾਮ ਊਧਮ ਸਿੰਘ ਵਾਲਾ, 31 ਜਨਵਰੀ (ਧਾਲੀਵਾਲ, ਭੁੱਲਰ) - ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਕਲੱਬ ਪ੍ਰਧਾਨ ਕਰਨੈਲ ਸਿੰਘ ਢੋਟ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਮੈਮੋਰੀਅਲ ਵਿਖੇ ਹੋਈ | ਜਿਸ ਵਿਚ ਸ਼ਹੀਦ ਊਧਮ ਦੇ ਸ਼ਹੀਦੀ ਦਿਵਸ 'ਤੇ 31 ਜੁਲਾਈ ਨੂੰ ਕੌਮੀ ਛੁੱਟੀ ਐਲਾਨਣ ਦੇ ਨਾਲ-ਨਾਲ ਆਈ.ਟੀ.ਆਈ ਚੌਂਕ ਵਿਚ ਬੰਦ ਪਈਆਂ ਲਾਲ ਬੱਤੀਆਂ ਚਾਲੂ ਕਰਨ ਅਤੇ, ਸਿਵਲ ਹਸਪਤਾਲ ਦੇ ਸਾਹਮਣੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਮੰਤਵ ਨਾਲ ਚੌਂਕ ਬਣਾਉਣ ਦੀ ਮੰਗ ਕੀਤੀ ਗਈ | ਇਸ ਸਮੇਂ ਕਲੱਬ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ | ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ਜਸਪਾਲ ਸਿੰਘ ਪਾਲਾ ਨੂੰ ਸਰਬਸੰਮਤੀ ਨਾਲ ਪ੍ਰਧਾਨ, ਹਰਜਿੰਦਰ ਸਿੰਘ ਬੱਬੂ ਸਕੱਤਰ, ਸਿਆਮ ਸਿੰਘ ਢੋਟ ਖ਼ਜ਼ਾਨਚੀ, ਗੁਰਦਾਸ ਸਿੰਘ ਢੋਟ ਮੀਤ ਪ੍ਰਧਾਨ, ਅਮਰਜੀਤ ਸਿੰਘ ਠੇਕੇਦਾਰ ਚੇਅਰਮੈਨ, ਪੰਮੀ ਅਬਦਾਲ ਪ੍ਰਚਾਰ ਸਕੱਤਰ ਅਤੇ ਗਿਆਨ ਸਿੰਘ ਨੂੰ ਸਰਪ੍ਰਸਤ ਚੁਣਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਸੰਬੰਧੀ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਯੂਕੋ ਬੈਂਕ ਫ਼ਾਜ਼ਿਲਕਾ ਵਲੋਂ ਡੀ. ਏ. ਵੀ. ਸਕੂਲ 'ਚ 'ਸਵੱਛ ਭਾਰਤ ਪੰਦ੍ਹਰਵਾੜੇ' ਤਹਿਤ ਪੇਂਟਿੰਗ ਮੁਕਾਬਲੇ ਕਰਵਾਏ
Ad Position 24
No active advertisement